ਪਿੰਡ ਉਮਰਪੁਰ ਵਿਖੇ ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਸਮੱਗਰੀ ਵੰਡੀ

ਫੋਟੋ : ਅਜਮੇਰ ਦੀਵਾਨਾ
ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ )  ਪਿੰਡ ਉਮਰਪੁਰ ਵਿਖੇ ਸਮਾਜ ਸੇਵਕ ਅਮੀਰ ਸ਼ਰਮਾ ਵੱਲੋਂ ਸਕੂਲੀ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਸਮੱਗਰੀ ਵੰਡੀ ਜਿਸ ਵਿੱਚ ਤਕਰੀਬਨ 70 ਬੈਗ, 300 ਕਾਪੀ ਅਤੇ ਜਮੈਟਰੀ ਆਦਿ ਵੰਡੇ ਗਏ । ਇਸ ਮੌਕੇ ਤੇ ਗੁਲਸ਼ਨ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰ ਧਿਆਨ ਸਿੰਘ ਮੁਲਤਾਨ  ਦੇ ਵੱਡੇ ਭਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਗੁਲਸ਼ਨ ਸਿੰਘ ਹੋਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਹਾਲਤ ਬਿਹਤਰ  ਬਣਾਉਣ ਵਾਸਤੇ ਬਹੁਤ ਯੋਗ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਸਾਡੇ ਬੱਚੇ ਇਹਨਾਂ ਸਕੂਲਾਂ ਵਿੱਚ ਪੜ੍ਹ ਕੇ ਆਪਣਾ ਵਧੀਆ ਭਵਿੱਖ ਬਣਾ ਸਕਣ ਇਸ ਮੌਕੇ ਤੇ ਗੁਲਸ਼ਨ ਸਿੰਘ ਹੋਰਾਂ ਨੂੰ ਪਿੰਡ ਦੇ ਸਰਪੰਚ, ਲੰਬਰਦਾਰ  ਅਤੇ ਹੋਰ ਸੱਜਣਾਂ ਵੱਲੋਂ ਸਕੂਲ ਦਾ ਬਰਾਂਡਾ ਬਣਾਉਣ ਲਈ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਤੇ ਗੁਲਸ਼ਨ ਸਿੰਘ ਹੋਰਾਂ ਨੇ ਕਿਹਾ ਕਿ ਇਹ  ਮੰਗ ਨੂੰ ਬਹੁਤ ਜਲਦੀ ਬਰਾਂਡਾ ਬਣਾ ਕੇ ਪੂਰਾ ਕੀਤਾ ਜਾਵੇਗਾ ਤਾਂ ਜੋ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਇਸ ਮੌਕੇ ਤੇ ਡਾਕਟਰ ਜਨਕ ਰਾਜ ਭਾਟੀਆ ਹੋਰਾਂ ਨੇ ਕਿਹਾ ਇਹਨਾਂ ਸਕੂਲਾਂ ਦੀ ਹਾਲਤ ਸੁਧਾਰਨ ਵਾਸਤੇ ਪਿੰਡ ਪੱਧਰ ਤੇ ਉਪਰਾਲੇ ਕਰਨੇ ਚਾਹੀਦੇ ਹਨ ਇਸ ਮੌਕੇ ਤੇ ਸਰਪੰਚ ਬਲਦੇਵ ਸਿੰਘ ਹੋਰਾਂ ਨੇ ਕਿਹਾ ਕਿ ਇਹ ਉਪਰਾਲਾ ਜੋ ਅਮੀਰ ਸ਼ਰਮਾ ਵੱਲੋਂ ਕੀਤਾ ਗਿਆ ਹੈ ਬਹੁਤ ਹੀ ਸਰਹਾਣਯੋਗ ਕਦਮ  ਹੈ। ਅਤੇ ਇਹ ਤਕਰੀਬਨ ਹਰੇਕ ਇਨਸਾਨ ਦੀ ਮਦਦ ਲਈ ਹਾਜ਼ਰ ਰਹਿੰਦੇ ਹਨ। ਇਸ ਮੌਕੇ ਤੇ ਲੰਬੜਦਾਰ ਰਣਵੀਰ ਸਿੰਘ ਹੋਰਾਂ ਨੇ ਕਿਹਾ ਕਿ ਇਸ ਸਕੂਲ ਨੂੰ ਬਹੁਤ ਹੀ ਸਮੇਂ ਤੋਂ ਬਰਾਂਡੇ ਦੀ ਲੋੜ ਹੈ ਕਿਉਂਕਿ ਬਰਾਂਡਾ ਨਾ ਹੋਣ ਕਰਕੇ ਬੱਚੇ ਅਤੇ ਟੀਚਰ ਤਕਰੀਬਨ ਪਰੇਸ਼ਾਨ ਰਹਿੰਦੇ ਹਨ ਜਿਸ ਨੂੰ ਗੁਲਸ਼ਨ ਸਿੰਘ ਹੋਰਾਂ ਨੇ ਮਨਜ਼ੂਰ ਕਰ ਲਿਆ ਹੈ ਇਸ ਮੌਕੇ ਤੇ ਆਏ ਹੋਏ ਸੱਜਣ ਦਾ ਅਮੀਰ ਸ਼ਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਵੀ ਸਰਕਾਰੀ ਸਕੂਲਾਂ ਦੀ ਤਰਫ ਧਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਜੋ ਅਧਿਆਪਕ ਸਰਕਾਰੀ ਡਿਊਟੀ ਕਰ ਰਹੇ ਹਨ ਉਹਨਾਂ ਦੇ ਵੀ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਨੇ ਜਰੂਰੀ ਕਰਨੇ ਚਾਹੀਦੇ ਹਨ ਤਾਂ ਜੋ ਬਾਕੀ ਪਬਲਿਕ ਦਾ ਵੀ ਰੁਝਾਨ ਸਰਕਾਰੀ ਸਕੂਲਾਂ ਦੀ ਤਰਫ ਹੋ ਸਕੇ ਇਸ ਮੌਕੇ ਤੇ ਜਰਨੈਲ ਸਿੰਘ ਉਮਰਪੁਰ, ਠਾਕੁਰ ਜਸਪਾਲ ਸਿੰਘ, ਰਾਮ ਕ੍ਰਿਸ਼ਨ ਸ਼ਰਮਾ, ਅਸ਼ੋਕ ਗਲੇਰੀਆ, ਸੂਬੇਦਾਰ ਵਿਨੋਦ ਕੁਮਾਰ, ਢਿੱਲੋ ਕਾਲਾ ਮੰਚ, ਹਰਸ਼, ਵਿਸ਼ਾਲ ਕੁਮਾਰ, ਇੰਦਰਜੀਤ ਸਿੰਘ, ਹੈਡ ਟੀਚਰ ਰਵਿੰਦਰ ਸਿੰਘ,ਟੀਚਰ ਬੰਧਨਾ ਕੁਮਾਰੀ,  ਟੀਚਰ ਮਲਕਿੰਦਰ ਕੌਰ, ਠਾਕੁਰ ਰੋਸ਼ਨ ਲਾਲ, ਲਾਲਾ ਤਰਸੇਮ ਲਾਲ, ਦੀਵਾਨ ਸਿੰਘ ਮਹਿਤਪੁਰ, ਰੋਕੀ ਬਾਗੋਵਾਲ  ਅਤੇ ਹੋਰ ਬਹੁਤ ਸਾਰੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ । ਇਸ ਮੌਕੇ ਤੇ ਬੱਚਿਆਂ ਦੇ ਮਾਤਾ – ਪਿਤਾ ਨੇ ਕਿਹਾ ਕਿ ਡਾ. ਅਮੀਰ ਸ਼ਰਮਾ ਜੋ ਕਿ ਜਰੂਰਤ ਮੰਦਾਂ ਦੀ ਸਹਾਇਤਾ ਕਰਦੇ ਰਹਿੰਦੇ ਹਨ ਤੇ ਮੌਸਮ ਮੁਤਾਵਿਕ ਗਰੀਬ ਸਕੂਲੀ ਬੱਚਿਆਂ ਨੂੰ ਜਰਸੀ ਟੋਪੀ ਆਦਿ ਮੁਹੱਈਆਂ ਕਰਦੇ ਰਹਿੰਦੇ ਹਨ ਤੇ ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇੰਨ੍ਹਾਂ ਨੂੰ ਤੰਦਰੁਸਤੀ ਬਖਸੇ ਤੇ ਇਸੇ ਤਰ੍ਹਾਂ ਜਰੂਰਤ ਮੰਦਾਂ ਦੀ ਸਹਾਇਤਾਂ ਕਰਦੇ ਰਹਿਣ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਛੋਟੀਆਂ ਕਵਿਤਾਵਾਂ ਗਾਗਰ ਵਿੱਚ ਸਾਗਰ ਦਾ ਕੰਮ ਕਰਦੀਆਂ ਹਨ : ਪ੍ਰਿੰਸੀਪਲ ਹਰਜਿੰਦਰ ਸਿੰਘ
Next articleਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਬਲਾਕ ਪੱਧਰ ਮੁਕਾਬਲੇ ਕਰਵਾਏ ਗਏ