ਪੰਜਾਬ ਸਰਕਾਰ ਵਾਲਿਓ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ

 ਕਿੱਥੇ ਹਰਿਆਣਾ ਦੇ ਇਨਾਮ, ਕਿੱਥੇ ਪੰਜਾਬ ਦੇ ਓਲੰਪਿਕ ਜੇਤੂਆਂ ਦੇ ਇਨਾਮ 
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਸਰਕਾਰ ਖੇਡਾਂ ਦੀ ਤਰੱਕੀ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ।ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਐਲਾਨ ਹੋ ਰਹੇ ਹਨ । ਮੁੱਖ ਮੰਤਰੀ ਪੰਜਾਬ ਇਹ ਕਹਿ ਰਹੇ ਹਨ ਕਿ ਪੰਜਾਬ ਦੀ ਖੇਡ ਨੀਤੀ ਪੂਰੇ ਮੁਲਕ ਵਿੱਚੋਂ ਸਭ ਤੋਂ ਵਧੀਆ ਖੇਡ ਨੀਤੀ ਹੈ । ਪੈਰਿਸ ਉਲ਼ੰਪਿਕ 2024 ਦੇ ਜੇਤੂ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ 10 ਕਰੋੜ ਦੇ ਕਰੀਬ ਇਨਾਮੀ ਰਾਸ਼ੀ ਵੰਡੀ ਹੈ । ਉਲੰਪਿਕ ਖੇਡਾਂ ਵਿੱਚ ਪੰਜਾਬ ਦੇ 19 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ। ਜਿਨਾਂ ਵਿੱਚ ਸਿਰਫ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਹੀ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ । ਪੈਰਿਸ ਉਲੰਪਿਕ ਦੀ ਭਾਰਤੀ ਹਾਕੀ ਟੀਮ ਵਿੱਚ 8 ਦੇ ਕਰੀਬ ਪੰਜਾਬ ਦੇ ਖਿਡਾਰੀ ਖੇਡ ਰਹੇ ਸਨ । ਜਿਨਾਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ , ਗੁਰਜੰਟ ਸਿੰਘ , ਜਰਮਨਪ੍ਰੀਤ ਸਿੰਘ, ਸੁਖਜੀਤ ਸਿੰਘ , ਸ਼ਮਸ਼ੇਰ ਸਿੰਘ , ਮਨਦੀਪ ਸਿੰਘ ਮਿੱਠਾਪੁਰ ਭਾਰਤ ਦੇ ਪਹਿਲੇ 16 ਖਿਡਾਰੀਆਂ ਵਿਁਚ ਸਨ ਜਦ ਕਿ ਜਗਰਾਜ ਸਿੰਘ ਅਤੇ ਗੋਲਕੀਪਰ ਕ੍ਰਿਸ਼ਨ ਪਾਠਕ ਰਿਜਰਵ ਖਿਡਾਰੀਆਂ ਵਿੱਚ ਸਨ। ਇਹਨਾਂ ਵਿੱਚ ਪੰਜਾਬ ਸਰਕਾਰ ਨੇ ਇਹਨਾਂ ਵਿੱਚੋਂ 8 ਹਾਕੀ ਦੇ ਕਾਂਸੀ ਤਮਗਾ ਜੇਤੂ ਖਿਡਾਰੀਆ ਨੂੰ ਇੱਕ ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਦਕਿ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੂਸਰੇ ਖਿਡਾਰੀਆਂ ਨੂੰ 15-15 ਲੱਖ ਰੁਪਏ ਇਨਾਮ ਵਜੋਂ ਦਿੱਤੇ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਹਾਕੀ ਦਾ ਅਗਲਾ ਭਵਿੱਖ ਉੜੀਸਾ, ਅਤੇ ਹਰਿਆਣਾ ਹੈ ਕਿਉਂਕਿ ਪੰਜਾਬ ਵਿੱਚ ਹੇਠਲੇ ਪੱਧਰ ਤੇ ਹਾਕੀ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ ਕਿਉਂਕਿ ਗਰਾਸ ਰੂਟ ਤੇ ਕੋਈ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ ਹੈ । ਦੂਸਰੇ ਪਾਸੇ ਹਰਿਆਣਾ ਦੇ 24 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ । ਜਿਨਾਂ ਵਿੱਚ 7 ਖਿਡਾਰੀ ਜੇਤੂ ਤਮਗਾ ਸੂਚੀ ਵਿੱਚ ਆਏ । ਜਿਸ ਵਿੱਚ ਹਰਿਆਣਾ ਸਰਕਾਰ ਨੇ ਨਿਸ਼ਾਨੇਬਾਜ਼ੀ ਵਿੱਚ 2 ਕਾਂਸੀ ਤਮਗੇ ਜਿੱਤਣ ਵਾਲੀ ਮਨੂੰ ਭਾਕਰ ਨੂੰ 5 ਕਰੋੜ ਰੁਪਏ , ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ 4 ਕਰੌੜ ਰੁਪਏ , ਨਿਸ਼ਾਨੇਬਾਜ਼ੀ ਵਿੱਚ ਕਾਂਸੀ ਤਮਗਾ ਜੇਤੂ ਸਰਬਜੋਤ ਸਿੰਘ ਅਤੇ ਕੁਸ਼ਤੀ ਵਿੱਚ ਜੇਤੂ ਪਹਿਲਵਾਨ ਅਮਨ ਸਹਰਾਵਤ ਨੂੰ ਢਾਈ ਢਾਈ ਕਰੋੜ ਰੁਪਏ ਅਤੇ ਹਾਕੀ ਦੇ ਤਿੰਨ ਕਾਂਸੀ ਤਗਮਾ ਜੇਤੂ ਖਿਡਾਰੀ ਸੰਜੇ ਸਿੰਘ ,ਸੁਮਿਤ ਕੁਮਾਰ, ਅਭਿਸ਼ੇਕ ਨੂੰ ਢਾਈ ਢਾਈ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾ ਰਹੀ ਹੈ ,ਜਦਕਿ ਪਹਿਲਵਾਨ ਵਿਨਾਸ ਫੋਗਟ ਜੋ ਫਾਈਨਲ ਵਿੱਚ ਡਿਸਕੁਆਲੀਫਾਈ ਹੋ ਗਈ ਸੀ ਨੂੰ ਵੀ 4 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ । ਬਾਕੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਹਰ ਖਿਡਾਰੀ ਨੂੰ 15 -15 ਲੱਖ ਰੁਪਏ ਦਿੱਤੇ ਜਾ ਰਹੇ ਹਨ । ਹਰਿਆਣਾ ਸਰਕਾਰ ਦੀ ਕੁੱਲ ਇਨਾਮੀ ਰਾਸ਼ੀ 30 ਕਰੋੜ ਦੇ ਕਰੀਬ ਬਣਦੀ ਹੈ । ਪੰਜਾਬ ਦੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ ਇਕ ਕਰੋੜ ਰੁਪਏ ਜੇਕਰ ਮਿਲਦਾ ਤਾਂ ਹਰਿਆਣਾ ਦੇ ਖਿਡਾਰੀ ਨੂੰ ਉਸੇ ਰੂਪ ਵਿੱਚ ਢਾਈ ਕਰੋੜ ਰੁਪਏ ਮਿਲਦੇ ਹਨ। ਜੇਕਰ ਓਲੰਪਿਕ ਖੇਡਾਂ ਵਿੱਚ ਕਿਸੇ ਖਿਡਾਰੀ ਦਾ ਗੋਲਡ ਮੈਡਲ ਆਉਂਦਾ ਹੈ ਤਾਂ ਹਰਿਆਣਾ ਸਰਕਾਰ ਉਸ ਨੂੰ 6 ਕਰੋੜ ਰੁਪਏ ਦਿੰਦੀ ਹੈ ਜਦਕਿ ਪੰਜਾਬ ਸਰਕਾਰ ਸਿਰਫ ਢਾਈ ਕਰੋੜ ਰੁਪਏ ਗੋਲਡ ਮੈਡਲ ਜੇਤੂ ਨੂੰ ਦਿੰਦੀ ਹੈ । ਕੁੱਲ ਮਿਲਾ ਕੇ ਹਰਿਆਣਾ ਦੇ ਖਿਡਾਰੀਆਂ ਨੂੰ ਪੰਜਾਬ ਦੇ ਮੁਕਾਬਲੇ ਦੁਁਗਣੇ ਨਾਲੋਂ ਵੀ ਵੱਧ ਪੈਸੇ ਮਿਲਦੇ ਹਨ । ਵਿਅਕਤੀਗਤ ਮੁਕਾਬਲਿਆਂ ਵਿੱਚ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਕੁੱਲ 5 ਤਮਗੇ ਜਿੱਤੇ ਹਨ ਜਿਨਾਂ ਵਿੱਚੋਂ 4 ਹਰਿਆਣਾ ਦੇ ਹਿੱਸੇ ਆਉਂਦੇ ਹਨ ,ਜਦਕਿ ਪੰਜਾਬ ਦੇ ਵਿੱਚ ਹਾਕੀ ਨੂੰ ਛੱਡ ਕੇ ਬਾਕੀ ਹਰ ਖੇਡ ਵਿੱਚ ਹਨੇਰਾ ਹੀ ਪਸਰਿਆ ਪਿਆ ਦਿਸਁਦਾ ਹੈ । ਖੇਡਾਂ ਵਤਨ ਪੰਜਾਬ ਦੀਆਂ ਮਹਿਜ ਇੱਕ ਡਰਾਮਾ ਬਣ ਕੇ ਰਹਿ ਗਈਆਂ ਹਨ । ਉਹਨਾਂ ਵਿੱਚ ਖੇਡਾਂ ਦੀ ਤਰੱਕੀ ਦਾ ਕੋਈ ਵੀ ਰਾਹ ਨਹੀਂ ਦਿਸਦਾ ਹੈ। ਫਰਕ ਸਿਰਫ ਇੰਨਾ ਕੁ ਹੈ ਕਿ ਬਾਦਲਾਂ ਨੇ ਖੇਡਾਂ ਤੇ ਨਾਮ ਤੇ ਬੰਬੇ ਦੇ ਫਿਲਮ ਸਿਤਾਰੇ ਪ੍ਰਿਅੰਕਾ ਚੋਪੜਾ, ਅਕਸ਼ੇ ਕੁਮਾਰ ਉਹਨਾਂ ਉੱਤੇ ਪੈਸੇ ਉਡਾਏ ਸੀ ਤੇ ਹੁਣ ਦੇ ਇੱਕ ਬਦਲਾਅ ਦੇ ਨਾਮ ਤੇ ਆਈ ਆਪ ਸਰਕਾਰ ਵਾਲਿਆਂ ਨੇ ਗੁਰਦਾਸ ਮਾਨ ਨੂੰ ਖੁਸ਼ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਸ਼ਾਇਦ ਫਾਈਨਲ ਤੇ ਗੁਰਦਾਸ ਮਾਨ ਤੋਂ ਵੀ ਕੋਈ ਵੱਡਾ ਕਲਾਕਾਰ ਆ ਜਾਵੇ। ਪਰ ਖਿਡਾਰੀਆਂ ਵਿੱਚ ਨਿਰਾਸ਼ਾ ਦਾ ਆਲਮ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ । ਖੇਡਾਂ ਦੇ ਨਾਮ ਤੇ ਸਿਰਫ ਖਾਨਾ ਪੂਰਤੀਆਂ ਹੀ ਹੋ ਰਹੀਆਂ ਹਨ । ਇਸ ਦਾ ਅੰਦਾਜ਼ਾ ਖੇਡਾਂ ਵਤਨ ਪੰਜਾਬ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਖਿਡਾਰੀਆਂ ਦੀ ਹੋਈ ਰਜਿਸਟਰੇਸ਼ਨ ਤੋਂ ਹੀ ਲਾਇਆ ਜਾ ਸਕਦਾ ਹੈ । ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਟੇਜਾਂ ਤੇ ਗੱਲਾਂ ਕਰਨੀਆਂ ਢੇਰ ਸੁਖਁਲੀਆਂ ਨੇ, ਜਾ ਕੇ ਖੇਡ ਮੈਦਾਨਾਂ ਵਿੱਚ ਦੇਖੋ ਕੇ ਖਿਡਾਰੀਆਂ ਨੇ ਕਿਵੇਂ ਆਪਣੇ ਪਸੀਨੇ ਵਹਾਕੇ ਲੱਖ ਮੁਸੀਬਤਾਂ ਝੱਲੀਆਂ ਨੇ । ਪਰ ਇਨਸਾਫ ਉਨਾਂ ਨੂੰ ਕਿਤੇ ਵੀ ਨਹੀਂ ਮਿਲਦਾ ਦਿਸਦਾ ਹੈ । ਬਿਨਾਂ ਸ਼ਁਕ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਖੇਡਾਂ ਦੇ ਖੇਤਰ ਵਿੱਚ ਨਿਕੰਮੇ ਸਾਬਤ ਹੋਏ ਹਨ ਪਰ ਜੋ ਅੱਜ ਦੇ ਹਾਲਾਤ ਹਨ ਉਹ ਵੀ ਬਹੁਤੇ ਵਧੀਆ ਨਹੀਂ ਹਨ । ਆਮ ਆਦਮੀ ਪਾਰਟੀ ਵਾਲੇ ਜੇਕਰ ਹੁਣ ਵੀ ਨਾ ਸੁਧਰੇ ਤਾਂ ਇਹ ਵੀ ਖੇਡਾਂ ਦੇ ਖੇਤਰ ਵਿੱਚ ਮਹਾ ਨਿਕੰਮੇ ਸਾਬਤ ਹੋ ਕੇ ਜਾਣਗੇ । ਗੁਰੂ ਭਲੀ ਕਰੇ ,ਪੰਜਾਬ ਸਰਕਾਰ ਨੂੰ ਖੇਡਾਂ ਦੇ ਮਾਮਲੇ ਸੁਮਁਤ ਮਿਲੇ । ਪੰਜਾਬ ਵਿੱਚ ਖੇਡਾਂ ਵਾਲਿਆਂ ਦਾ ਰੱਬ ਹੀ ਰਾਖਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ
Next articleਨਿਊਜ਼ੀਲੈਂਡ ਸਿੱਖ ਖੇਡਾਂ ” ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।