ਏਕਮ ਪਬਲਿਕ ਸਕੂਲ ਮਹਿਤਪੁਰ ਦੇ ਐਥਲੀਟਾਂ ਨੇ ਪੰਜਾਬ ਖੇਡ ਮੇਲਾ 2024 ਵਿੱਚ 17 ਗੋਲਡ, 5 ਸਿਲਵਰ ਅਤੇ 4 ਬਰੌਂਜ਼ ਮੈਡਲ ਜਿੱਤ ਕੇ ਆਪਣੀ ਝੰਡੀ ਬਰਕਰਾਰ ਰੱਖੀ

ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਪੰਜਾਬ ਮੇਲਾ 2024 ਵਿੱਚ 17 ਗੋਲਡ, 5 ਸਿਲਵਰ ਅਤੇ 4 ਬਰੌਂਜ਼ ਮੈਡਲ ਜਿੱਤ ਕੇ ਆਪਣਾ ਅਤੇ ਸਕੂਲ ਦਾ ਮਾਣ ਵਧਾਇਆ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੌਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਅੰਡਰ 14 ਲੜਕਿਆਂ ਦੀ ਕੈਟੇਗਰੀ ਵਿੱਚ ਸਾਹਿਬਵੀਰ ਸਿੰਘ ਨੇ ਸ਼ੌਰਟ ਪੁੱਟ ਅਤੇ ਲੌਂਗਜੰਪ ਵਿੱਚ ਫਸਟ, ਵਿਕਰਮ ਘਾਰੂ ਨੇ 60 ਮੀਟਰ ਰੇਸ ਵਿੱਚ ਫਸਟ ਅਤੇ 60 ਮੀਟਰ ਵਿੱਚ ਜਸਕਰਨ ਸਿੰਘ ਨੇ ਸੈਕਿੰਡ ਪੁਜੀਸ਼ਨ ਹਾਸਿਲ ਕੀਤੀ। ਇਸੇ ਤਰਾਂ ਅੰਡਰ 14 ਲੜਕੀਆਂ ਦੀ ਕੈਟਾਗਰੀ ਵਿੱਚ ਰਜਮੀਤ ਕੌਰ ਨੇ 60 ਮੀਟਰ ਰੇਸ ਅਤੇ ਲੋਂਗ ਜੰਪ ਵਿੱਚ ਫਸਟ ਅਤੇ ਸ਼ੌਰਟ ਪੁੱਟ ਵਿੱਚ ਥਰਡ ਪੁਜੀਸ਼ਨ ਹਾਸਿਲ ਕੀਤੀ। ਇਸੇ ਪ੍ਰਕਾਰ ਅੰਡਰ 17 ਲੜਕਿਆਂ ਦੀ ਕੈਟਾਗਰੀ ਵਿੱਚ ਹਿਤੇਸ਼ ਰਾਣਾ ਨੇ 100 ਮੀਟਰ ਰੇਸ ਵਿੱਚ ਫਸਟ, ਵਰਿੰਦਰਜੀਤ ਸਿੰਘ ਨੇ ਸ਼ੌਰਟਪੁੱਟ ਵਿੱਚ ਫਸਟ, ਨਵਨੂਰ ਸਿੰਘ ਨੇ 100 ਮੀਟਰ ਰੇਸ ਸੈਕਿੰਡ ਅਤੇ 200 ਮੀਟਰ ਵਿੱਚ ਫਸਟ ਪੁਜੀਸ਼ਨ ਹਾਸਿਲ ਕੀਤੀ।ਜਦ ਕਿ ਸਾਹਿਲਪ੍ਰੀਤ ਸਿੰਘ ਨੇ 200 ਮੀਟਰ ਰੇਸ ਵਿੱਚ ਸੈਕਿੰਡ, ਅਨਮੋਲ ਸਿੰਘ ਨੇ 400 ਮੀਟਰ ਵਿੱਚ ਫਸਟ, 400 ਮੀਟਰ ਵਿੱਚ ਸਾਹਿਲਪ੍ਰੀਤ ਸਿੰਘ ਥਰਡ ਪੁਜੀਸ਼ਨ ਹਾਸਿਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਪ੍ਰਕਾਰ ਪਰਮਪਾਲ ਸਿੰਘ ਨੇ 1500 ਅਤੇ 3000 ਮੀਟਰ ਵਿੱਚ ਫਸਟ ਪੁਜੀਸ਼ਨ ਹਾਸਿਲ ਕੀਤੀ। ਅੰਡਰ 17 ਲੜਕੀਆਂ ਦੀ ਕੈਟੇਗਰੀ ਵਿੱਚ ਹਰਮਨਜੋਤ ਕੌਰ ਨੇ 100 ਅਤੇ 200 ਮੀਟਰ ਰੇਸ ਵਿੱਚ ਸੈਕਿੰਡ,ਨਵਦੀਪ ਕੌਰ ਨੇ ਸ਼ੌਰਟਪੁੱਟ ਵਿੱਚ ਫਸਟ, 1500 ਅਤੇ 3000 ਮੀਟਰ ਵਿੱਚ ਚਨਪ੍ਰੀਤ ਕੌਰ ਫਸਟ ਪੁਜੀਸ਼ਨ ਪ੍ਰਾਪਤ ਕੀਤੀ। ਅੰਡਰ 21 ਲੜਕਿਆਂ ਦੀ ਕੈਟਾਗਰੀ ਵਿੱਚ ਅਗਮਜੋਤ ਸਿੰਘ ਨੇ ਲੌਂਗਜੰਮ ਵਿੱਚ ਫਸਟ ਅਤੇ 100 ਮੀਟਰ ਰੇਸ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਜਦਕਿ ਕਮਲਪ੍ਰੀਤ ਵਿਰਦੀ ਨੇ 100 ਅਤੇ 200 ਮੀਟਰ ਰੇਸ ਵਿੱਚ ਤੀਜਾ ਅਤੇ ਪਹਿਲਾ ਸਥਾਨ ਪਾਪਤ ਕੀਤਾ।ਇਸਦੇ ਨਾਲ ਹੀ ਅੰਡਰ 21 ਲੜਕੀਆਂ ਦੀ ਕੈਟਾਗਰੀ ਵਿੱਚ ਮਨਰੂਪ ਕੌਰ ਨੇ 100 ਮੀਟਰ ਰੇਸ ਅਤੇ ਸ਼ੌਰਟ ਪੁੱਟ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਮੈਂਨਜਮੈਂਟ ਅਤੇ ਸਮੂਹ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਦੁਆਰਾ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ
Next articleਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਤਿਆਰ ਕੀਤਾ 45000ਵਾਂ ਰੇਲ ਡੱਬਾ ਜਨਰਲ ਮੈਨੇਜਰ ਵੱਲੋਂ ਵਰਕਸ਼ਾਪ ਤੋਂ ਰਵਾਨਾ