(ਸੰਜੀਵ ਸਿੰਘ ਸੈਣੀ, ਮੋਹਾਲੀ) (ਸਮਾਜ ਵੀਕਲੀ) ਡੇਰਾ ਬੱਸੀ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਪੂਜਯ ਨਿਰੰਕਾਰੀ ਰਾਜਪਿਤਾ ਜੀ ਦੇ ਮਾਰਗਦਰਸ਼ਨ ਅਤੇ ਪਾਵਨ ਅਸ਼ੀਰਵਾਦ ਨਾਲ, ਸੰਤ ਨਿਰੰਕਾਰੀ ਮਿਸ਼ਨ ਦੁਆਰਾ ਵਾਤਾਵਰਨ ਦੀ ਸੁਰੱਖਿਆ ਲਈ 2021 ਵਿੱਚ ‘ਵਨਨੈੱਸ ਵਣ’ ਤਹਿਤ ਰੁੱਖ ਲਗਾਉਣ ਦਾ ਮੈਗਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਜੈਕਟ ਦਾ ਉਦੇਸ਼ ‘ਰੁੱਖਾਂ ਦੇ ਸਮੂਹ’ (ਲਘੂ ਜੰਗਲ) ਲਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸੀ। ਜਿਨ੍ਹਾਂ ਦਾ ਆਕਾਰ ਹੁਣ ਸਾਲ ਦਰ ਸਾਲ ਲਗਾਤਾਰ ਵਧ ਰਿਹਾ ਹੈ।
ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਸ਼੍ਰੀ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਲ 2021 ਵਿੱਚ ਆਯੋਜਿਤ ‘ਵਣਨੈੱਸ ਵਨ’ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਤਹਿਤ ਪੂਰੇ ਭਾਰਤ ਵਿੱਚ ਲਗਭਗ 1.5 ਲੱਖ ਰੁੱਖ ਲਗਾਏ ਗਏ ਸਨ। ਨਿਰੰਕਾਰੀ ਸ਼ਰਧਾਲੂਆਂ ਵੱਲੋਂ ਜਿਸ ਉਤਸ਼ਾਹ ਨਾਲ ਇਨ੍ਹਾਂ ਰੁੱਖਾਂ ਨੂੰ ਲਾਇਆ ਗਿਆ, ਉਸੇ ਹੀ ਉਤਸ਼ਾਹ ਨਾਲ ਸਾਲ ਭਰ ਲਗਾਤਾਰ ਇਨ੍ਹਾਂ ਦੀ ਦੇਖ-ਭਾਲ ਵੀ ਕੀਤੀ ਗਈ। ਨਤੀਜੇ ਵਜੋਂ, ਇਹ ‘ਰੁੱਖਾਂ ਦੇ ਸਮੂਹ’ ਦਾ ਐਨਾ ਵਿਸਥਾਰ ਹੋਇਆ ਕਿ ਹੁਣ ਇਹ ‘ਮਿੰਨੀ ਜੰਗਲ’ ਦੇ ਰੂਪ ਵਿਚ ਦਿਖਾਈ ਦਿੰਦੇ ਹਨ। ਇਨ੍ਹਾਂ ‘ਰੁੱਖਾਂ ਦੇ ਸਮੂਹਾਂ’ ‘ਤੇ ਪਰਵਾਸੀ ਅਤੇ ਦੁਰਲੱਭ ਪ੍ਰਜਾਤੀਆਂ ਦੇ ਪੰਛੀਆਂ ਦੀ ਮੌਜੂਦਗੀ ਵੀ ਦੇਖਣ ਨੂੰ ਮਿਲ ਰਹੀ ਹੈ, ਜਿਨ੍ਹਾਂ ਦੀ ਹੋਂਦ ਲਗਭਗ ਖਤਮ ਹੋ ਚੁੱਕੀ ਸੀ। ਬਿਨਾਂ ਸ਼ੱਕ ਕੁਦਰਤ ਦੇ ਸੰਤੁਲਨ ਵਿਚ ਇਨ੍ਹਾਂ ਸਾਰੇ ਜੀਵ-ਜੰਤੂਆਂ ਦਾ ਬਹੁਤ ਮਹੱਤਵ ਹੈ।
ਸਾਲ 2022 ਵਿੱਚ ਵੀ ‘ਵਣਨੈੱਸ ਵਨ ‘ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ ਸੀ। ਜਿਸ ਵਿੱਚ ਰੁੱਖਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਗਈ ਸੀ। ਉਸ ਤੋਂ ਬਾਅਦ ਸਾਲ ਦਰ ਸਾਲ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਨਤੀਜੇ ਵਜੋਂ ਹੁਣ 2.50 ਲੱਖ ਦੇ ਕਰੀਬ ਰੁੱਖ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਦੀ ਲਗਾਤਾਰ ਦੇਖਭਾਲ ਕੀਤੀ ਜਾ ਰਹੀ ਹੈ। ਮਿਸ਼ਨ ਦੇ ਸੇਵਾਦਾਰਾਂ ਵੱਲੋਂ ਇਨ੍ਹਾਂ ਰੁੱਖਾਂ ਨੂੰ ਫਲਦਾਇਕ ਅਤੇ ਪੌਸ਼ਟਿਕ ਰੱਖਣ ਲਈ ਸਥਾਨਕ ਜਲਵਾਯੂ ਅਤੇ ਭੂਗੋਲਿਕ ਵਾਤਾਵਰਣ ਅਨੁਸਾਰ ਪੌਦੇ ਲਗਾਏ ਜਾ ਰਹੇ ਹਨ, ਜਿਸ ਵਿੱਚ ਇਨ੍ਹਾਂ ਦੀ ਸੁਰੱਖਿਆ ਅਤੇ ਵਾਧੇ ਲਈ ਵਧੀਆ ਜੈਵਿਕ ਖਾਦਾਂ, ਸਾਫ਼ ਪਾਣੀ ਅਤੇ ਸਿੰਚਾਈ ਦੀਆਂ ਨਵੀਨਤਮ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਉਹ ਪੂਰੀ ਤਰ੍ਹਾਂ ਵਿਕਾਸ ਕਰਨ ਦੇ ਯੋਗ ਹੋਣ।
ਸਮਾਜ ਭਲਾਈ ਲਈ ਜ਼ਰੂਰੀ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ 11 ਅਗਸਤ ਦਿਨ ਐਤਵਾਰ ਨੂੰ ਪੂਰੇ ਭਾਰਤ ਵਿੱਚ 600 ਤੋਂ ਵੱਧ ਸਥਾਨਾਂ ਨੂੰ ਜੋੜ ਕੇ ਇਸ ਮੁਹਿੰਮ ਦੇ ਚੌਥੇ ਪੜਾਅ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਵਿੱਚ ਮਿਸ਼ਨ ਦੇ ਸਾਰੇ ਪੈਰੋਕਾਰ ਅਤੇ ਵਲੰਟੀਅਰ ਹਿੱਸਾ ਲੈਣਗੇ ਅਤੇ 10 ਲੱਖ ਦੇ ਕਰੀਬ ਰੁੱਖ ਲਗਾਉਣਗੇ ਅਤੇ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਤਿੰਨ ਤੋਂ ਪੰਜ ਸਾਲ ਤੱਕ ਇਨ੍ਹਾਂ ਰੁੱਖਾਂ ਦੀ ਦੇਖਭਾਲ ਵੀ ਕਰਨਗੇ ਤਾਂ ਜੋ ਇਹ ‘ਮਿੰਨੀ ਜੰਗਲਾਂ’ ਵਾਂਗ ਵਧ-ਫੁੱਲ ਸਕਣ।
ਇਸੇ ਲੜੀ ਤਹਿਤ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਡੇਰਾਬੱਸੀ ਵਿਖੇ ਵੀ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸੰਯੋਜਕ ਭੈਣ ਗੁਰਚਰਨ ਕੌਰ, ਸੇਵਾਦਲ ਦੇ ਖੇਤਰੀ ਸੰਚਾਲਕ ਰਾਜੇਸ਼ ਗੌੜ, ਸੰਚਾਲਕ ਦਰਸ਼ਨ ਲਾਲ, ਸ਼ਿਕਸ਼ਕ ਅਜੇ ਕੁਮਾਰ ਅਤੇ ਸੇਵਾਦਲ ਦੇ ਜਵਾਨ ਅਤੇ ਭੈਣਾਂ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly