ਜ਼ੋਨਲ ਪੱਧਰੀ ਬਲਾਕ ਕਪੂਰਥਲਾ ਦੀਆਂ ਖੇਡਾਂ ਵਿੱਚ ਮਹਿਤਾਬਗੜ੍ਹ ਦੇ ਖਿਡਾਰੀਆਂ ਨੇ ਦਰਜ਼ ਕੀਤੀਆਂ ਇਤਿਹਾਸਿਕ ਜਿੱਤਾਂ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਦੇ ਦਲਜਿੰਦਰ ਕੌਰ ਅਤੇ ਸੁਖਵਿੰਦਰ ਸਿੰਘ ਖੱਸਣ ਡੀ ਐਸ ਓ ਸਪੋਰਟਸ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ , ਜੋਨਲ ਪੱਧਰੀ ਬਲਾਕ ਕਪੂਰਥਲਾ ਦੀਆਂ ਖੇਡਾਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਦੇ ਖਿਡਾਰੀਆਂ ਨੇ ਖੇਡ ਮੈਦਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ । ਇਹਨਾਂ ਮੁਕਾਬਲਿਆਂ ਦੌਰਾਨ ਪੀ ਟੀ ਆਈ ਮਨਦੀਪ ਕੌਰ ਦੀ ਦੇਖ ਰੇਖ ਹੇਠ ਉਮਰ ਵਰਗ 14 ਸਾਲ ਲੜਕੀਆਂ ਸਰਕਲ ਕਬੱਡੀ ਬਾਸਕਟਬਾਲ  ਉਮਰ ਵਰਗ 14 ਸਾਲ ਲੜਕੇ ਫੁੱਟਬਾਲ ਅਤੇ ਉਮਰ ਵਰਗ 17 ਸਾਲ ਲੜਕੀਆਂ ਸਰਕਲ ਕਬੱਡੀ, ਬਾਸਕਟਬਾਲ, ਰੱਸਾ ਕੱਸੀ ਵਿੱਚ ਪਹਿਲੀਆਂ ਪੁਜੀਸ਼ਨ ਹਾਸਲ ਕਰਦਿਆਂ ਜਿੱਤ ਦਾ ਝੰਡਾ ਬੁਲੰਦ ਕੀਤਾ । ਇਸ ਮੌਕੇ ਮਨਦੀਪ ਕੌਰ ਪੀ ਟੀ ਆਈ ਕਬੱਡੀ ਕੋਚ ਨੇ ਦੱਸਿਆ ਕਿ ਖਿਡਾਰੀਆਂ ਨੇ ਸਖਤ  ਗਰਮੀ ਦੇ ਬਾਵਜੂਦ ਵੀ ਜੀ ਤੋੜ ਮਿਹਨਤ ਕੀਤੀ। ਖਿਡਾਰੀਆਂ ਦੀ ਇਹ ਉਪਲਬਧੀ ਤੇ ਸਮੂਹ ਸਟਾਫ ਵੱਲੋਂ ਖਿਡਾਰੀਆਂ ਤੇ ਕੋਚ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਇੰਚਾਰਜ ਅਨੀਤਾ ਕੁਮਾਰੀ, ਸ਼ਿਲਪੀ ਪਰਾਸ਼ਰ ,ਅਮਨਦੀਪ ਕੌਰ, ਜਸਵਿੰਦਰ ਕੌਰ, ਅਕਵਿੰਦਰ ਕੌਰ, ਮੋਹਿਤ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਰੇਲ ਕੋਚ ਫੈਕਟਰੀ ਕਪੂਰਥਲਾ ਨੇ ਆਪਣਾ 40ਵਾਂ ਸਥਾਪਨਾ ਦਿਹਾੜਾ ਮਨਾਇਆ
Next articleਖੁਲ੍ਹੀਆਂ ਉਡਾਰੀਆਂ