ਪਲਾਸਟਿਕ ਨੂੰ ਨਾਂਹ ਤੇ ਕੱਪੜੇ ਦੇ ਥੈਲਿਆਂ ਨੂੰ ਹਾਂ ਕਰਨੀ ਪਵੇਗੀ : ਸੱਚਦੇਵਾ,ਖੰਨਾ

-ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਨਾਲ ਅਵਿਨਾਸ਼ ਰਾਏ ਖੰਨਾ, ਪਰਮਜੀਤ ਸੱਚਦੇਵਾ। ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )   ਪਲਾਸਟਿਕ ਨੂੰ ਨਾਂਹ ਤੇ ਕੱਪੜੇ ਦੇ ਥੈਲਿਆਂ ਨੂੰ ਹਾਂ ਕਰਕੇ ਹੀ ਅਸੀਂ ਆਪਣੇ ਵਾਤਾਵਰਣ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਅ ਸਕਦੇ ਹਾਂ, ਇਹ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਇੱਥੇ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਵਿੱਚ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆ ਕੀਤਾ, ਇਸ ਸਮੇਂ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੀ ਮੌਜੂਦ ਰਹੇ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਬਾਬਾ ਔਗੜ ਸ਼੍ਰੀ ਫਤੇਹ ਨਾਥ ਚੈਰੀਟੇਬਲ ਟਰੱਸਟ ਜੇਜੋ ਦੋਆਬਾ ਵਿਖੇ ਪੁਰਾਣੇ ਕੱਪੜਿਆਂ ਤੋਂ ਥੈਲੇ ਤਿਆਰ ਕਰਕੇ ਲੋਕਾਂ ਵਿੱਚ ਵੰਡੇ ਜਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਪਲਾਸਟਿਕ ਦੇ ਖਤਰੇ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਸਾਨੂੰ ਆਪਣੇ ਅਤੀਤ ਤੋਂ ਸਬਕ ਲੈਣਾ ਪਵੇਗਾ ਜਿੱਥੇ ਪਲਾਸਟਿਕ ਨਹੀਂ ਸੀ ਤੇ ਸਾਡਾ ਵਾਤਾਵਰਣ ਵੀ ਸਾਫ ਸੀ, ਇਸ ਲਈ ਜਦੋਂ ਵੀ ਬਜਾਰ ਜਾਓ ਆਪਣਾ ਕੱਪੜੇ ਦਾ ਥੈਲਾ ਕੋਲ ਲੈ ਕੇ ਜਾਓ। ਉਨ੍ਹਾਂ ਕਿਹਾ ਕਿ ਪਲਾਸਟਿਕ ਕਾਰਨ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ ਉੱਥੇ ਹੀ ਇਹ ਕਈ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਇਸ ਮੌਕੇ ਉੱਤਮ ਸਿੰਘ ਸਾਬੀ, ਅਮਰਿੰਦਰ ਸੈਣੀ, ਉਕਾਂਰ ਸਿੰਘ, ਦੌਲਤ ਸਿੰਘ, ਗੁਰਵਿੰਦਰ ਸਿੰਘ, ਸ਼ਿਵਾਂਜਲੀ, ਗੁਰਮੇਲ ਸਿੰਘ, ਕਰਨ ਕੁਮਾਰ, ਰਣਧੀਰ, ਸ਼ਰੂਤੀ, ਪੁਸ਼ਪਿੰਦਰ ਕੌਰ ਤੇ ਸਪੈਸ਼ਲ ਬੱਚੇ ਵਿੱਕੀ, ਕੁਨਾਲ ਤੇ ਚਾਹਤ ਵੀ ਮੌਜੂਦ ਰਹੇ ਜਿਨ੍ਹਾਂ ਨੂੰ ਖੰਨਾ ਵੱਲੋਂ ਥੈਲੇ ਦਿੱਤੇ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੋਬਾਇਲ ਫੋਨ ਨੂੰ ਜਰੂਰਤ ਦੇ ਮੁਤਾਬਿਕ ਹੀ ਵਰਤਿਆ ਜਾਵੇ ਤਾ ਠੀਕ ਹੈ : ਡਾ ਆਸ਼ੀਸ਼ ਸ਼ਰੀਨ
Next article*ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਮਿਡ ਡੇ ਮੀਲ ਵਰਕਰਾਂ ਦੀ ਸੂਬਾ ਪੱਧਰੀ ਰੈਲੀ ਲਈ ਗੜ੍ਹਸ਼ੰਕਰ ਤੋਂ ਜੱਥਾ ਰਵਾਨਾ*