ਸਰਕਾਰ ਸਕੂਲ ਨਹੀਂ ਬਣਾ ਸਕਦੀ ਤਾਂ ਇਮਾਰਤ ਢਹਿ ਢੇਰੀ ਹੀ ਕਰ ਦੇਵੇ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਧੂਮਧਾਮ ਨਾਲ ਮਨਾਇਆ ਜਾਵੇਗਾ ਦੇਸ਼ ਦਾ ਤਿਉਹਾਰ 15 ਅਗਸਤ – ਨੰਬਰਦਾਰ ਯੂਨੀਅਨ 

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  15 ਅਗਸਤ ਅਜ਼ਾਦੀ ਦਿਹਾੜੇ ਨੂੰ ਧੂਮ ਧਾਮ ਨਾਲ ਮਨਾਉਣ ਲਈ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਯੂਨੀਅਨ ਵਲੋਂ ਨੰਬਰਦਾਰ ਗੁਰਪਾਲ ਸਿੰਘ ਸੈਦੋਵਾਲ, ਨੰਬਰਦਾਰ ਸੁਖਦੇਵ ਸਿੰਘ ਹਰਦੋਸੰਘਾ, ਨੰਬਰਦਾਰ ਜਸਵਿੰਦਰ ਪਾਲ ਬੁਰਜ ਹਸਨ ਜੀ ਜੋ ਬੀਤੇ ਸਮੇਂ ਸਵਰਗ ਸਿਧਾਰ ਗਏ ਸਨ ਉਹਨਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੌਰਾਨ ਨੰਬਰਦਾਰ ਸਾਹਿਬਾਨਾਂ ਨੇ ਡੀ.ਸੀ ਸਾਹਿਬ ਜਲੰਧਰ ਤੋਂ ਮੰਗ ਕੀਤੀ ਕਿ ਜ਼ਿਲ੍ਹੇ ਦੀ ਹਰ ਤਹਿਸੀਲ / ਸਬ ਤਹਿਸੀਲ ਦੇ ਸਮੂਹ ਨੰਬਰਦਾਰਾਂ ਨੂੰ ਇੱਕ ਮੁਸ਼ਤ ਮਾਣ ਭੱਤਾ ਜਾਰੀ ਕਰਨਾ ਯਕੀਨੀ ਬਣਾਇਆ ਜਾਵੇ। ਅਕਸਰ ਇੱਕ ਤਹਿਸੀਲ ਵਿੱਚ ਮਾਣ ਭੱਤਾ ਜਾਰੀ ਹੁੰਦਾ ਹੈ ਅਤੇ ਦੂਜੀ ਤਹਿਸੀਲ ਵਿੱਚ ਨਹੀਂ ਮਿਲਦਾ, ਆਦਮਪੁਰ ਤਹਿਸੀਲ ਦੇ ਨੰਬਰਦਾਰ ਮਾਣ ਭੱਤਾ ਨਾ ਮਿਲਣ ਕਾਰਣ ਲਗਭਗ ਡੇਢ ਸਾਲ ਤੋਂ ਦੁਖੀ ਹਨ। ਬਿਨਾਂ ਵਜ੍ਹਾ ਹਰ ਵਾਰ ਕਿਸੇ ਨਾ ਕਿਸੇ ਨੰਬਰਦਾਰ ਦਾ ਮਾਣ ਭੱਤਾ ਰੋਕ ਲਿਆ ਜਾਂਦਾ ਹੈ। ਨੰਬਰਦਾਰਾਂ ਨੇ ਤਹਿਸੀਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਵੀ ਘੋਰ ਨਿੰਦਾ ਕੀਤੀ। ਜਥੇਬੰਦੀ ਨੇ ਫੈਸਲਾ ਕੀਤਾ ਕਿ ਇਸ ਵਾਰ ਵੀ ਦੇਸ਼ ਦਾ ਰਾਸ਼ਟਰੀ ਤਿਉਹਾਰ ਅਜ਼ਾਦੀ ਦਿਵਸ “ਜਸ਼ਨ-ਏ-ਆਜ਼ਾਦੀ” ਪ੍ਰੋਗਰਾਮ ਪੂਰੇ ਚਾਵਾਂ ਸੱਧਰਾਂ ਨਾਲ ਮਨਾਇਆ ਜਾਵੇਗਾ। ਨੰਬਰਦਾਰ ਯੂਨੀਅਨ ਦਾ ਇਹ 28ਵਾਂ ਰਾਸ਼ਟਰੀ ਸਮਾਗਮ ਹੋਵੇਗਾ। ਇਸ ਮੀਟਿੰਗ ਵਿੱਚ ਨਿਰਮਾਣ ਅਧੀਨ ਨੂਰਮਹਿਲ ਦੇ ਸਰਕਾਰੀ ਸਕੂਲ ਦਾ ਮੁੱਦਾ ਵੀ ਜੋਸ਼-ਓ-ਖਰੋਸ਼ ਨਾਲ ਉੱਭਰਿਆ। ਨੰਬਰਦਾਰਾਂ ਨੇ ਅਧੂਰੀ ਸਕੂਲ ਦੀ ਬਿਲਡਿੰਗ ਅੱਗੇ ਖੜੇ ਹੋ ਕੇ ਭਗਵੰਤ ਮਾਨ ਦੀ ਸਰਕਾਰ ਅਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਦੀ ਕਾਰਜਗੁਜ਼ਾਰੀ / ਕਹਿਣੀ ਕਰਨੀ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ, ਕਿਹਾ ਕਿ ਜੇਕਰ ਸਰਕਾਰ ਸਕੂਲ ਬਣਾ ਨਹੀਂ ਸਕਦੀ ਅਤੇ ਇਸ ਬਿਲਡਿੰਗ ਨੂੰ ਢਹਿ ਢੇਰੀ ਹੀ ਕਰਵਾ ਦੇਵੇ, ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ। ਨੰਬਰਦਾਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਸਮੇਤ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਬੀਤੇ ਸਮੇਂ ਸਕੂਲ ਬਣਾਉਣ ਲਈ ਸਰਕਾਰ ਦੇ ਪੁਤਲਾ ਫੂਕ ਪ੍ਰਦਰਸ਼ਨ ਵੀ ਕਰ ਚੁੱਕੀ ਹੈ ਅਤੇ ਹਲਕਾ ਵਿਧਾਇਕ ਦੇ ਘਰ ਜਾ ਕੇ ਧਰਨਾ ਮੁਜ਼ਾਹਰਾ ਵੀ ਕਰ ਚੁੱਕੀ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਸਕੂਲ ਆਪਣੇ ਆਪ ਗਰਕ ਜਾਣ ਦੇ ਕਗਾਰ ‘ਤੇ ਪਹੁੰਚਣ ਵਾਲਾ ਹੈ ਪਰ ਯੂਨੀਅਨ ਇਹ ਅਨਰਥ ਨਹੀਂ ਹੋਣ ਦੇਵੇਗੀ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਨਰਲ ਸੁਰਿੰਦਰ ਪਾਲ ਸਿੰਘ ਬੁਰਜ ਕੇਲਾ, ਪੀ.ਆਰ.ਓ ਜਗਨ ਨਾਥ ਚਾਹਲ, ਜ਼ਿਲ੍ਹਾ ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਵਿਸ਼ੇਸ਼ ਸਲਾਹਕਾਰ ਅਨਿਲ ਸੂਦ ਸਬ ਤਹਿਸੀਲ ਗੋਰਾਇਆ ਤੋਂ ਇਲਾਵਾ ਜਥੇਬੰਦੀ ਦੀ ਸਿਰਕੱਡ ਸਿਪਾਸਿਲਾਰ ਅਜੀਤ ਰਾਮ ਤਲਵਣ, ਜਰਨੈਲ ਸਿੰਘ ਗਦਰਾ, ਆਤਮਾ ਰਾਮ ਭੰਡਾਲ ਬੂਟਾ, ਮਹਿੰਦਰ ਸਿੰਘ ਨਾਹਲ, ਗੁਰਦੀਪ ਸਿੰਘ ਤੱਗੜ, ਗੁਰਚਰਨ ਸਿੰਘ ਧਨੀ ਪਿੰਡ, ਦਿਲਾਵਰ ਸਿੰਘ ਗੁਮਟਾਲੀ, ਚਰਨਜੀਤ ਸਿੰਘ ਉੱਪਲ ਭੂਪਾ, ਸ਼ਰਨਜੀਤ ਸਿੰਘ ਧਨੀ ਪਿੰਡ, ਗੁਰਦੇਵ ਲਾਲ ਭੱਲੋਵਾਲ, ਹਰਪਾਲ ਸਿੰਘ ਪੁਆਦੜਾ, ਦਲਜੀਤ ਸਿੰਘ ਭੱਲੋਵਾਲ, ਗੁਰਮੇਲ ਚੰਦ ਭੰਗਾਲਾ, ਅਮਰੀਕ ਸਿੰਘ ਧਨੀ ਪਿੰਡ, ਸ਼ਰਧਾ ਰਾਮ ਲਖਨਪਾਲ, ਗੁਰਦੇਵ ਚੰਦ ਉਮਰਪੁਰ ਕਲਾਂ, ਭਜਨ ਲਾਲ ਕਾਦੀਆਂ, ਹਰਜਿੰਦਰ ਕੁਮਾਰ ਤੱਗੜ, ਦਿਲਬਾਗ ਸਿੰਘ ਜੰਡਿਆਲਾ, ਪਰਮਜੀਤ ਸਿੰਘ ਬਿਲਗਾ, ਸੁਦਾਗਰ ਸਿੰਘ ਸੰਘੇ ਜਗੀਰ ਨੇ ਜਿੱਥੇ 15 ਅਗਸਤ ਦੇ ਸਮਾਗਮ “ਜਸ਼ਨ-ਏ-ਆਜ਼ਾਦੀ 2024” ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਦਾ ਐਲਾਨ ਕੀਤਾ ਉੱਥੇ ਆਪੋ ਆਪਣੇ ਪਿੰਡ ਵਿੱਚ ਪੌਦੇ ਲਗਾਉਣ ਦੀ ਵੀ ਗੱਲ ਕੀਤੀ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਸੈਕਟਰੀ ਲਾਇਨ ਦਿਨਕਰ ਸੰਧੂ ਨੇ ਖਾਣ ਪਾਣ ਦੇ ਪ੍ਰਬੰਧ ਕਰਕੇ ਸੇਵਾ ਨਿਭਾਈ। ਫੋਟੋ : ਸਕੂਲ ਦੀ ਅਧੂਰੀ ਇਮਾਰਤ ਅੱਗੇ ਖੜ੍ਹਕੇ ਨੂੰ ਸਕੂਲ ਬਣਾਉਣ ਲਈ ਭਗਵੰਤ ਸਰਕਾਰ ਨੂੰ ਜਗਾਉਣ ਦਾ ਉਪਰਾਲਾ ਕਰਦੇ ਹੋਏ ਨੰਬਰਦਾਰ ਸਾਹਿਬਾਨ ਆਪਣੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨਾਲ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੀਸੀਐਸ ਸੰਸਥਾ ਨੇ 1100 ਤੋਂ ਵੱਧ ਲਗਾਏ ਫਲਦਾਰ ਪੌਦੇ, ਧਰਤੀ ਨੂੰ ਹਰਿਆ ਭਰਿਆ ਕਰਨ ਲਈ ਪੌਦੇ ਲਗਾਉਣ ਦੀ ਮੁਹਿੰਮ ਜਾਰੀ-ਅਰੁਨ ਅਟਵਾਲ
Next articleਵਿਸ਼ੇਸ਼ ਰਿਪੋਰਟ ਰੇਤ ਅੰਦੋਲਨ ਬਣਿਆ ਜਨ ਅੰਦੋਲਨ ਨਜਾਇਜ਼ ਮਾਇਨੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਧਰਨਾਂ ਜਾਰੀ , ਪ੍ਰਸ਼ਾਸਨ ਖਾਮੋਸ਼ ਮਿਲੀ ਭੁਗਤ ਦਾ ਦੋਸ਼