ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਦਾ ਆਵਾਜ ਕੀਤਾ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੇ ਐੱਨ. ਐੱਸ. ਐੱਸ. ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਵਾਤਾਵਰਨ ਸ਼ੁੱਧਤਾ ਅਤੇ ਸਾਂਭ-ਸੰਭਾਲ਼ ਲਈ “ਏਕ ਪੇੜ ਮਾਂ ਕੇ ਨਾਮ” ਅਭਿਆਨ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਵਲੰਟੀਅਰਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਪੌਦੇ ਲਗਾਏ ਗਏ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਰੁੱਖਾਂ ਤੇ ਮਾਵਾਂ ਦੀ ਜ਼ਿੰਦਗੀ ‘ਚ ਖ਼ਾਸ ਅਹਿਮੀਅਤ ਹੈ। ਮਾਂ ਜਿੱਥੇ ਸਾਨੂੰ ਜਨਮ ਦਿੰਦੀ ਹੈ ਉੱਥੇ ਰੁੱਖ ਸਾਨੂੰ ਜੀਵਨ ਬਖ਼ਸ਼ਦੇ ਹਨ। ਸੋ, ਸਾਨੂੰ ਸਭ ਨੂੰ ਆਪਣੀ ਮਾਂ ਦੇ ਨਾਂ ‘ਤੇ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ। ਇਸ ਮੌਕੇ ਐੱਨ ਐੱਸ ਐੱਸ ਅਫ਼ਸਰ ਪ੍ਰੋ. ਵਿਪਨ ਅਤੇ ਡਾ. ਨਿਰਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਪਰਵਰਿਸ਼ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਅਨੇਕਾਂ ਪੌਦੇ ਕਾਲਜ ਕੈਂਪਸ, ਗਰਾਂਊਂਡ ਤੇ ਕਾਲਜ ਦੇ ਆਲ਼ੇ ਦੁਆਲ਼ੇ ਲਗਾਏ ਜਾਣਗੇ। ਇਸ ਮੌਕੇ ਪ੍ਰੋ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਨਵੈਨਸ਼ਨ ਅਤੇ ਮੁਜਾਹਰਾ ਕਰਕੇ ਦਿੱਤੀ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ
Next articleਵਿਸ਼ਵ ਆਦੀਵਾਸੀ ਦਿਵਸ ‘ਤੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਨੇ ਪੌਦੇ ਲਗਾਏ