ਜਲੰਧਰ,(ਸਮਾਜ ਵੀਕਲੀ) (ਜੱਸਲ)-ਅੱਜ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ ਬੁੱਧ ਧੰਮ ਦੇ ਅਨੁਯਾਈ ਪਟਨਾ ਵਿਖੇ ਸ਼ਾਂਤੀ ਮਾਰਚ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋ ਗਏ। ਯਾਦ ਰਹੇ ਕਿ ਪਟਨਾ ਵਿਖੇ ਲੱਖਾਂ ਬੁੱਧਿਸਟਾਂ ਵੱਲੋਂ 17 ਸਤੰਬਰ 2024 ਨੂੰ ਸ਼ਾਂਤੀ ਮਾਰਚ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮੰਗ ਕਰਨਗੇ ਕਿ ਬੁੱਧਗਯਾ ਟੈਂਪਲ ਐਕਟ 1949 ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਬੁੱਧਗਯਾ ਬੁੱਧ ਵਿਹਾਰ ਦਾ ਕੰਟਰੋਲ ਨਰੋਲ ਬੁੱਧਿਸ਼ਟਾਂ ਨੂੰ ਸੌਂਪਿਆ ਜਾਵੇ ।ਸਾਰੇ ਧਰਮਾਂ ਦੇ ਸ਼ਰਧਾਲੂਆਂ ਨੂੰ ਆਪਣੇ- ਆਪਣੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਆਪ ਕਰਨ ਦਾ ਸਭ ਨੂੰ ਅਧਿਕਾਰ ਹੈ। ਇਸ ਲਈ ਬੁੱਧ ਵਿਹਾਰ ਬੁੱਧਗਯਾ (ਬਿਹਾਰ )ਦਾ ਪ੍ਰਬੰਧ ਕਰਨਾ ਗੈਰ ਬੋਧੀਆਂ ਦਾ ਹੱਕ ਨਹੀਂ, ਸਗੋਂ ਇਸਦਾ ਪ੍ਰਬੰਧ ਨਿਰੋਲ ਬੁੱਧਿਸਟਾਂ ਨੂੰ ਸੌਂਪਿਆ ਜਾਵੇ ਤਾਂ ਜੋ ਉਹ ਬੁੱਧ ਧਰਮ ਦੀ ਮਰਿਆਦਾ ਅਨੁਸਾਰ ਇਸ ਦਾ ਪ੍ਰਬੰਧ ਵਧੀਆ ਢੰਗ ਨਾਲ ਚਲਾ ਸਕਣ ।ਪੰਜਾਬ ਤੋਂ ਬੁੱਧਿਸਟਾਂ ਦੀ ਟੀਮ ਨੂੰ ਪਟਨਾ ਲਈ ਰਵਾਨਾ ਕਰਨ ਸਮੇਂ ਸ੍ਰੀ ਹੁਸਨ ਲਾਲ ਬੋਧ ਅਤੇ ਸ਼੍ਰੀ ਚੰਚਲ ਬੋਧ ਅਤੇ ਹੋਰ ਉਪਾਸਕ ਸਿਧਾਰਥ ਨਗਰ ਬੁੱਧ ਵਿਹਾਰ ਜਲੰਧਰ ਤੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly