(ਸਮਾਜ ਵੀਕਲੀ) ਕੱਲ੍ਹ ਮੈਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਤੇ ਬੈਠਾ ਮਾਸਟਰ ਹਰੀਸ਼ ਮੋਦਗਿੱਲ ਜੀ, ਜ਼ਿੰਨਾਂ ਨੇ ਮੇਰੇ ਨਾਵਲ ‘ਕੌਰਵ ਸਭਾ’ ਦਾ ਨਵਾਂ ਅਡੀਸ਼ਨ ਛਾਪਿਆ ਹੈ, ਨਾਲ ਕਿਸੇ ਆਮ ਜਿਹੇ ਵਿਸ਼ੇ ਤੇ ਗੱਲਬਾਤ ਕਰ ਰਿਹਾ ਸੀ।
-ਇੰਨੇ ਵਿਚ ਇਕ ਨੌਜਵਾਨ ਲੜਕੀ ਉਨ੍ਹਾਂ ਦੀ ਦੁਕਾਨ ਤੇ ਆਈ ਅਤੇ ਪੰਜਾਬੀ ਦੇ ਵਧੀਆ ਨਾਵਲਾਂ ਦੀ ਮੰਗ ਕਰਨ ਲੱਗੀ।
-ਮਾਸਟਰ ਜੀ ਨੇ ‘ਕੌਰਵ ਸਭਾ’ ਨਾਵਲ ਦੇ ਨਾਲ ਨਾਲ ਰੁੰਗੇ ਵਿਚ ਗਾਹਕ ਨੂੰ ਨਾਵਲਕਾਰ ਵੀ ਮਿਲਾ ਦਿੱਤਾ।
-ਸ਼ਾਇਦ ਲੜਕੀ ਨੂੰ ਨਾਵਲ ਪਸੰਦ ਆ ਗਿਆ।
-ਪ੍ਰਕਾਸ਼ਕ ਨੇ ਪਾਠਕ ਤੋਂ ਤਿੰਨ ਸੌ ਰੁਪਏ ਮੰਗੇ।
-ਪਾਠਕ ਦੋ ਸੌ ਰੁਪਏ ਦੇਣਾ ਚਾਹੁੰਦੀ ਸੀ।
ਸੌਦਾ ਬਣ ਨਹੀਂ ਸੀ ਰਿਹਾ।
ਮੇਰੇ ਪੁੱਛਣ ਤੇ ਲੜਕੀ ਨੇ ਦਸਿਆ ਕਿ ਹਾਲੇ ਉਹ ਬੇਰੁਜ਼ਗਾਰ ਹੈ।
-ਲੇਖਕ ਨੂੰ ਪਾਠਕ ਦੀ ਲੋੜ ਸੀ।
-ਇਸ ਲਈ ਸੌਦਾ ਸਿਰੇ ਚੜ੍ਹਾਉਣ ਲਈ ਮੈਂ ਸੌ ਰੁਪਏ ਦਾ ਨੋਟ ਆਪਣੀ ਜੇਬ ਵਿਚੋਂ ਕੱਢਿਆ ਅਤੇ ਦੁਕਾਨਦਾਰ ਨੂੰ ਫ਼ੜਾ ਦਿੱਤਾ।
ਦੁਕਾਨਦਾਰ ਨੇ ਨਾਵਲ ਗਾਹਕ ਨੂੰ ਫ਼ੜਾ ਦਿੱਤਾ।
-ਇੰਝ ਸਾਡੀ ਸਭ ਦੀ ਲੋੜ ਪੂਰੀ ਹੋ ਗਈ।
ਨੋਟ: ਇਹ ਗੱਲ, ਇਸੇ 2 ਸਤੰਬਰ ਦੀ ਅਤੇ ਸੱਚੀ ਹੈ। (ਮਿੱਤਰ ਸੈਨ ਮੀਤ)