ਦੋ ਧਾਕੜ‌ ਸਾਹਿਤਿਕ ਯੋਧਿਆਂ ਦੀ ਖੁੱਲੀਆਂ ਚਿੱਠੀਆਂ

ਕਾਮਰੇਡਾਂ ਵਿੱਚ ਆਇਆ ਮੋਦੀ ਦਾ ਪ੍ਰੇਤ 

ਐਡਵੋਕੇਟ ਮਿੱਤਰ ਸੈਨ ਮੀਤ

 (ਸਮਾਜ ਵੀਕਲੀ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਲਾਇਬ੍ਰੇਰੀ ਵਿੱਚ ਪੁਰਾਤਨ ਹੱਥ ਲਿਖਤਾਂ ਤੇ ਗ੍ਰੰਥ ਮੌਜੂਦ ਹਨ। ਜਿਹਨਾਂ ਨੂੰ ਇਥੇ ਲਿਆਉਣ ਲਈ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਤੇ ਮੇਰਾ ਵੱਡਾ ਯੋਗਦਾਨ ਹੈ। ਮੈਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਦਿੱਲੀ ਤੋਂ ਇਹ ਕਿਤਾਬਾਂ ਤੇ ਗ੍ਰੰਥ ਲਿਆਂਦੇ ਹਨ। ਇਹਨਾਂ ਨੂੰ ਅਸੀ ਸੰਭਾਲਿਆ ਹੈ। ਕੋਈ ਸਮਾਂ ਇਥੇ ਖੋਜਾਰਥੀ ਤੇ ਵਿਦਿਆਰਥੀ ਅਧਿਐਨ ਕਰਨ ਆਉਂਦੇ ਸਨ।

ਇਸ ਖੋਜ ਤੇ ਰੈਫਰੈਸ ਲਾਇਬ੍ਰੇਰੀ ਮੌਜੂਦਾ ਕਮੇਟੀ ਨੇ ਇੱਕ ਕਾਰਪੋਰੇਟ ਘਰਾਣੇ ਦੇ ਹਵਾਲੇ ਕਰ ਦਿੱਤੀ ਹੈ। ਜਿਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਸੀ, ਉਸ ਵੇਲੇ ਦੀਪ ਜਗਦੀਪ ਨੇ ਵਿਰੋਧ ਕੀਤਾ। ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਨੇ ਉਸਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਤੇਰੀਆਂ ਲੱਤਾਂ ਤੋੜ
 ਦਵਾਂਗੇ। ਹੈਰਾਨੀ ਵਾਲੀ ਗੱਲ੍ਹ ਹੈ ਕਿ ਉਥੇ ਬੈਠੇ ਬਾਕੀ ਮੈਂਬਰਾਂ ਵਿਚੋਂ ਕੋਈ ਵੀ ਨਹੀਂ ਬੋਲਿਆ। ਸਾਰਿਆਂ ਨੇ ਮੂੰਹ ਉਤੇ ਮਿੱਟੀ ਮਲ਼ ਲਈ। ਇਹਨਾਂ ਮੈਂਬਰਾਂ ਵਿੱਚ ਉਹ ਵੀ ਸ਼ਾਮਲ ਹਨ ਜਿਹੜੇ ਇਨਕਲਾਬੀ ਕਵੀ ਕਹਾਉਂਦੇ ਹਨ।
ਇਹਨਾਂ ਵਿੱਚ ਉਹ ਕਾਮਰੇਡ ਹਨ ਜਿਹੜੇ ਸਟਾਲਿਨ ਦੇ ਵਾਰਿਸ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਹਜ਼ਾਰਾਂ ਦੇਸ਼ ਵਿਦੇਸ਼ ਵਿੱਚ ਮੈਂਬਰ ਹਨ। ਜਿਹੜੇ ਸਿਰਫ ਦੋ ਸਾਲ ਬਾਅਦ ਵੋਟਾਂ ਪਾਉਣ ਆਉਂਦੇ ਹਨ। ਇਸ ਭਵਨ ਉਪਰ ਕੁੱਝ ਕੁ ਗਰੁੱਪਾਂ ਦਾ ਕਬਜ਼ਾ ਹੈ। ਪਹਿਲਾਂ ਪਾਤਰ ਤੇ ਗਿੱਲ ਗਰੁੱਪ ਕਾਬਜ਼ ਸੀ। ਇਸ ਵਾਰ ਸਿਰਸਾ ਗਰੁੱਪ ਦਾ ਕਬਜ਼ਾ ਹੋ ਗਿਆ ਹੈ। ਇਹਨਾਂ ਕੋਲ ਬਹੁਸੰਮਤੀ ਹੈ। ਇਹਨਾਂ ਵਿੱਚ ਨਰਿੰਦਰ ਮੋਦੀ ਦੀ ਰੂਹ ਆ ਗਈ ਹੈ। ਇਹਨਾਂ ਨੇ ਅਕਾਡਮੀ ਨੂੰ ਗਹਿਣੇ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਮੋਦੀ ਦੇਸ਼ ਵੇਚਣ ਲੱਗਿਆ ਹੋਇਆ ਹੈ, ਕਾਮਰੇਡ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਗਹਿਣੇ ਕਰਨ ਲੱਗੇ ਹਨ। ਇਨਕਲਾਬੀ ਯੋਧੇ।
ਨਾਵਲਕਾਰ ਤੇ ਐਡਵੋਕੇਟ ਮਿੱਤਰ ਸੈਨ ਮੀਤ ਨੇ ਇਹ ਚਿੱਠੀ ਲਿਖੀ ਹੈ। ਤੁਸੀਂ ਪੜ੍ਹ ਕੇ ਇਸ ਨੂੰ ਸ਼ੇਅਰ ਕਰੋ ਤੇ ਆਪਣੀ ਰਾਇ ਦਿਓ।
ਸਾਬਕਾ ਸੇਵਾਦਾਰ 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ 
ਬੁੱਧ ਸਿੰਘ ਨੀਲੋਂ 
9464370823 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗਜਲ
Next articleਏ.ਐਸ.ਐਮ ਸਿਨੇ ਡਰੀਮਜ ਪ੍ਰਾਈਵੇਟ ਲਿਮਟਿਡ ਵੱਲੋਂ ਸੇਵਾ ਦੇ ਪੁੰਜ ਭਾਈ ਕਨੱਈਆ ਜੀ ਤੇ ਸੈਮੀਨਾਰ ਕਰਵਾਇਆ