ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ

(ਸਮਾਜ ਵੀਕਲੀ) ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਰੱਖਿਆ ੑਆਪਣੀ ਸਿਹਤ ਦਾ ਖਿਆਲ ਰੱਖੋ’ਪ੍ਰੋਗਰਾਮ ਐਤਵਾਰ 11 ਅਗਸਤ ਨੂੰ ਗੁਰਦਵਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਲੈਸਟੲਰਸ਼ਾਇਰ ਵਿਖੇ ਰੱਖਿਆ ਕਾਮਯਾਬ ਰਿਹਾ ਜਿਸ ਵਿੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨੂੰ ਚੰਗੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ।

ਗੁਰੂ ਹਰ ਰਾਏ ਜੀ ਦੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਜੁਲਾਈ 1656 ਨੂੰ ਹੋਇਆ ਅਤੇ ਗੁਰੂ ਜੀ ਨੇ ਅਣਗਿਣਤ ਲੋਕਾਂ ਨੂੰ ਦਿੱਲੀ ਵਿਖੇ ਪੋਲਿਓ ਬਿਮਾਰੀ ਤੋਂ ਠੀਕ ਕੀਤਾ।

ਸਾਊਥ ਏਸ਼ੀਅਨ ਹੈਲਥ ਐਕਸ਼ਨ ‘ਸਾਹਾ’ ਦੇ ਕਿਰਤ ਮਿਸਤਰੀ ਨੇ ਕਿਹਾ ਕਿ ਇਸ ਤਰਾਂ ਦੇ ਸਿਹਤ ਸਬੰਧੀ ਪ੍ਰੋਗਰਾਮ ਬਹੁੱਤ ਚੰਗੇ ਸਾਧਨ ਹਨ ਜਿਨ੍ਹਾ ਰਾਹੀ ਂਡਾਇਬੀਟਸ, ਕੈਂਸਰ, ਕਿਡਨੀ, ਫੇਫੜਿਆਂ, ਬਲੱਡ ਪਰੈਸ਼ਰ ਵਰਗੀਆਂ ਬਿਮਾਰੀਆਂ ਬਾਰੇ ਜਾਣਕਾਰੀ ਲੈ ਕੇ ਲੋਕ ਆਪਣੀ ਅਤੇ ਆਪਣੇ ਘਰ ਵਾਲਿਆਂ ਦੀ ਸਿਹਤ ਨੂੰ ਠੀਕ ਕਰ ਸੱਕਦੇ ਹਨ। ਲੋਕਾਂ ਨੇ ਅੰਗ ਦਾਨ ਕਰਨ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਿਵੇਂ ਕਿ ਕਈ ਸਾਲ ਪਹਿਲਾਂ ਟੋਨੀ ਪੱਬਲਾ ਜੀ ਨੇ ਆਪਣੇ ਅੰਗ ਦਾਨ ਕੀਤੇ ਸਨ ਜਿਸ ਕਰਕੇ ਤਿੰਨ ਹੋਰ ਵਿਅਕਤੀ ਅੱਜ ਜਿਉਂਦੇ ਹਨ।

ਇੰਡੀਵਿੱਡ ਦੇ ਡਾ: ਸੋਨਲ ਭਾਵਸਰ ਜੀ ਨੇ ਦੱਸਿਆ ਕਿ ਇਸ ਤਰਾਂ ਦੇ ਪ੍ਰੋਗਰਾਮ ਸਮੇ ਸਮੇ ਸਿਰ ਰੱਖਦੇ ਰਹਿਣਾ ਚਾਹੀਦੇ ਹਨ ਤਾਂ ਕਿ ਅਲੱਗ ਅਲੱਗ ਲੋਕ ਲਾਭ ਲੈ ਸਕਣ। ਦਸ ਸਾਲਾਂ ਦਾ ਹਰਮਨ ਪਿਆਰਾ ਬੱਚਾ ਡਿਲਨ ਜੋ ਆਪਣੇ ਪ੍ਰਵਿਾਰ ਨਾਲ ਆਇਆ ਸੀ ਨੇ ਕਿਹਾ ਚੰਗੀ ਸਿਹਤ ਸੱਭ ਨੂੰ ਵਧੀਆ ਲੱਗਦੀ ਹੈ, ਸਾਨੂੰ ਚਾਹੀਦਾ ਹੈ ਕਿ ਘਰ ਦੇ ਬਣੇ ਖਾਣੇ ਜਿਆਦਾ ਖਾਈਏ ਅਤੇ ਬਾਹਰਲੀਆਂ ਦੁਕਾਨਾਂ ਤੋਂ ਖਾਸ ਕਰਕੇ ਤੇਲ ਵਿੱਚ ਬਣੇ ਖਾਣੇ ਬਿੱਲਕੁੱਲ ਨਹੀਂ ਖਾਣੇ ਚਾਹੀਦੇ।

ਮੰਜੂਲਾ ਸੂਦ ਐਮ.ਬੀ,ਈ. ਹਾਈ ਬੇਲਿੱਫ ਲੈਸਟਰ ਸਿਟੀ ਕਾਂਉਸਲ ਨੇ ਪੰਜਾਬੀ ਲਿਸਨਰਜ ਕਲੱਬ ਨੂੰ ‘ਆਪਣੀ ਸਿਹਤ ਦਾ ਖਿਆਲ ਰੱਖੋ’ ਦਾ ਪ੍ਰਬੰਧ ਕਰਨ ਦੀਆਂ ਸ਼ੁਭ ਇਸ਼ਾਵਾਂ ਅਤੇ ਵਧਾਈਆਂ ਦਿੱਤੀਆ। ਉਨ੍ਹਾ ਨੇ ਇਹ ਵੀ ਦੱਸਿਆਂ ਕਿ ਏਸ਼ੀਅਨ ਲੋਕਾਂ ਨੂੰ ਡਾਇਬੀਟਸ, ਦਿੱਲ ਦੀਆਂ ਬਿਮਾਰੀਆਂ ਗੋਰਿਆਂ ਨਾਲੋਂ ਬਹੁੱਤ ਜਿਆਦਾ ਹਨ ਇਸ ਕਰਕੇ ਸੱਭ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ।

ਬਰਿਟਿੱਸ਼ ਹਾਰਟ ਫਾਂਊਡੇਸ਼ਨ ਬੀ.ਐਚ.ਐਸ. ਦੇ ਰਾਜਦੂਤ ਭਾਈ ਸੁਲੱਖਣ ਸਿੰਘ ਬੀ.ਈ.ਐਮ. ਜੀ ਨੇ ਬਹੁੱਤਿਆਂ ਨੂੰ ਮਾਂ-ਬੋਲੀ ਪੰਜਾਬੀ ਵਿੱਚ ਸਮਝਾਇਆ ਕਿ ਚੰਗੀ ਸਿਹਤ ਲਈ ਇਹ ਬਹੁੱਤ ਜਰੂਰੀ ਹ ੈਕਿ ਆਪਾਂ ਆਪਣੇ ਮੂੰ੍ਹਹ ਨਾਲ ਕੀ ਕੀ ਬੋਲਦੇ ਹਾਂ ਅਤੇ ਆਪਣੇ ਮੂੰਹ ਵਿੱਚ ਕੀ ਕੀ ਪਾਉਂਦੇ ਰਹਿੰਦੇ ਹਾਂ। ਭਾਈ ਸਾਹਿਬ ਜੀ ਨੇ ਹੋਰ ਦੱਸਿਆ ਕਿ ਹਰ ਰੋਜ 30 ਮਿੰਟ ਲਈ ਕਸਰਤ ਕਰਨੀ ਚਾਹੀਦੀ ਹੈ, ਸਵੇਰੇ ਸਵੇਰੇ ਬਾਹਰ ਤੁਰਨ ਦੀ ਆਦਤ ਪਾਉਣੀ ਚਾਹੀਦੀ ਹੈ, ਤਿੰਨੇ ਚਿੱਟੇ ਆਟਾ ਲੂਣ ਅਤੇ ਖਾਸ ਕਰਕੇ ਖੰਡ ਨੂੰ ਆਪਣੇ ਸਰੀਰ ਤੋਂ ਦੂਰ ਰੱਖੌ, ਖਾਣਾ ਘੱਟ ਚਾਹੀਦਾ ਹੈ ਅਤੇ ਆਪਣਾ ਭਾਰ ਸਹੀ ਰੱਖਣਾ ਚਾਹੀਦਾ ਹੈ।

ਮੁੱਖ ਮਿਹਮਾਨ ਫਰੈਨ ਵਿਲਜ, ਮੁੱਖ ਸੇਵਾਦਾਰ ਲਾਇਬਰੇਰੀਜ ਲੈਸਟਰਸ਼ਾਇ੍ਰਰ ਕਾਂਊਟੀ ਕਾਂਉਸਲ ਜਿਸ ਦੀ ਆਬਾਦੀ ਇੱਕ ਮਿਲੀਅਨ ਤੋਂ ਜਿਆਦਾ ਹੈ ਨੇ ਦੱਸਿਆ ਕਿ ਉਨ੍ਹਾ ਨੂੰ ਬਹੁੱਤ ਖੂਸ਼ੀ ਹੋਈ ਕਿ ਉਨ੍ਹਾ ਨੂੰ ਸਾੱਦਾ ਪੱਤਰ ਭੇਜਿਆ ਗਿਆ ਸੀ। ਇਹ ਬੇਹੱਦ ਚੰਗੀ ਗੱਲ ਹੈ ਕਿ ਅਲੱਗ ਅਲੱਗ ਬਿਮਾਰੀਆ ਬਾਰੇ ਇੱਕ ਜਗਾ ਤੇ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਪ੍ਰੋਗਰਾਮ ਬਹੁੱਤ ਕਾਮਯਾਬ ਹੈ।

ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਨੇ ਡਰਬੀਸ਼ਾਇਰ ਦੇ ਕੈਬਿੰਨ ਕਿੰਗ ਦੇ ਮਾਲਕ ਸੁਖਦੇਵ ਸਿੰਘ ਅਟਵਾਲ ਸੋਖਾ ਉਦੋਪੁਰੀਆ ਅਤੇ ਸਾਰੇ ਹੀ ਸਿਹਯੋਗੀਆਂ ਦਾ ਤਿਹ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਕਰਕੇ ‘ਆਪਣੀ ਸਿਹਤ ਦਾ ਖਿਆਲ ਰੱਖੋ’ ਕਾਮਯਾਬ ਅਤੇ ਯਾਦਗਰ ਹੋ ਰਿਹਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਨੀਤੀ ਲੋਕ ਵਿਰੋਧੀ: ਡਾ: ਗਾਂਧੀ”
Next articleਵਿਸ਼ਵ ਸਿਹਤ ਸੰਗਠਨ ਨੇ ਮਾਂਕੀਪੌਕਸ ਦੀ ਬਿਮਾਰੀ ਨੂੰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ!