ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ‘ਚ ਤੀਜ ਕਮ ਫਰੈਸ਼ਰ ਪਾਰਟੀ, ਜਸਪ੍ਰੀਤ ਬਣੀ ਤੀਆਂ ਦੀ ਰਾਣੀ ਤੇ ਗੁਰਤਾਜ ਮਿਸਟਰ ਫਰੈਸ਼ਰ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੇਨੂੰ ਅਰੋੜਾ ਦੀ ਅਗਵਾਹੀ ਵਿਚ ਤੀਜ ਕਮ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਦਾ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ‘ਤੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸਦਾ ਆਗਾਜ਼ ਸ਼ਬਦ ਗਾਇਨ ਨਾਲ ਕੀਤਾ ਗਿਆ। ਤੀਜ ਕਵੀਨ ਤੇ ਮਿਸਟਰ ਫਰੈਸ਼ਰ ਦੇ ਖਿਤਾਬ ਲਈ ਵਿਦਿਆਰਥੀਆਂ ਦਰਮਿਆਨ ਹੋਇਆ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਜਿਸ ਵਿੱਚ ਵਿਦਿਆਰਥੀਆਂ ਵੱਡੀ ਗਿਣਤੀ ਦੇ ‘ਚ ਹਿੱਸਾ ਲਿਆ। ਜਸਪ੍ਰੀਤ ਕੌਰ ਤੀਆਂ ਦੀ ਰਾਣੀ ਅਤੇ ਗੁਰਤਾਜ ਸਿੰਘ ਮਿਸਟਰ ਫਰੈਸ਼ਰ ਦੇ ਖਿਤਾਬ ‘ਤੇ ਕਬਜ਼ਾ ਕਰਨ ਵਿੱਚ ਸਫਲ ਰਹੇ। ਤਰਨਪ੍ਰੀਤ ਕੌਰ ਤੇ ਪੰਕਜ ਸ਼ਰਮਾ ਫਸਟ ਰਨਰ ਅਪ ਅਤੇ ਤਰਨੀਤ ਕੌਰ ਤੇ ਪ੍ਰੇਮਪ੍ਰੀਤ ਸਿੰਘ ਸੈਕਿੰਡ ਰਨਰ ਅਪ ਰਹੇ। ਨਵਨੀਤ ਕੌਰ ਮਿਸ ਬਿਊਟੀਫੁਲ ਸਮਾਈਲ ਅਤੇ ਅੰਸ਼ਦੀਪ ਸਿੰਘ ਸੁੰਦਰ ਦਸਤਾਰ ਦਾ ਖਿਤਾਬ ਹਾਸਲ ਕਰਨ ਵਿੱਚ ਸਫਲ ਰਹੇ । ਅੰਮ੍ਰਿਤਪਾਲ ਕੌਰ ਮਿਸ ਐਲੀਗੈਂਟ ਅਤੇ ਜਸ਼ਨਦੀਪ ਸਿੰਘ ਨੂੰ ਮਿਸਟਰ ਹੈਂਡਸਮ ਐਲਾਨਿਆ ਗਿਆ। ਜੱਜਾਂ ਦੀ ਭੂਮਿਕਾ ਮੈਡਮ ਅਮਨਦੀਪ ਅਤੇ ਮੈਡਮ ਸੀਮਾ ਨੇ ਨਿਭਾਈ। ਸਮਾਗਮ ਦੇ ਅੰਤ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਸਕੂਲ ਦੀ ਪ੍ਬੰਧਕ ਕਮੇਟੀ ਦੇ ਪ੍ਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਮਣੀ ਕਮੇਟੀ,ਇੰਜ. ਸਵਰਨ ਸਿੰਘ ਪ੍ਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਪ੍ਰਸਾਸ਼ਕ ਇੰਜ. ਨਿਮਰਤਾ ਕੌਰ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾ ਦਿਤੀਆਂ ਅਤੇ ਸਭ ਨੂੰ ਤੀਜ ਦੀ ਵਧਾਈ ਦਿੱਤੀ। ਇਸ ਮੌਕੇ ਮੈਡਮ ਸ਼ੀਲਾ ਸ਼ਰਮਾ, ਕਵਿਤਾ,
 ਕਰਨਜੀਤ, ਰੁਪਿੰਦਰਜੀਤ, ਰਮਨਦੀਪ, ਗੁਰਪੀ੍ਤ, ਬਲਵਿੰਦਰ ਡੀਪੀ, ਨੀਤੂ, ਮੋਨਿਕਾ, ਪਲਵੀ, ਪ੍ਰਿਅੰਕਾ, ਸਿਮਰਨਜੀਤ, ਰੂਬਲ ਗੁਰਪਾਲ, ਸੁਖਜੀਤ, ਸੁਖਵਿੰਦਰ ਕੁਮਾਰੀ ਆਦਿ ਸਟਾਫ ਮੈਂਬਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਖੁਲ੍ਹੀਆਂ ਉਡਾਰੀਆਂ
Next articleਵੈਦ ਹਰੀ ਸਿੰਘ ਬੱਧਣ ਦੀ ਯਾਦ ਚ ਲੱਗਾ ਨੰਦਾਚੌਰ ਵਿਖੇ ਆਯੂਰਵੈਦਿਕ ਕੈਂਪ