ਟਿੱਪਰਾਂ ਤੇ ਭਾਰੀ ਵਾਹਨਾਂ ਤੇ ਨੱਥ ਪਾਉਣ ਲਈ ਕੰਢੀ ਸੰਘਰਸ਼ ਕਮੇਟੀ ਨੇ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ )–  ਕੰਢੀ ਸ਼ੰਘਰਸ਼ ਕਮੇਟੀ ਪੰਜਾਬ ਦੇ ਵਫ਼ਦ ਨੇ ਦਰਸ਼ਨ ਸਿੰਘ ਮੱਟੂ ਕਨਵੀਨਰ ਕੰਢੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਡੀ.ਐਸ.ਪੀ ਗੜ੍ਹਸ਼ੰਕਰ ਪਰਮਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਹਲਕੇ ਵਿੱਚ ਨਜਾਇਜ਼ ਤੇ ਚੱਲ ਰਿਹੇ ਓਵਰਲੋਡ ਟਿੱਪਰ, ਟਰਾਲਿਆਂ ਅਤੇ ਵੱਡੇ ਵਹੀਕਲਾ ਨੂੰ ਨੱਥ ਪਾਉਣ ਲਈ ਮੰਗ ਪੱਤਰ ਦਿੱਤਾ। ਜਿਸ ਵਿੱਚ ਮੰਗ ਕੀਤੀ ਗਈ ਕਿ ਟਿੱਪਰ, ਟਰਾਲੇ ਅਤੇ ਹੋਰ ਭਾਰੀ ਵਾਹਨਾਂ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਚੱਲਣ ਦਿੱਤਾ ਜਾਵੇ ਅਤੇ ਓਵਰਲੋਡ ਵਾਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਟਿੱਪਰ ਚਾਲਕਾਂ ਦੇ ਡੌਪ ਟੈਸਟ ਤੇ ਚੈਕਿੰਗ ਪੁਆਇੰਟਾਂ ਤੇ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਉਪਰੋਕਤ ਵਾਹਨਾਂ ਤੇ ਨੰਬਰ ਪਲੇਟਾਂ ਲਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ ਅਤੇ ਇਨ੍ਹਾਂ ਵਾਹਨਾਂ ਲਈ ਸਪੀਡ ਲਿਮਟ ਵੀ ਨਿਰਧਾਰਤ ਕੀਤੀ ਜਾਵੇ। ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਇਨ੍ਹਾਂ ਖੂਨੀ ਸੜਕਾਂ ਤੇ ਪਿਛਲੇ ਕੁਝ ਸਮੇਂ ਦੌਰਾਨ 17 ਮੌਤਾਂ ਹੋ ਚੁੱਕੀਆਂ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਪਾਸੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਗੁਰਨੇਕ ਸਿੰਘ ਭੱਜਲ, ਸੁਭਾਸ਼ ਮੱਟੂ, ਪ੍ਰੇਮ ਸਿੰਘ ਰਾਣਾ, ਗੋਲਡੀ ਸਿੰਘ, ਧਰਮ ਪਾਲ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੁਰਾਣੀ ਪੈਨਸ਼ਨ ਸਕੀਮ ਪ੍ਰਾਪਤੀ ਲਈ ਲਾਏ ਜਾ ਰਹੇ ਸੰਗਰੂਰ ਮੋਰਚੇ ਲਈ ਵੱਖ ਵੱਖ ਸਕੂਲਾਂ ‘ਚ ਲਾਮਬੰਦੀ ਸ਼ੁਰੂ
Next articleਖ਼ਾਲਸਾ ਕਾਲਜ ’ਚ ਵਿਸ਼ਵ ਓਜ਼ੋਨ ਦਿਵਸ ਮਨਾਇਆ