ਚੋਣਾਂ ਜਿੱਤਣ ਤੋਂ ਬਾਅਦ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਨੇ ਵੋਟਰਾਂ ਦਾ ਕੀਤਾ ਧੰਨਵਾਦ

ਵਾਲਮੀਕਿ ਕਮੇਟੀ ਨੇ ਧਰਮਸ਼ਾਲਾ ਲਈ ਪਖਾਨੇ, ਚਾਰਦੀਵਾਰੀ ਤੇ ਲੰਗਰ ਹਾਲ ਸਬੰਧੀ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਵਿਧਾਨ ਸਭਾ ਹਲਕੇ ਚੱਬੇਵਾਲ ਦੇ ਪਿੰਡ ਪੱਟੀ ਵਿਚ ਵੋਟਰਾਂ ਦਾ ਧੰਨਵਾਦ ਕਰਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਹੁੰਚੇ, ਜਿਥੇ ਉਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਜੋ ਮੇਰੇ ‘ਤੇ ਭਰੋਸਾ ਦਿਖਾ ਕੇ ਮੈਨੂੰ ਭਾਰੀ ਬਹੁਮਤ ਨਾਲ ਲੋਕ ਸਭਾ ਦੀ ਚੋਣ ਜਿਤਾਈ ਹੈ, ਮੈਂ ਉਨ੍ਹਾਂ ਦਾ ਹਮੇਸ਼ਾ ਰਿਣੀ ਰਹਾਂਗਾ। ਸਰਪੰਚ ਸ਼ਿੰਦਰਪਾਲ ਨੇ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਦਾ ਪਿੰਡ ਪਹੁੰਚਣ ‘ਤੇ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਵੱਲੋਂ ਪਿੰਡ ਵਿਚ ਹੁਣ ਤੱਕ 4 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਵਿਚ ਹੋਰ ਜੋ ਵਿਕਾਸ ਕਾਰਜ ਰਹਿੰਦੇ ਹਨ, ਉਨ੍ਹਾਂ ਨੂੰ ਜਲਦ ਪੂਰਾ ਕਰਵਾਉਣ ਲਈ ਬੇਨਤੀ ਕੀਤੀ। ਇਸ ਉਪਰੰਤ ਕੈਪਟਨ (ਰਿਟਾ:) ਸੋਹਣ ਲਾਲ ਨੇ ਵਾਲਮੀਕਿ ਧਰਮਸ਼ਾਲਾ ਲਈ ਪਖਾਨੇ, ਚਾਰਦੀਵਾਰੀ ਤੇ ਲੰਗਰ ਹਾਲ ਲਈ ਗ੍ਰਾਂਟ ਲਈ ਕਮੇਟੀ ਮੈਂਬਰਾਂ ਨਾਲ ਡਾ. ਰਾਜ ਕੁਮਾਰ ਨੂੰ ਮੰਗ ਪੱਤਰ ਵੀ ਦਿੱਤਾ। ਡਾ. ਰਾਜ ਕੁਮਾਰ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਪਿੰਡ ਦੀਆਂ ਜੋ ਵੀ ਸਾਂਝੀਆਂ ਮੰਗਾਂ ਹਨ, ਉਨ੍ਹਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਦੀਪਕ, ਨਿਸ਼ਾਂਤ, ਰਾਜੇਸ਼ ਕੁਮਾਰ, ਦਮਨ ਸਹੋਤਾ, ਨੰਬਰਦਾਰ ਸਤੀਸ਼ , ਪ੍ਰਧਾਨ ਬਲਵੀਰ ਸਿੰਘ, ਸਕੱਤਰ ਬਲਵਿੰਦਰ ਸਿੰਘ ਗਿੰਡਾ, ਦੇਵ ਰਾਜ, ਬਲਵੀਰ ਰਾਜ, ਪਵਨਵੀਰ, ਉਪਕਾਰ ਪੱਟੀ, ਧਰਮ ਪਾਲ, ਰਣਜੀਤ ਸਿੰਘ, ਅਮਰਜੀਤ ਗਿੱਲ, ਮਨਜਿੰਦਰ ਸਿੰਘ, ਰਵਿੰਦਰਪਾਲ, ਦੀਦਾਰ ਸਿੰਘ , ਜਗਜੀਤ ਸਿੰਘ, ਸੋਢੀ ਰਾਮ, ਅਵਸ਼ਵਨੀ ਕੁਮਾਰ, ਅਸ਼ੋਕ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੱਚੇ, ਬੀਬੀਆਂ ਤੇ ਬਜ਼ੁਰਗ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article5 ਲੋਕਾਂ ਦੀ ਮੌਤ ਕਾਰਨ ਇਲਾਕੇ ‘ਚ ਹੜਕੰਪ ਮਚ ਗਿਆ, ਇਸ ਮਾਮਲੇ ਨੂੰ ਲੈ ਕੇ ਹੋਇਆ ਵਿਵਾਦ, ਜਾਣੋ ਪੂਰਾ ਮਾਮਲਾ
Next articleਡਿਪਟੀ ਕਮਿਸ਼ਨਰ ਨੇ ਜੇਜੋਂ ਚੋਅ ਦੇ ਹਾਦਸੇ ‘ਤੇ ਦੁੱਖ ਪ੍ਰਗਟਾਇਆ, ਬਚਾਅ ਕਾਰਜਾਂ ਦਾ ਲਿਆ ਜਾਇਜ਼ਾ