ਕਵਿਤਾ

ਜੋਤਬੀਰ

(ਸਮਾਜ ਵੀਕਲੀ) 

ਜਿਹਨਾਂ ਅੰਦਰ ਪਿਆਰ ਵਤਨ ਦਾ,
ਓਹ ਇੱਕ ਹੋਕਾ ਲਾ ਦਿਓ,
ਸੌਂ ਗਈ ਜ਼ਮੀਰ ਪੰਜਾਬ ਦੀ,
ਹਲੂਣਾ ਮਾਰ ਜਗਾ ਦਿਓ।
ਓਹ ਸੂਰਮੇ ਵੀ ਇਸ ਮਿੱਟੀ ਦੇ ਜਾਏ ਸੀ,
ਇਸ ਧਰਤੀ ਦੀ ਖਾਤਿਰ ਫੰਦੇ ਗਲ਼ ਵਿੱਚ ਪਾਏ ਸੀ।
ਪੁਰਖੇ ਤੇਰੇ ਰਹੇ ਜਿਉਂਦੇ ਹੇਠ ਸ਼ਮਸ਼ੀਰਾਂ ਦੇ,
ਇੱਥੇ ਤੱਕ ਮੁਸ਼ਕਿਲਾਂ ਤੈਂ ਘੱਤ ਲਈਆਂ ਵਹੀਰਾਂ ਨੇ।
ਤਖ਼ਤ ਪਲਟਣ ਵਾਲੇ ਪੰਜਾਬੀ,
ਇਹ ਪਹਿਚਾਣ ਬਚਾ ਲਓ,
ਸੌਂ ਗਈ ਜ਼ਮੀਰ ਪੰਜਾਬ ਦੀ,
ਹਲੂਣਾ ਮਾਰ ਜਗਾ ਦਿਓ।
ਕਿਰਤ ਬਾਬੇ ਨਾਨਕ ਨੇ ਸਭ ਤੋਂ ਉੱਚੀ ਦੱਸੀ,
ਫਿਰ ਕਿਉਂ ਤੂੰ ਜਾਵੇ ਇਸ ਤੋਂ ਦੂਰ ਨੂੰ ਨੱਸੀ?
ਤੈਨੂੰ ਪੈ ਗਈ ਆਦਤ ਵਿਹਲੀਆਂ ਖਾਣੇ ਦੀ,
ਕਿਉਂ ਲੋੜ ਨਹੀਂ ਹੈ ਜਾਪਦੀ ਤੈਨੂੰ ਬਾਪੂ ਸਿਆਣੇ ਦੀ?
ਸੁਪਨਾ ਬਣ ਨਾ ਜਾਣ ਗੈਰਤਾਂ ਮੁਫ਼ਤ ਸਕੀਮਾਂ ਹਟਾ ਦਿਓ,
ਸੌਂ ਗਈ ਜਮੀਰ ਪੰਜਾਬ ਦੀ,
ਹਲੂਣਾ ਮਾਰ ਜਗਾ ਦਿਓ।
ਆਓ ਬਾਬੇ ਨਾਨਕ ਦੀ ਬਾਣੀ,
ਮਨਾ ਵਿੱਚ ਵਸਾ ਲਈਏ,
ਗੁਰੂਆਂ ਦੇ ਸੁਪਨੇ ਦੀ ਦੁਨੀਆ,
ਉੱਚੇ ਸੁੱਚੇ ਹੋ ਕੇ ਬਣਾ ਲਈਏ,
ਨਵੀਂ ਪੀੜੀ ਦੇ ਹੱਥ ਵਿੱਚ ਦਵੋ ਕਿਤਾਬ ਬੇਲੀਓ,
ਹਰ ਮਸਲੇ ਦਾ ਹੱਲ ਹਰ ਵੇਲੇ ਹੁੰਦਾ ਨਹੀਂ ਹਥਿਆਰ ਬੇਲੀਓ,
ਵਿਚਾਰਾਂ ਦੀ ਕ੍ਰਾਂਤੀ ਨਾਲ ਹਰ ਪਰਿਵਾਰ, ਸਮਾਜ, ਰਾਜ ਚਮਕਾ ਦਿਓ,
ਸੋ ਗਈ ਜਮੀਰ ਪੰਜਾਬ ਦੀ,
ਹਲੂਣਾ ਮਾਰ ਜਗਾ ਦਿਓ,
ਜਿਨਾਂ ਅੰਦਰ ਪਿਆਰ ਵਤਨ ਦਾ,
ਉਹ ਇੱਕ ਹੋਕਾ ਲਾ ਦਿਓ…
ਸੋ ਗਈ ਜਮੀਰ ਪੰਜਾਬ ਦੀ,
ਹਲੂਣਾ ਮਾਰ ਜਗਾ ਦਿਓ।

~ਜੋਤਬੀਰ

Previous articleਬੁੱਧ ਬਾਣ
Next articleਅੱਜ ਵਿਧਾਨ ਸਭਾ ਗੜ੍ਹਸ਼ੰਕਰ ਬਸਪਾ ਦੀ ਮੀਟਿੰਗ ਹੋਈ