218 ਦਿਵਿਆਂਗਜ਼ਨਾਂ ਨੂੰ ਅਲਿਮਕੇ ਵਲੋਂ ਨਿਰਮਿਤ ਕੁਲ 316 ਸਹਾਇਕ ਉਪਕਰਣ ਵੰਡੇ ਗਏ

ਨਵਾਂਸ਼ਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਦਿਵਿਆਂਗਜ਼ਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਵਲੋਂ ਉਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ ਜਿਸਦੇ ਤਹਿਤ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ, ਬਲਾਕਵਾਈਜ਼ ਬਲਾਚੌਰ, ਸੜੋਆ, ਬੰਗਾ, ਔੜ, ਬਲਾਕ ਨਵਾਂਸ਼ਹਿਰ ਵਿਚ ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ, ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਹ ਕੈੰਪ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨ, ਸਹੀਦ ਭਗਤ ਸਿੰਘ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕੈਂਪਾਂ ਦੇ ਦੌਰਾਨ, ਜਿਨ੍ਹਾਂ ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ ਉਨ੍ਹਾਂ ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ 218 ਦਿਵਿਆਂਗਜ਼ਨਾਂ ਨੂੰ ਅਲਿਮਕੇ ਵਲੋਂ ਨਿਰਮਿਤ ਕੁਲ 316 ਸਹਾਇਕ ਉਪਕਰਣ ਵੰਡੇ ਗਏ ਜਿਸ ਵਿੱਚ 59 ਮੋਟਰਾਈਜ਼ਡ ਟਰਾਈਸਾਈਕਲ, 31 ਟਰਾਈਸਾਈਕਲ, 49 ਵ੍ਹੀਲਚੇਅਰ, 02 ਸੁਗਮਿਆ ਕੰਨ, 34 ਬੈਸਾਖੀਆਂ, ਛਤੀਆ 08 ਨਕਲੀ ਅੰਗ ਅਤੇ ਕੈਲੀਪਰ 68 ਦਿਵਿਆਂਗਜਨਾਂ ਨੂੰ ਅਤੇ ਕੰਨਾਂ ਦੀ ਮਸ਼ੀਨ 60 ਦਿਵਿਆਂਗਜ਼ਨਾਂ ਨੂੰ ਦਿੱਤੇ ਗਏ। ਇਸ ਤਰਾਂ ਨਾਲ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਸਮੂਹ ਬਲਾਕਾਂ ਵਿਚ ਰਕਮ 46,26,000/- ਰੁ: ਦੀ ਕੀਮਤ ਦਾ ਸਮਾਨ ਦਿਵਿਆਂਗਜ਼ਨਾਂ ਨੂੰ ਵੰਡਿਆ ਗਿਆ ਹੈ। ਇਸ ਮੌਕੇ ਤੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੇ) ਦੇ ਅਧਿਕਾਰੀ ਸ਼੍ਰੀ ਅਸ਼ੋਕ ਸਾਹੂ, Officer, P & O Alimco, ਸ਼੍ਰੀ ਅਨਿਲ Audiologist, ਅਲਿਮਚੋ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਕਾਰੀਆਂ ਦੇ ਰੂਪ ਵਿਚ ਸ੍ਰੀਮਤੀ ਰਾਜਕਿਰਨ ਕੋਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ.ਭ.ਸ.ਨਗਰ, ਸਮੂਹ ਬਲਾਕਾਂ ਦੇ ਸੀ.ਡੀ.ਪੀ.ਓ. ਸਹਿਬਾਨ,ਸਮੂਹ ਸੁਪਵਾਇਜਰਜ਼ ਅਤੇ ਆਂਗਣਵਾੜੀ ਵਰਕਰ ਤੇ ਹੈਲਪਰ ਇਨ੍ਹਾਂ ਸਮਾਰੋਹਾਂ ਵਿਚ ਮੌਜੂਦ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਿਪਟੀ ਕਮਿਸ਼ਨਰ ਨੇ “ਖੇਡਾਂ ਵਤਨ ਪੰਜਾਬ ਦੀਆਂ” ਸੀਜਨ–3 ਤਹਿਤ ਬਲਾਕ ਪੱਧਰੀ ਖੇਡਾਂ ਦੀ ਕੀਤੀ ਸ਼ੁਰੂਆਤ
Next articleਦਫ਼ਤਰ ਭਾਸ਼ਾ ਵਿਭਾਗ ਵੱਲੋਂ ਉਰਦੂ ਆਮੋਜ਼ ਕੋਰਸ ਸਰਟੀਫਿਕੇਟ ਵੰਡ ਸਮਾਗਮ