ਦਿਲ ਦੇ ਬੋਲ

ਗੁਰਦੀਪ ਕੌਰੇਆਣਾ
(ਸਮਾਜ ਵੀਕਲੀ) 
ਜਦ ਚਾਹਤ ਮੁੱਕ ਜਾਵੇ ਜਿਵੇਂ ਧੜਕਣ ਰੁੱਕ ਜਾਵੇ
ਤਾਂ ਗਲ ਨਾਲ ਲਾਇਆਂ ਵੀ ਭਾਰ ਜਿਹਾ ਲੱਗਦੈ।
ਜਿੱਥੇ ਅੱਖਾਂ ਲੱਗੀਆ ਹੋਣ ਉਹ ਅੱਖ ਮਿਲਾਵੇ ਨਾ
ਫਿਰ ਦੁਨੀਆਂ ਜਿੱਤ ਕੇ ਵੀ ਬੱਸ ਹਾਰ ਜਿਹਾ ਲੱਗਦੈ।
ਜੀਹਦੇ ਸੰਗ ਜਿਉਣ ਲਈ ਲੱਖ ਸੁਪਨੇ ਸਿਰਜੇ ਸੀ
ਉਹਦੇ ਮੁੱਕਰਣ ਪਿੱਛੋ ਇਹ ਸੁੰਨਾ ਸੰਸਾਰ ਜਿਹਾ ਲੱਗਦੈ।
ਚਿੱਤ ਕਰਦੈ ਇਸ ਜੱਗ ਨੂੰ ਛੱਡ ਕੇ ਜੰਗਲ ਵੱਲ ਤੁਰ ਜਾਵਾਂ।
ਹੁਣ ਆਪਣਾ ਇਸ਼ਕ ਵੀ ਇੱਕ, ਹੰਕਾਰ ਜਿਹਾ ਲੱਗਦੈ।
ਮਤਲਬ ਦੀ  ਦੁਨੀਆਂ ਦੇ ਵਿੱਚ ਮਤਲਬ ਖੋਰੇ ਹੋ ਗਏ ਆਂ
 ਹਰ ਇੱਕ ਰਿਸ਼ਤਾ ਹੁਣ ਬੇਕਾਰ ਜਿਹਾ ਲੱਗਦੈ।
ਸਾਨੂੰ ਦੱਸਣਾ ਆਇਆ ਨਹੀਂ, ਤੈਨੂੰ ਬੁੱਝਣਾ ਆਇਆ ਨਹੀਂ,
ਏਸੇ ਲਈ ਇਹ ਰਿਸ਼ਤਾ, ਤਕਰਾਰ ਜਿਹਾ ਲੱਗਦੈ।
ਚਲ ਛੱਡ ਕੌਰੇਆਣਾ ਓਏ, ਬਹਿ, ਵੰਡ ਨਿਬੇੜ ਲਈਏ,
ਇਹ ਇਸ਼ਕ ਮੁਹੱਬਤ ਵੀ ਕਾਰੋਬਾਰ ਜਿਹਾ ਲੱਗਦੈ।
ਜਦ ਚਾਹਤ ਮੁੱਕ ਜਾਵੇ ਜਿਵੇਂ ਧੜਕਣ ਰੁੱਕ ਜਾਵੇ
ਤਾਂ ਗਲ ਨਾਲ ਲਾਇਆਂ ਵੀ ਭਾਰ ਜਿਹਾ ਲੱਗਦੈ।
      ਗੁਰਦੀਪ ਕੌਰੇਆਣਾ ।
        9915013953
Previous articleਬੱਤੀ ਵਾਲਿਆ।
Next articleनिज़ामाबाद की जर्जर सड़कों के निर्माण के लिए किसान यूनियन का तहसील मुख्यालय पर प्रदर्शन