ਜ਼ਿੰਦਗੀ ਵਿੱਚ ਜਿੱਤ ਹਾਰ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

(ਸਮਾਜ ਵੀਕਲੀ) ਜਿੱਤ ਸਾਰਿਆਂ ਨੂੰ ਭਾਉਂਦੀ ਹੈ, ਅਤੇ ਹਾਰਨ ਦੀ ਇੱਛਾ ਕੋਈ ਨਹੀਂ ਰੱਖਦਾ ਕਿਉਂਕਿ ਕਿ ਸਾਡੀ ਸੰਸਕ੍ਰਿਤਕ ਮਾਨਤਾ ਹੀ ਇਹੋ ਜਿਹੀ ਹੈ। ਹਾਰ ਅਤੇ ਜਿੱਤ ਵਿਚ ਕਾਫ਼ੀ ਅੰਤਰ ਹੈ ,ਫਿਰ ਵੀ ਇਨ੍ਹਾਂ ਦੇ ਇਕ ਮਾਮਲੇ ਵਿਚ ਸਮਾਨਤਾ ਹੈ ।ਉਹ ਇਹ ਕਿ ਵਿਅਕਤੀ ਹਾਰੇ ਭਾਵੇਂ ਜਿੱੱਤੇ ਜਿੱਥੇ ਦੋਹਾਂ ਹੀ ਹਲਾਤਾਂ ਵਿੱਚ ਉਨ੍ਹਾਂ ਦੇ ਰਵਈਏ ਤੋਂ ਉਸਦੇ ਆਤਮ ਗੌਰਵ ਦਾ ਪਤਾ ਲੱਗਦਾ ਹੈ। ਹਾਰ ਅਤੇ ਜਿੱਤ ਦਾ ਮਹੱਤਵ ਆਮ ਤੌਰ ਤੇ ਸੰਖੇਪ ਹੁੰਦਾ ਹੈ। ਆਖਰ ਕ੍ਰਿਕਟ ਦਾ ਮੈਚ ਜਿੱਤਣ ਦੀ ਬਜਾਇ ਲੜਾਈ ਦੇ ਮੈਦਾਨ ਵਿੱਚ ਕਿਤੇ ਜ਼ਿਆਦਾ ਮਹੱਤਵ ਰੱਖਦਾ ਹੈ। ਜਿਵੇਂ-ਜਿਵੇਂ ਮੁਕਾਬਲਾ ਸਖ਼ਤ ਹੁੰਦਾ ਜਾਂਦਾ ਹੈ। ਜਿੱਤ ਹਾਰ ਦੀ ਰੇਖਾ ਬਰੀਕ ਹੁੰਦੀ ਜਾਂਦੀ ਹੈ।  2024 ਉਲੰਪਿਕ ਖੇਡਾਂ ਹੀ ਲੈ ਲਓ। ਹਰ ਦੇਸ਼ ਦੇ ਖਿਡਾਰੀ ਦੀ ਕੋਸ਼ਿਸ਼ ਸੀ, ਕਿ ਉਹ ਸੋਨੇ ਦਾ ਤਗ਼ਮਾ ਜਿੱਤੇ। ਪਰ ਕਈ  ਸੋਨੇ ਦਾ ਤਗ਼ਮਾ ਬਿਨ੍ਹਾਂ ਜਿੱਤਣ ਤੋਂ ਬਾਅਦ ਵਾਪਸ ਆ ਗਏ ।ਕੀ ਉਹਨਾਂ ਤਗ਼ਮਾ ਨਾ ਮਿਲਣ ਕਰਕੇ  ਕਰਕੇ ਉਨ੍ਹਾਂ ਨੂੰ ਹਾਰਿਆ ਹੋਇਆ ਕਹਿਣਾ ਠੀਕ ਹੋਵੇਗਾ ? ਜੇ ਉਨ੍ਹਾਂ ਨੇ ਅਪਣਾ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਹ ਤਗਮਾ ਜਿੱਤਣ ਵਿੱਚ ਅਸਫ਼ਲ ਰਹੇ ਤਾਂ ਉਹ ਹਾਰੇ ਹੋਏ ਖਿਡਾਰੀ ਨਹੀਂ ਅਖਵਾਉਣਗੇ। ਓਸ ਦੇਸ਼ ਦੇ ਖਿਡਾਰੀਆਂ ਨੂੰ ਨਾ ਕਿਸੇ ਤੋਂ ਮਾਫ਼ੀ ਮੰਗਣ ਦੀ ਲੋੜ ਹੈ ਅਤੇ ਨਾ ਹੀ ਆਪ ਦੁਖੀ ਹੋਣ ਦੀ ਲੋੜ ਹੈ ।ਕਿਸੇ ਵੀ ਵਿਅਕਤੀ ਦਾ ਆਤਮ-ਸਨਮਾਨ ਉਸ ਦੇ ਪ੍ਰਦਰਸ਼ਨ ਦੇ ਆਧਾਰ ਤੇ ਨਹੀਂ ਹੁੰਦਾ।

ਮੁਕਾਬਲੇ ਇਹੋ ਜਿਹੀ ਅਦਭੁਤ ਚੀਜ਼ ਹਨ ।ਜੋ ਵਿਅਕਤੀ ਨੂੰ ਲਗਾਤਾਰ ਤਾਕਤਵਰ ਬਣਾਏ ਰੱਖਦੇ ਹਨ, ਅਤੇ ਉਨ੍ਹਾਂ ਨੂੰ ਨਵੀਆਂ-ਨਵੀਆਂ ਚਨੌਤੀਆਂ ਲਈ ਭਿੜਨ ਲਈ ਸ਼ਕਤੀ ਦਿੰਦੇ ਹਨ। ਕਦੇ ਵੀ ਸੋਚਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਕਿ ਹਾਰਨਾਂ ਅਤੇ ਕਮਜ਼ੋਰ ਹੋਣਾ ਇਕ ਹੀ ਚੀਜ਼ ਰਿਹਾ ਹੈ।
ਹਾਰ ਦਾ ਸ਼ੁਰੂਆਤੀ ਧੱਕਾ ਸਹਿਣ ਦੇ ਬਾਅਦ ਤੋਂ ਹੀ ਸ਼ਾਂਤੀ ਨਾਲ ਬੈਠ ਕੇ ਸੋਚ ਸਕਦੇ ਹੋ, ਕਿ ਭੁਲ ਕਿੱਥੇ ਹੋਈ ਅਤੇ ਕਿਹੜੇ ਮਾਮਲਿਆ ਵਿੱਚ ਤੁਸੀਂ ਜਿਆਦਾ ਤਾਕਤਵਰ ਹੋ । ਜਿੱਤ ਨਾਲ ਜਿਨ੍ਹਾਂ ਨੁਕਸਾਨ ਮਨ ਹੁੰਦਾ ਹੈ, ਉਨ੍ਹਾਂ ਨੁਕਸਾਨ ਹਾਰ ਨਾਲ ਨਹੀਂ ਹੁੰਦਾ । ਕਿਉਂਕਿ ਜਿੱਤਣ ਤੋਂ ਬਾਅਦ ਆਦਮੀ ਜ਼ਿਆਦਾ ਖੁਸ਼ ਹੋ ਜਾਂਦਾ ਹੈ। ਜਿਸ ਤਰ੍ਹਾਂ ਹਾਰ ਨੂੰ ਮਨ ਵਿਚ  ਬਿਠਾਉਣ ਦੀ ਜ਼ਰੂਰਤ ਨਹੀਂ ਹੁੰਦੀ ,ਓਸੇ ਤਰ੍ਹਾ ਜਿੱਤ ਨੂੰ ਵੀ
ਸਿਰ ਚੜਾਉਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਜਦ ਸਿਰਫ ਸਾਡਾ ਉਦੇਸ਼ ਜਿਤਨਾ ਹੀ ਹੈ ਤਾਂ ਮਨ ਪਰੇਸ਼ਾਨ ਹੋ ਜਾਂਦਾ ਹੀ ਹੈ, ਤਾਂ ਤਣਾਅ ਵਧਦਾ ਹੈ ।ਹਾਰ ਦਾ ਮੁਕਾਬਲਾ ਕਰਨ ਦੀ ਕਲਾ ਸਿੱਖਣੀ ਬਹੁਤ ਜ਼ਰੂਰੀ ਹੈ ।ਇਹ ਹਾਰ ਜੋ ਸਾਨੂੰ ਬਾਰ-ਬਾਰ ਇਹ ਅਹਿਸਾਸ ਕਰਵਾਉਦੀ ਰਹਿੰਦੀ ਹੈ ਕਿ ਸਾਨੂੰ ਕਿਧਰੇ ਹੋਰ ਸਿੱਖਣ ਦੀ ਜ਼ਰੂਰਤ ਹੈ ।ਆਪਣਾ ਉਦੇਸ਼ ਖ਼ੁਦ ਬਣਾਓ ਅਤੇ ਆਪਣੀ ਮਿਹਨਤ ਦੇ ਬਲਬੂਤੇ ਉੱਪਰ ਵਧਦੇ ਜਾਓ। ਸਫਲਤਾ ਇਕ ਖੁਸ਼ੀ ਹੈ ਪਰ ਇਹ ਸਿਰ ਤੇ ਭਾਰੂ ਨਹੀਂ ਹੋਣੀ ਚਾਹੀਦੀ ਕਿਉਂਕਿ ਹਰ ਵਿਅਕਤੀ ਆਪਣੀ ਆਪਣੀ. ਤਰਾ ਨਾਲ ਖ਼ਾਸੀਅਤ ਲਈ ਬੈਠਾ ਹੈ।
ਆਪ ਜੀ ਦਾ ਸ਼ੁਭਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ। 
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਟੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹਿੰਦੀ ਦਿਵਸ ਮਨਾਇਆ ਗਿਆ।
Next articleਅੰਬੇਡਕਰ ਭਵਨ ਮੁੱਲਾਂਪੁਰ ਵਿਖੇ “ਸਮਾਜਿਕ ਏਕਤਾ ਸੰਮੇਲਨ” ਦਾ ਆਯੋਜਨ