ਤੇਰੀ ਹਰ ਗੱਲ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਜ਼ਿੰਦਗੀ ਚ ਤੇਰਾ ਬੜਾ ਰਿਹਾ ਅਭਿਆਸ
ਮਾਰ ਗਿਓ ਠੱਗੀ ਕਹਿ ਕੇ ਸੱਜਣਾ ਤੂੰ ਦਾਸ
ਮੈਂ ਆਖਿਆ ਕਈਆਂ ਨੂੰ ਇਹ ਬੰਦਾ ਅਣਭੋਲ ਆ
ਤੇਰੀ ਹਰ ਗੱਲ ਦਾ ਹਿਸਾਬ ਸਾਡੇ ਕੋਲ ਆ
ਸਾਡੀਆਂ ਮੁਹੱਬਤਾਂ ਦਾ ਮੁੱਲ ਕੀ ਉਤਾਰਿਆ
ਪੱਟਿਆ ਪੰਜਾਬ ਸਾਰਾ ਤੇਰੇ ਝੂਠੇ ਲਾਰਿਆਂ
ਤੇਰੇ ਹੱਥ ਜ਼ਿੰਦਗੀ ਦੀ ਡੋਰ ਡਾਵਾਂ ਡੋਲ ਆ
ਤੇਰੀ ਹਰ ਗੱਲ ਦਾ ਹਿਸਾਬ ਸਾਡੇ ਕੋਲ
ਨਾ ਭਰੋਸੇ ਯੋਗ ਰਹੀ ਕਹੇ ਪੱਗ ਹਰੀ ਚਿੱਟੀ ਨੀਲੀ
ਤੇਰੇ ਹੁੰਦਿਆਂ ਵੀ ਆਈ ਦੱਸ ਕਿਹੜੀ ਤਬਦੀਲੀ
ਦਿੱਤੀ ਤੂੰ ਜਵਾਨੀ ਸਾਰੀ ਨਸ਼ਿਆਂ ਚ ਰੋਲ ਆ
ਤੇਰੀ ਹਰ ਗੱਲ ਦਾ ਹਿਸਾਬ ਸਾਡੇ ਕੋਲ ਆ
ਛੱਡ ਯਾਰੀ ਰਜਵਾੜਿਆਂ ਦੀ ਆਮ ਲੋਕਾਂ ਬਾਰੇ ਸੋਚ
ਗੁਰਮੀਤ ਕਿਓ ਖਾਵੇ ਗਰੀਬਾਂ ਨੂੰ ਨੋਚ ਨੋਚ
ਅੱਜ ਪਿੰਡ ਡੁਮਾਣਿਆ ਚ ਖੁੱਲੀ ਤੇਰੀ ਪੋਲ
ਤੇਰੀ ਹਰ ਗੱਲ ਦਾ ਹਿਸਾਬ ਸਾਡੇ ਕੋਲ ਆ
           ਗੁਰਮੀਤ ਡੁਮਾਣਾ
           ਲੋਹੀਆਂ ਖਾਸ
            ਜਲੰਧਰ
Previous articleਕਿਓਂ ਬੇਖੌਫ ਹਨ ਲੁਟੇਰੇ
Next articleਕਰਜ਼ ਮੁਕਤ (ਮਿੰਨੀ ਕਹਾਣੀ)