ਸਰਕਾਰ ਪ੍ਰੋਡਕਸ਼ਨ’ ਵੱਲੋਂ ਐੱਮ. ਏ. ਅਤੇ ਜੈਸ ਗਿੱਲ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ

ਸਨਮਾਨਿਤ ਕੀਤੇ ਜਾਣ ਦੀਆਂ ਤਸਵੀਰਾਂ
ਸਨਮਾਨਿਤ ਕੀਤੇ ਜਾਣ ਦੀਆਂ ਤਸਵੀਰਾਂ

ਵੈਨਕੂਵਰ,  (ਸਮਾਜ ਵੀਕਲੀ) (ਮਲਕੀਤ ਸਿੰਘ)-‘ਸਰਕਾਰ ਪ੍ਰੋਡਕਸ਼ਨ’ ਵੱਲੋਂ ਬੀਤੇ ਦਿਨੀਂ ਕਰਵਾਏ ਗਏ ਇਕ ਸੰਖੇਪ ਸਮਾਗਮ ਦੌਰਾਨ ਮਾਂ ਬੋਲੀ ਪੰਜਾਬੀ ਦੇ ਪਸਾਰ ਲਈ ਯਤਨਸ਼ੀਲ ਅਤੇ ਪੰਜਾਬੀ ਪੱਤਰਕਾਰੀ ਖੇਤਰ ’ਚ ਨਾਮਵਰ ਸਖ਼ਸ਼ੀਅਤ ਬਲਬੀਰ ਸਿੰਘ ਐੱਮ. ਏ. ਅਤੇ ਸਮਾਜਿਕ ਕਾਰਜਾਂ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਉੱਘੀ ਸਖ਼ਸ਼ੀਅਤ ਜੈਸ ਗਿੱਲ ਨੂੰ ਮਨੁੱਖਤਾ ਦੇ ਭਲੇ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ‘ਲਾਈਫ਼ ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਵਾਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰਨ ਵੇਲੇ ਸਰਕਾਰ ਪ੍ਰੋਡਕਸ਼ਨ ਦੇ ਦੇਵ ਰਾਏ, ਡਾ. ਪੂਜਾ ਲੇਖੀ, ਜਸਵਿੰਦਰ ਪ੍ਰਮਾਰ, ਦਲਜੀਤ ਜੌਹਲ, ਕਮਲ, ਸਹਿਮ ਔਜਲਾ ਅਤੇ ਨਵਨੀਤ ਮਲਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਐਲਾਨ, ‘ਵਿਨੇਸ਼ ਸਾਡੇ ਲਈ ਚੈਂਪੀਅਨ, ਹਰਿਆਣਾ ‘ਚ ਤਮਗਾ ਜੇਤੂ ਵਰਗੀਆਂ ਸਹੂਲਤਾਂ ਮਿਲਣਗੀਆਂ’
Next articleਏਦਾਂ ਦਿਲ ਨਾ ਹਾਰ ਵਿਨੇਸ਼