ਅੰਤਰਰਾਸ਼ਟਰੀ ਸਮਾਗਮ ਦੌਰਾਨ ਮੈਡਮ ਰਜਨੀ ਧਰਮਾਣੀ ਤੇ ਵਿਦਿਆਰਥੀਆਂ ਦਾ ਹੋਇਆ ਸਨਮਾਨ

( ਸ੍ਰੀ ਅਨੰਦਪੁਰ ਸਾਹਿਬ ) (ਸਮਾਜ ਵੀਕਲੀ) ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਪ੍ਰਮੁੱਖ ਪਰਉਪਕਾਰੀ ਸ਼ਖਸ਼ੀਅਤ ਸ੍ਰੀ ਸੁੱਖੀ ਬਾਠ ਜੀ ਅਤੇ ਉਹਨਾਂ ਦੀ ਟੀਮ ਵਲੋਂ ਸੁਤੰਤਰਤਾ ਦਿਵਸ ਦੇ ਮੌਕੇ ਰੂਪਨਗਰ ਵਿਖੇ ਹੋਏ ਅੰਤਰਰਾਸ਼ਟਰੀ ਪ੍ਰੋਜੈਕਟ  ” ਨਵੀਆਂ ਕਲਮਾਂ – ਨਵੀਂ ਉਡਾਨ ” ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜਨ ਦੇ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਲਈ ਮੈਡਮ ਰਜਨੀ ਧਰਮਾਣੀ ਤੇ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਜੈਕਟ ਦੀ ਰੂਪਨਗਰ ਜ਼ਿਲੇ ਦੀ ਪੁਸਤਕ  ” ਨਵੀਆਂ ਕਲਮਾਂ – ਨਵੀਂ ਉਡਾਨ ” ਰਿਲੀਜ਼ ਕੀਤੀ ਗਈ। ਜਿਸ ਦੇ ਵਿੱਚ ਮੈਡਮ ਰਜਨੀ ਧਰਮਾਣੀ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ ਦੇ ਛੇ ਵਿਦਿਆਰਥੀਆਂ ਮਹਿਕ ਸਰੋਆ , ਹਰਜਿੰਦਰ ਸਿੰਘ , ਨਵਜੋਤ ਕੌਰ , ਮੰਨਤ ਸਰੋਏ , ਭੁਪਿੰਦਰ ਸਿੰਘ , ਰਿਤਿਕਾ ਸਰੋਆ ਦੀਆਂ ਰਚਨਾਵਾਂ ਦਰਜ ਹਨ। ਇਸ ਮੌਕੇ ਮੈਡਮ ਰਜਨੀ ਧਰਮਾਣੀ ਨੇ ਪੰਜਾਬ ਭਵਨ ਸਰੀ ਕੈਨੇਡਾ ਦੀ ਸਮੁੱਚੀ ਟੀਮ ਅਤੇ ਸ਼੍ਰੀ ਸੁੱਖੀ ਬਾਠ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜ਼ਿੰਦਗੀ- ਇੱਕ ਪਹੇਲੀ-
Next articleViolence against Hindus in Bangladesh: Boost to Islamophobia in India