ਤੰਦਰੁਸਤ ਭਾਰਤ ਮਿਸ਼ਨ ਦੇ ਤਹਿਤ ਡਾ.ਅੰਬੇਡਕਰ ਸਕੂਲ ਬੁਲੰਦਪੁਰ ‘ਚ ਹੈਂਡ ਵਾਸ਼ ਐਕਟਿਵੀਟੀ

*ਭਾਰਤ ਨੂੰ ਖੁਸ਼ਹਾਲ ਤੇ ਤੰਦਰੁਸਤ ਬਣਾਉਣ ਲਈ ਸੈਵਲੋਨ ਕੰਪਨੀ ਦਾ ਉੱਘਾ ਯੋਗਦਾਨ _ਪ੍ਰਿੰ.ਜੱਸਲ

ਜਲੰਧਰ,(ਸਮਾਜ ਵੀਕਲੀ) (ਜੱਸਲ)-ਤੰਦਰੁਸਤ ਭਾਰਤ ਮਿਸ਼ਨ ਦੇ ਤਹਿਤ ਅੱਜ ਡਾ. ਬੀ ਆਰ ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ, ਜਲੰਧਰ ਵਿਖੇ ਸੈਵਲੋਨ ਕੰਪਨੀ ਦੀ ਟੀਮ ਵੱਲੋਂ ਹੈਂਡ ਵਾਸ਼ ਐਕਟਿਵੀਟੀ ਕਰਵਾਈ ਗਈ। ਇਸ ਸਬੰਧੀ ਰਵੀ ਕੁਮਾਰ ਮਾਰਕੀਟਿੰਗ ਐਗਜ਼ੀਕਿਊਟਿਵ ਨੇ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਦੀ ਸਹਾਇਤਾ ਨਾਲ ਹੈਲਥ ਬਾਰੇ ਫਿਲਮ ਦਿਖਾ ਕੇ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਸਭ ਨੂੰ ਆਪਣੇ ਹੱਥ ਚੰਗੀ ਤਰ੍ਹਾਂ ਸਾਫ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। ਸੈਵਲੋਨ ਕੰਪਨੀ ਦੀ ਟੀਮ ਵੱਲੋਂ ਇਸ ਸਬੰਧੀ ਬੱਚਿਆਂ ਨੂੰ ਸਵਾਲ ਵੀ ਪੁੱਛੇ , ਜਿਨਾਂ ਬੱਚਿਆਂ ਨੇ ਸਹੀ ਜਵਾਬ ਦਿੱਤੇ ,ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸੈਵਲੋਨ ਕੰਪਨੀ ਦੀ ਸ਼ਲਾਘਾ ਕੀਤੀ ।ਜੋ ਭਾਰਤ ਨੂੰ ਖੁਸ਼ਹਾਲ ਤੇ ਤੰਦਰੁਸਤ ਬਣਾਉਣ ਲਈ ਆਪਣਾ ਉੱਘਾ ਯੋਗਦਾਨ ਪਾ ਰਹੇ ਹਨ ।ਉਹਨਾਂ ਕਿਹਾ ਕਿ ਜੇ ਤੁਸੀਂ ਭਾਰਤ ਨੂੰ ਤੰਦਰੁਸਤ ਬਣਾਉਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ।ਸਕੂਲ ਦੇ ਪ੍ਰਿੰਸੀਪਲ ਵਲੋਂ ਰਵੀ ਕੁਮਾਰ ਅਤੇ ਰਾਜਵੀਰ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਪੁਸਤਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਦਾ ਪੂਰਾ ਸਟਾਫ ਵੀ ਹਾਜ਼ਿਰ ਸੀ। ਸਾਰੇ ਬੱਚਿਆਂ ਨੂੰ ਸੈਵਲੋਨ ਸਾਬਣ ਦੀਆਂ ਟਿੱਕੀਆਂ ਫਰੀ ਵੰਡੀਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਲਾਨਾ ਜੋੜ ਮੇਲਾ ਬਾਪੂ ਈਸਰ ਦਾਸ ਦਾ 19 ਸਤੰਬਰ ਨੂੰ
Next articleਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ