ਬੇਵਕੂਫ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)  

ਬੇਵਕੂਫ ਹੈ ਉਹ ਜੋ ਕਿਸੇ ਦਾ
ਲੂਣ ਖਾ ਕੇ ਨਮਕ ਹਰਾਮੀ ਕਰਦਾ ਹੈ।
ਬੇਵਕੂਫ ਹੈ ਉਹ ਜੋ ਤਾਕਤਵਰ ਹੋ ਕੇ
ਵੀ ਕਿਸੇ ਦੀ ਗੁਲਾਮੀ ਕਰਦਾ ਹੈ।
ਬੇਵਕੂਫ ਹੈ ਉਹ ਜੋ ਸਮਝਦਾਰ ਹੋ ਕੇ ਵੀ
ਰਿਸ਼ਤੇ ਤੋੜਨ ਦੀ ਨਦਾਨੀ ਕਰਦਾ ਹੈ।
ਬੇਵਕੂਫ ਹੈ ਉਹ ਜੋ ਧਾਰਮਿਕ ਹੋ ਕੇ ਵੀ
ਕਿਸੇ ਨਾਲ ਬੇਈਮਾਨੀ ਕਰਦਾ ਹੈ।
ਬੇਵਕੂਫ ਹੈ ਉਹ ਜੋ ਵੱਡਾ ਹੋ ਕੇ ਵੀ
ਬੱਚਿਆਂ ਦੀ ਤਰ੍ਹਾਂ ਸ਼ੈਤਾਨੀ ਕਰਦਾ ਹੈ।
ਬੇਵਕੂਫ ਹੈ ਉਹ ਜੋ ਧੋਖਾ ਖਾ ਕੇ ਵੀ
ਦੁਸ਼ਟ ਆਦਮੀ ਤੇ ਮਿਹਰਬਾਨੀ ਕਰਦਾ ਹੈ।
ਬੇਵਕੂਫ ਹੈ ਜੋ ਨਸ਼ਾ ਕਰਕੇ ਬਰਬਾਦ
ਆਪਣੀ  ਸੋਹਣੀ ਜਵਾਨੀ ਕਰਦਾ ਹੈ।
ਬੇਵਕੂਫ ਹੈ ਉਹ ਜੋ ਕਰਮ ਯੋਗ ਜਾਣਦੇ ਹੋਏ ਵੀ
ਕਿਸੇ ਲਾਚਾਰ ਨਾਲ ਮਨਮਾਨੀ ਕਰਦਾ ਹੈ।
ਬੇਵਕੂਫ ਹੈ ਉਹ ਜੋ ਸਮਝਦਾਰ ਹੋ ਕੇ ਵੀ
ਕਿਸੇ ਨਾਲ ਪਰੇਸ਼ਾਨੀ ਕਰਦਾ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous articleਜ਼ਿਲ੍ਹੇ ਵਿੱਚ 14 ਸਤੰਬਰ ਨੂੰ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ – ਜ਼ਿਲ੍ਹਾ ਤੇ ਸੈਸ਼ਨ ਜੱਜ
Next articleਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਮੁਬਾਰਿਕਪੁਰ ਸਕੂਲ ‘ਚ ਸ਼ੂਗਰ ਜਾਂਚ ਕੈਂਪ ਦਾ ਆਯੋਜਨ