ਅੱਜ ਬਿਜਲੀ ਗਰਿੱਡ ਭਲੂਰ ਅੱਗੇ ਖੋਸਾ ਯੂਨੀਅਨ ਦੇ ਨੁਮਾਇੰਦਿਆਂ ਨੇ ਰੋਣੇ ਰੋਏ

ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਵਧੀਆਂ ਮੁਸ਼ਕਿਲਾਂ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਪਿਛਲੇ ਚਾਰ ਦਿਨਾਂ ਤੋਂ ਕਿਸਾਨ ਭਰਾਵਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿੱਤ ਦਿਨ ਪੰਜਾਬ ਅੰਦਰ ਕਿਸਾਨ ਸਰਕਾਰ ਨੂੰ ਜਗਾਉਣ ਵਜੋਂ ਰੋਸ ਜ਼ਾਹਿਰ ਕਰ ਰਹੇ ਹਨ ਪਰ ਭਗਵੰਤ ਮਾਨ ਗੱਲੀਂ ਬਾਤੀਂ ਹਰ ਕਿਸੇ ਨੂੰ ਦਹੀਂ ਦੇ ਗੋਲ-ਗੱਪੇ ਖਵਾ ਛੱਡਦਾ ਹੈ। ਮੁੱਖ ਮੰਤਰੀ ਸਾਹਿਬ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਤਾਂ ਕਿਸਾਨ ਭਰਾਵਾਂ ਦੀਆਂ ਮੁਸ਼ਕਿਲਾਂ ਵੀ ਘੱਟ ਹੁੰਦੀਆਂ ਹਨ। ਇੱਥੇ ਬਿਜਲੀ ਗਰਿੱਡ ਭਲੂਰ ਅੱਗੇ ਰੋਸ ਵਜੋਂ ਇਕੱਤਰ ਹੋਏ ਕਿਸਾਨ ਯੂਨੀਅਨ ਖੋਸਾ ਇਕਾਈ ਭਲੂਰ ਦੇ ਪ੍ਰਧਾਨ ਰੇਸ਼ਮ ਸਿੰਘ ਬਰਾੜ ਨੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਖੇਤਾਂ ਦੀ ਬਿਜਲੀ ਸਪਲਾਈ ਵਿੱਚ ਵੱਡੀ ਦਿੱਕਤ ਆ ਰਹੀ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਅਤੇ ਹੋਰ ਵੱਖ- ਵੱਖ ਫਸਲਾਂ ਪਾਣੀ ਬਿਨਾਂ ਖਰਾਬ ਹੋ ਰਹੀਆਂ ਹਨ।ਜੇਕਰ ਇਸ ਸਮੇਂ ਝੋਨੇ ਦੀ ਫ਼ਸਲ ਨੂੰ ਸਮੇਂ ਸਿਰ ਪਾਣੀ ਨਾ ਦਿੱਤਾ ਗਿਆ ਤਾਂ ਫ਼ਸਲ ਦੇ ਝਾੜ ਦਾ ਵੱਡਾ ਨੁਕਸਾਨ ਹੋਣਾ ਲਾਜ਼ਮੀ ਹੈ। ਪਾਣੀ ਦੀ ਕਿੱਲਤ ਕਾਰਨ ਫ਼ਸਲ ਦੇ ਦਾਣੇ ਵੀ ਪਿਚਕ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਨੁਕਸਾਨ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮਾ ਹੋਵੇਗਾ। ਇਸ ਮੌਕੇ ਇਕੱਤਰ ਹੋਏ ਨੁਮਾਇੰਦਿਆਂ ਵਿਚ ਕੌਰ ਸਿੰਘ, ਸੁਖਦੀਪ ਸਿੰਘ, ਕਰਮ ਸਿੰਘ, ਛਿੰਦਾ ਸਿੰਘ, ਮੰਦਰ ਸਿੰਘ, ਗੁਲਜ਼ਾਰ ਸਿੰਘ, ਜੱਸਾ ਸਿੰਘ, ਬੋਹੜ ਸਿੰਘ, ਲਵਲੀ ਸਿੰਘ, ਹਰਦੇਵ ਸਿੰਘ, ਸੁੱਖਾ ਸਿੰਘ, ਮਨਪ੍ਰੀਤ ਸ਼ਰਮਾ, ਰੇਸ਼ਮ ਸਿੰਘ ਢਿੱਲੋਂ, ਗੁਰਦਾਸ ਸਿੰਘ, ਬਲਕਰਨ ਸਿੰਘ, ਜੀਵਨ ਸਿੰਘ, ਵਿੱਕੀ ਸਿੰਘ, ਲਖਵੀਰ ਸਿੰਘ, ਗਗਨਾ ਬਰਾੜ ਆਦਿ ਨੇ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਨੂੰ ਕੋਸਦਿਆਂ ਆਖਿਆ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਇਸ ਤਰ੍ਹਾਂ ਰੋਲਣਾ ਕਿਸਾਨਾਂ ਨੂੰ ਫਾਹੇ ਲਾਉਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਇੱਧਰ ਧਿਆਨ ਨਾ ਦਿੱਤਾ ਤਾਂ ਕਿਸਾਨ ਸੜਕਾਂ ‘ਤੇ ਉੱਤਰਨ ਲਈ ਮਜ਼ਬੂਰ ਹੋਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੋਹਲ ਖ਼ੁਰਦ ਦੇ ਛਿੰਝ ਮੇਲੇ ਸਬੰਧੀ ਅਹਿਮ ਮੀਟਿੰਗ ਹੋਈ ਸਲਾਨਾ ਛਿੰਝ ਮੇਲਾ 20 ਨੂੰ – ਚੈਅਰਮੈਨ
Next article“ਕਸਰਤ”