ਪੰਜਾਬੀ ਭਾਸ਼ਾ ਪਸਾਰ ਭਾਈਚਾਰਾ* ਦੀ ਸਰੀ ਕਨੇਡਾ ਇਕਾਈ ਵੱਲੋਂ 4 ਅਗਸਤ ਨੂੰ ਕਰਵਾਏ ਗਏ ‘ਵਿਚਾਰ ਵਟਾਂਦਰਾ’ ਸਮਾਗਮ ਦੀ ਰਿਪੋਰਟ -4

ਸਰੀ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ)-ਸਾਲ 2018 ਵਿੱਚ, ਕਨੇਡਾ ਸਿੱਖ ਸੁਸਾਇਟੀਜ਼ ਵੱਲੋਂ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਨੂੰ ਸਮਝਣ ਅਤੇ ਫੇਰ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਜ਼ਮੀਨੀ ਪੱਧਰ ਤੇ ਯਤਨਸ਼ੀਲ ਹੋਣ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੀ। ਕਨੇਡਾ ਦੇ ਚਾਰ ਵੱਡੇ ਸ਼ਹਿਰਾਂ ਸਰੀ, ਐਡਮਿੰਟਨ, ਕੈਲਗਰੀ ਅਤੇ ਬਿਨੀਪੈੱਗ ਵਿੱਚ ਵਿਸ਼ਾਲ ਸਮਾਗਮ ਰਚ ਕੇ ਸਮੁੰਦਰ ਮੰਥਨ ਕੀਤਾ ਗਿਆ ਸੀ।
 -ਇਸੇ ਮੰਥਨ ਵਿੱਚੋਂ ਪੰਜਾਬੀ ਭਾਈ ਸਾਹਿਬ ਪਸਾਰ ਭਾਈਚਾਰੇ ਦਾ ਜਨਮ ਹੋਇਆ। ਇਹ ਸੰਸਥਾ ਕਨੇਡਾ ਵਿੱਚ ਰਜਿਸਟਰ ਹੋਈ। ਸੰਸਥਾ ਦੀਆਂ 13 ਦੇਸਾਂ, ਪੰਜਾਬ ਦੇ 14 ਜ਼ਿਲ੍ਹਿਆਂ ਅਤੇ 5 ਤਹਿਸੀਲਾਂ ਵਿੱਚ ਇਕਾਈਆਂ ਸਥਾਪਿਤ ਹੋਈਆਂ।
 -ਪਿਛਲੇ ਛੇ ਸਾਲਾਂ ਤੋਂ ਇਸ ਸੰਸਥਾ ਵੱਲੋਂ ਵੱਡੇ ਪੱਧਰ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਕਈ ਸਮੱਸਿਆਵਾਂ ਨੂੰ ਸੁਲਝਾਇਆ ਗਿਆ। ਜਿਵੇਂ ਕਿ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪਹਿਲਾਂ ਪੰਜਾਬੀ ਦੀ ਪੜ੍ਹਾਈ ਤਾਂ ਦੂਰ ਇਸ ਦਾ ਨਾਂ ਤੱਕ ਲੈਣ ਤੇ ਪਾਬੰਦੀ ਸੀ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੇ ਯਤਨਾਂ ਸਦਕਾ, ਇਨ੍ਹਾਂ ਸਕੂਲਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਪਹਿਲੀ ਜ਼ਮਾਤ ਤੋਂ ਦਸਵੀਂ ਜ਼ਮਾਤ ਤੱਕ ਪੰਜਾਬੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਣ ਲੱਗ ਪਈ ਹੈ।
 -ਇਸੇ ਤਰ੍ਹਾਂ ਪਹਿਲਾਂ ਪੰਜਾਬ  ਸਰਕਾਰ ਦੀਆਂ ਨੌਕਰੀਆਂ ਲਈ ਲਏ ਜਾਂਦੇ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਂਦੇ ਸਨ। ਇਸ ਸੰਸਥਾ ਦੇ ਯਤਨਾਂ ਸਦਕਾ ਹੁਣ ਇੰਨ੍ਹਾਂ ਇਮਤਿਹਾਨਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲੈਣ ਲਈ ਪੰਜਾਬ ਸਰਕਾਰ ਵੱਲੋਂ ਸੰਬੰਧਿਤ ਅਦਾਰਿਆਂ ਨੂੰ ਹੁਕਮ ਜਾਰੀ ਕਰ ਗਏ ਹਨ। ਆਦਿ ਆਦਿ।
ਨਾਲ ਹੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਇਕ ਲੋਕ ਲਹਿਰ ਉਸਾਰ ਕੇ, ਦੁਨੀਆ ਭਰ ਦੇ ਪੰਜਾਬੀਆਂ ਨੂੰ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਦੀ ਸੋਝੀ ਕਰਵਾਈ ਗਈ। ਜਿਵੇਂ, ਅੱਜ ਕੱਲ੍ਹ ਪੰਜਾਬੀ ਭਾਸ਼ਾ ਨਾ ਪੰਜਾਬ ਸਰਕਾਰ, ਨਾ ਇਨਸਾਫ, ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ ਹੈ। ਇਸੇ ਕਾਰਨ ਪਰਿਵਾਰਾਂ ਨੇ ਵੀ ਇਸਦਾ ਭਾਂਡਾ ਸੇਕ ਦਿੱਤਾ ਹੈ।
 -ਸੰਸਥਾ ਦੀ ਪ੍ਰਾਪਤੀ ਇਹ ਹੈ ਕਿ ਹੁਣ ਵਿਸ਼ਵ ਪੱਧਰ ਤੇ ਹੁੰਦੀਆਂ ਪੰਜਾਬੀ ਕਾਨਫ਼ਰੰਸਾਂ, ਪੰਜਾਬ ਦੇ ਵੱਖ ਵੱਖ ਅਧਾਰਿਆਂ ਵਲੋਂ ਕਰਵਾਏ ਜਾਂਦੇ ਵਿੱਚ ਵਿਚਾਰ ਵਟਾਂਦਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਸੈਮੀਨਾਰਾਂ ਆਦਿ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦਾ ਹੀ ਜ਼ਿਕਰ ਹੁੰਦਾ ਹੈ।
  -ਇਸ ਸਮਾਗਮ ਵਿਚ, ਭਾਈਚਾਰੇ ਦੇ ਕਾਰਕੁਨਾਂ ਵੱਲੋਂ, ਪਿਛਲੇ 6 ਸਾਲਾਂ ਵਿਚ ਹੋਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ।
 -ਰਿਪੋਰਟ ਤੋਂ ਸਪਸ਼ਟ ਸੀ ਕਿ ਸੰਸਥਾ ਆਪਣੇ ਮਿਥੇ ਟੀਚਿਆਂ ਵਲ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਸੰਸਥਾ ਵੱਲੋਂ ਪਹਿਲਾਂ ਕਨੇਡਾ ਇਕਾਈ ਦੀ ਜਿੰਦ ਜਾਨ ਸਮਝੇ ਜਾਂਦੇ ਦਿਸ਼ਾ ਨਿਰਦੇਸ਼ਾਂ ਦਾ ਸਤਿਕਾਰ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼੍ਰੋਮਣੀ ਪੁਰਸਕਾਰਾਂ ਦੀ ਵੰਡ ਨੂੰ ਚੁਣੌਤੀ ਦੇਣ ਵਾਲੇ ਮੁਕੱਦਮੇ/ ਮੁੱਦਿਆਂ ਬਾਰੇ-ਲੁਧਿਆਣਾ (ਰਮੇਸ਼ਵਰ ਸਿੰਘ)
Next articleਪੰਜਾਬੀ ਭਾਸ਼ਾ ਪਸਾਰ ਭਾਈਚਾਰਾ