ਝੋਨੇ ਦੀ ਨਾੜ ਨੂੰ ਖੇਤ ਵਿੱਚ ਵਹਾਉਣ ਮਿੱਟੀ ਦੀ ਸਿਹਤ ਲਈ ਲਾਹੇਵੰਦ: ਸਨਦੀਪ ਸਿੰਘ ਏ.ਡੀ.ਉ

(ਸਮਾਜ ਵੀਕਲੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ,ਸਮਰਾਲਾ ਵੱਲੋ ਡਾ ਪ੍ਰਕਾਸ਼ ਸਿੰਘ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ ਹੇਠ ਫਸਲੀ ਰਹਿਤ ਖੂੰਹਦ ਦੇ ਆਈ ਈ ਸੀ ਕੰਪਨੈਟ ਅਧੀਨ ਕਿਸਾਨ ਜਾਗਰੂਕਤਾ ਕੈਪ ਪਿੰਡ-ਮਾਨੂੰਪੁਰ ਬਾਲਕ ਸਮਰਾਲਾ ਵਿਖੇ ਲਗਾਇਆ ਗਿਆ ਹੈ। ਇਸ ਕੈਪ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਝੋਨੇ ਦੀ ਨਾੜ ਨੂਂ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਕੈਪ ਦੋਰਾਨ ਸਨਦੀਪ ਸਿੰਘ ਏ.ਡੀ.ਉ .ਸਮਰਾਲਾ ਨੇ ਕਿਹਾ ਕਿ ਝੋਨੇ ਦਾ ਨਾੜ ਵਿੱਚ ਮਹੱਤਵਪੁਰਨ ਖੁਰਾਕੀ ਤੱਤਾਂ ਹੁੰਦੇ ਹਨ ਇਸ ਲਈ ਕਿਸਾਨ ਵੀਰਾਂ ਨੂਂ ਝੋਨੇ ਦੇ ਨਾੜ ਨੂਂ ਅੱਗ ਨਾ ਲਗਾਓਣ ਦੀ ਅਪੀਲ ਕੀਤੀ|ਓਹਨਾਂ ਦੱਸਿਆ ਕਿ ਝੋਨੇ ਦੇ ਨਾੜ ਨੂਂ ਖੇਤ ਵਿੱਚ ਵਹਾਓਣ ਨਾਲ ਮਿੱਟੀ ਦੀ ਉਪਜਾਓ ਸਕਤੀ ਵੱਧਦੀ ਹੈ| ਓਹਨਾਂ ਕਿਸਾਨ ਵੀਰਾਂ ਨੂਂ ਮਲਚਿਗ ਤਕਨੀਕ ਨਾਲ ਕਣਕ ਦੀ ਕਾਸਤ ਕਰਨ ਦੀ ਸਲਾਹ ਦਿੱਤੀ|ਇਸ ਤਕਨੀਕ ਨਾਲ ਬਿਜਾਈ ਦਾ ਖਰਚਾਂ ਘੱਟਦਾ ਹੈ ਅਤੇ ਨਦੀਨ ਦੀ ਸਮੱਸਿਆ ਵੀ ਘੱਟ ਆਓਦੀ ਹੈ|ਇਸ ਸਮੇ ਝੋਨੇ ਵਿੱਚ ਪੱਤਾ ਲਪੇਟ ਸੁੰਡੀ ਦੇ ਪਤੰਗਿਆ ਤੋਂ ਘਬਰਾ ਕੇ ਛੜਕਾਂਅ ਨਾ ਕਰਨ ਲਈ ਵੀ ਆਖਿਆ| ਇਸ ਉਪਰੰਤ ਕੁਲਵੰਤ ਸਿੰਘ ਏ ਡੀ ਓ ਨੇ ਕਿਸਾਨ ਵੀਰਾ ਨੂਂ ਝੋਨੇ ਦੀ ਨਾੜ ਦਾ ਸੁਚੱਜਾ ਪ੍ਰਬੰਧ ਕਰਨ ਲਈ ਕਿਹਾ| ਓਹਨਾਂ ਕਿਸਾਨ ਵੀਰਾਂ ਨੂਂ ਦੱਸਿਆ ਕਿ ਓਹ ਸੀ ਆਰ ਐਮ ਤਹਿਤ ਮਸ਼ੀਨਾ ਤੇ ਸਬਸਿਡੀ ਲੈਣ ਲਈ ਪੋਰਟਲ ਤੇ ਅਪਲਾਈ 19 ਸਤੰਬਰ,2024 ਤੱਕ ਕਰ ਸਕਦੇ ਹਨ|ਇਸ ਮੌਕੇ ਚਮਕੌਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਮਹਿੰਦੇਰ ਸਿੰਘ ਹਾਜਿਰ ਸਨ| ਕਿਸਾਨ ਵੀਰਾ ਵਿੱਚੋਂ ਇਕਬਾਲ ਸਿੰਘ,ਕੁਲਜੀਤ ਸਿੰਘ,ਹਰਮਨਪ੍ਰੀਤ ਸਿੰਘ,ਅਵਤਾਰ ਸਿੰਘ,ਸਰਬਪ੍ਰੀਤ ਸਿੰਘ,ਪਰਦੀਪ ਕੁਮਾਰ,ਗੁਰਜੀਤ ਸਿੰਘ,ਬਲਪ੍ਰੀਤ ਸਿੰਘ,ਅਮਨਦੀਪ ਸਿੰਘ,ਸੁਰਿੰਦਰ ਸਿੰਘ,ਮਹਿਮਾ ਸਿੰਘ,ਜਤਿੰਦਰ ਸਿੰਘ,ਰਪਿੰਦਰ ਸਿੰਘ,ਕੁਲਦੀਪ ਸਿੰਘ,ਹਰਦੀਪ ਸਿੰਘ,ਆਦਿ ਕਿਸਾਨ ਵੀਰ ਹਾਜਿਰ ਸਨ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਸ਼ਾ ਵਿਭਾਗ ਪੰਜਾਬ ਨੇ *ਹਿੰਦੀ ਦਿਵਸ” ਮਨਾਇਆ ਹਿੰਦੀ ਨਾਟਕ ‘ਗੋਦਾਨ’ ਦਾ ਕਰਵਾਇਆ ਸਫਲ ਮੰਚਨ
Next articleਯੂਨੀਕ ਸਕੂਲ ਸਮਾਲਸਰ ਵੱਲੋਂ ‘ਬੀਬੀ ਰਜਨੀ’ ਫਿਲਮ ਦਿਖਾਈ ਗਈ