ਡਾ ਰਾਜ ਕੁਮਾਰ ਚੱਬੇਵਾਲ ਵੱਲੋਂ ਚੰਦਰ ਪਾਲ ਹੈਪੀ ਦਾ ਸਨਮਾਨ ਕਰਨਾ ਵਰਲਡ ਪੀਸ ਮਿਸ਼ਨ ਨਿਊਜ਼ ਪੇਪਰ ਅਦਾਰੇ ਲਈ ਮਾਣ ਵਾਲੀ ਗੱਲ : ਬਲਵੀਰ ਸੈਣੀ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)  (ਤਰਸੇਮ ਦੀਵਾਨਾ) ਬੀਤੇ ਦਿਨੀ ਦੀ ਵਰਕਿੰਗ ਰਿਪੋਰਟ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਵੱਲੋਂ  ਪ੍ਰੈੱਸ ਨੋਟ ਜਾਰੀ ਕਰਕੇ ਡਾ ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਨੂੰ ਜਿੱਥੇ ਉਨਾ ਨੂੰ ਲੋਕ ਸਭਾ ਦੇ ਮੈਂਬਰ ਚੁਣੇ ਜਾਣ ਤੇ ਵਧਾਈ ਦਿੱਤੀ ਉੱਥੇ ਹੀ ਇਸ ਗੱਲ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਚੰਦਰਪਾਲ ਸੰਪਾਦਕ ਵਰਲਡ ਪੀਸ ਮਿਸ਼ਨ ਨਿਊਜ ਅਦਾਰਾ ਰਜਿਸਟਰ (ਮਨਿਸਟਰੀ ਆਫ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ) ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਉੱਘੇ ਸਮਾਜ ਸੇਵਕ ਦੇ ਰੂਪ ਵਿੱਚ ਸ਼ਾਂਤੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ  ਪ੍ਰਤੀ ਕੀਤੇ ਜਾ ਰਹੇ ਕੰਮਾ ਕਰਕੇ   ਚੰਦਰਪਾਲ ਹੈਪੀ ਨੂੰ ਅਧਿਕਾਰਿਕ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੌਕੇ  ਚੰਦਰਪਾਲ  ਵੱਲੋਂ ਵੀ ਮੈਂਬਰ ਆਫ ਪਾਰਲੀਮੈਂਟ ਡਾ; ਰਾਜ ਕੁਮਾਰ ਚੱਬੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੀਨੀਅਰ ਕ੍ਰਿਕਟ ‘ਚ ਹੁਸ਼ਿਆਰਪੁਰ ਨੇ ਗੁਰਦਾਸਪੁਰ ਨੂੰ ਹਰਾ ਕੇ 4 ਅੰਕ ਹਾਸਲ ਕੀਤੇ: ਡਾ: ਰਮਨ ਘਈ
Next articleਪਿੰਡ ਖੈਰੜ ਬਸੀ ਰਾਵਲ ਦੇ ਬਜ਼ੁਰਗ ਦੇ ਹੋਏ ਅੰਨੇ ਕਤਲ ਨੂੰ ਕੀਤਾ ਪੁਲਿਸ ਨੇ 24 ਘੰਟਿਆਂ ਵਿੱਚ ਕੀਤਾ ਟਰੇਸ : ਲਾਂਬਾ, ਬਾਹੀਆ, ਮੰਡ