ਆਕਾਸ਼ ਐਜੂਕੇਸ਼ਨਲ ਸਰਵਿਸਿਜ ਨੇ ਦੇਸ਼ ਦੀ ਵੱਕਾਰੀ ਖੋਜ ਪ੍ਰੀਖਿਆ ਐਬੇ-2024 ਕੀਤੀ ਲਾਂਚ

ਫੋਟੋ : ਅਜਮੇਰ ਦੀਵਾਨਾ

ਕੋਮੀ ਸਕਾਲਰਸ਼ਿਪ ਪ੍ਰੀਖਿਆ 19-27 ਅਕਤੂਬਰ 2024 ਤੱਕ ਐਨਲਾਈਨ ਅਤੇ ਔਫਲਾਈਨ ਹੋਵੇਗੀ

ਹਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) 
ਕਾਮਨ ਕੰਪਿਟਿਸ਼ਨ ਟੈਸਟ ਪ੍ਰੈਪਰੇਟਰੀ ਸੇਵਾਵਾਂ ਵਿੱਚ ਮੋਹਰੀ ਅਤੇ ਨਾਮਵਰ ਸੰਸਥਾ ਆਕਾਸ ਐਜੂਕੇਸਨਲ ਸਰਵਸਿਜ ਲਿਮਟਿਡ ਨੇ ਆਪਣੀ ਫਲੈਗਸ਼ਿਪ ਸਕਾਲਰਸ਼ਿਪ ਪ੍ਰੀਖਿਆ ਐੱਥੇ ਦੇ ਸ਼ਾਨਦਾਰ 15 ਸਾਲਾਂ ਦਾ ਜਸ਼ਨ ਮਨਾਉਦੇ ਹੋਏ ਹੋਏ ਐੱਬੇ ਦੇ ਨਵੀਨਤਮ ਸੰਸਕਰਨ ਦੀ ਸ਼ੁਰੂਆਤ ਕਰਨ ਦਾ ਵੀਰਵਾਰ ਨੂੰ ਹੁਸ਼ਿਆਰਪੁਰ ਕੈਂਪਸ ਵਿਖ਼ੇ ਇੱਕ ਵਿਸ਼ੇਸ਼ ਪ੍ਰੈੱਸ ਵਾਰਤਾ ਦੌਰਾਨ ਐਲਾਨ ਕਰ ਦਿੱਤਾ। ਪ੍ਰੈਸ ਕਾਨਫਰਸ ਦੌਰਾਨ ਜਾਣਕਾਰੀ ਦਿੰਦਿਆਂ ਵਿਵੇਕ ਭਦੌਰੀਆ ਕਲਸਟਰ ਬਿਜਨਸ ਹੈਡ, ਰਾਹੁਲ ਸਾਹਨੀ ਬਰਾਂਚ ਹੈੱਡ, ਵਿਵੇਕ ਸਿੰਘ ਚੌਹਾਨ ਰਿਜਨਲ ਗਰੋਥ ਐਂਡ ਸੇਲਜ਼ ਹੈਡ ਨੇ ਦੱਸਿਆ ਕਿ ਆਕਾਸ ਐਜੂਕੇਸਨਲ ਸਰਵਸਿਜ ਲਿਮਟਿਡ ਨੇ ਆਪਣੇ ਮਾਣ ਮੱਤੇ ਸਫ਼ਰ ਦੌਰਾਨ ਐੱਥੇ-2024 ਦੇ ਲਾਂਚ ਦੇ ਨਾਲ, ਵਿਗਿਆਨ ਅਤੇ ਤਕਨਾਲੋਜੀ ਵਿੱਚ ਸੰਭਾਵੀ ਦੂਰਦਰਸ਼ੀ ਅਤੇ ਖੋਜੀ ਪ੍ਰਤੀਭਾ ਰੱਖਣ ਵਾਲੇ ਲੋਕਾਂ ਦੀ ਖੋਜ ਸੁਰੂ ਕੀਤੀ ਗਈ ਹੈ ਜਿਵੇੰ ਅਤੀਤ ਵਿੱਚ ਮਹਾਨ ਵਿਗਿਆਨੀ ਜਗਦੀਸ ਚੰਦਰ ਬਸੂ, ਜਿਨਾਂ ਨੇ ਪ੍ਰਮੁੱਖ ਵਨਸਪਤੀ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਅਤੇ ਡਾ. ਐਮ.ਐਸ. ਸੁਆਮੀਨਾਥਨ, ਜਿਨਾਂ ਨੂੰ ਭਾਰਤ ਦਾ ਹਰਿਤ ਇਨਕਲਾਬ ਦਾ ਜਨਮਦਾਤਾ ਸਮਝਿਆ ਜਾਂਦਾ ਹੈ, ਡਾ. ਹਰ ਗੋਬਿੰਦ ਖੁਰਾਣਾ, ਜਿਨਾਂ ਦੀ ਜੈਵ ਰਸਾਇਣ ਵਿਚ ਕੀਤੀਆ ਖੋਜਾਂ ਨੂੰ ਨਵਾਂ ਆਕਾਰ ਦਿੱਤਾ ਅਤੇ ਡਾ. ਏ. ਪੀ. ਜੇ. ਅਬਦੁਲ ਕਲਾਮ, ਜਿਨਾ ਦੇ ਦੂਰਦਰਸੀ ਏਅਰੋਸਪੇਸ ਅਤੇ ਮਿਜ਼ਾਇਲ ਟੈਕਨਾਲੋਜੀ ਵਿੱਚ ਮਹਾਨ ਖੋਜਾਂ ਨੇ ਕੌਮ ਨੂੰ ਪ੍ਰੇਰਿਤ ਕੀਤਾ। ਪ੍ਰਸਿੱਧ ਅਤੇ ਸਭ ਤੋਂ ਵੱਧ ਮੰਗੀ ਜਾਣ ਵਾਲੀ ਟੈਲੇਟ ਹੱਟ ਪਰੀਖਿਆ ਐੱਥੇ-2024 ਕਲਾਸ ਸਤਵੀਂ – ਬਾਹਰਵੀਂ ਦੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਨਗਦ ਇਨਾਮਾਂ ਦੇ ਨਾਲ 100% ਤੱਕ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਸਾਲ 2024 ਵਿੱਚ ਇੱਕ ਰੋਮਾਂਚਕ ਉਪਹਾਰ ਵਿੱਚ ਪੰਜ ਵਧੀਆ
ਵਿਦਿਆਰਥੀਆਂ ਲਈ ਫਲੋਰੀਡਾ, ਯੂਐਸਏ ਵਿੱਚ ਕੈਨੇਡੀ ਸਪੇਸ ਸੈਂਟਰ ਦੀ 5-ਦਿਨ ਦੀ ਸਭ-ਖਰਚ-ਭੁਗਤਾਨ ਯਾਤਰਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ jjਐਬੇ-2024 ਪ੍ਰੀਖਿਆ 19-27 ਅਕਤੂਬਰ 2024 ਤੱਕ ਭਾਰਤ ਦੇ 26 ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਵਿੱਚ ਔਨਲਾਈਨ ਅਤੇ ਔਫਲਾਈਨ ਮੋਡਾਂ ਵਿੱਚ ਹੋਵੇਗੀ। 100% ਤੱਕ ਦੀ ਵਜੀਫੇ ਤੋਂ ਇਲਾਵਾ, ਚੋਟੀ ਦੇ ਸਕੋਰਰ ਨੂੰ ਨਕਦ ਪੁਰਸਕਾਰ ਵੀ ਮਿਲਣਗੇ। 20 ਅਤੇ 27 ਅਕਤੂਬਰ 2024 ਨੂੰ ਦੇਸ਼ ਭਰ ਵਿੱਚ ਆਕਾਸ ਇੰਸਟੀਚਿਊਟ ਦੇ ਸਾਰੇ 315 ਕੇਂਦਰਾਂ ‘ਤੇ ਸਵੇਰੇ 10.30 ਵਜੇ ਤੋਂ ਸਵੇਰੇ 11.30 ਵਜੇ ਤੱਕ ਐਥੇ ਆਫਲਾਈਨ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ, ਜਦਕਿ ਔਨਲਾਈਨ ਪ੍ਰੀਖਿਆਵਾਂ 19 ਤੋਂ 27 ਅਕਤੂਬਰ 2024 ਤੱਕ ਕਿਸੇ ਵੀ ਸਮੇਂ ਲਈਆਂ ਜਾ ਸਕਦੀਆਂ ਹਨ। ਵਿਦਿਆਰਥੀ ਆਪਣੇ ਲਈ ਸੁਵਿਧਾਜਨਕ ਇੱਕ ਘੰਟੇ ਦਾ ਸਲਾਟ ਚੁਣ ਸਕਦੇ ਹਨ। ਆਕਾਸ਼ ਐਜੂਕੇਸਨਲ ਸਰਵਿਸਿਜ ਲਿਮਿਟੇਡ ਦੇ ਸੀਈਓ ਅਤੇ ਐਮਡੀ ਦੀਪਕ ਮਹਿਰੋਤਰਾ ਨੇ ਟਿੱਪਣੀ ਕਰਦਿਆਂ ਕਿਹਾ ਕਿ , “ਐਨਟੀਏ ਨੇ ਅਣਗਿਣਤ ਵਿਦਿਆਰਥੀਆਂ ਦੀਆਂ ਇੱਛਾਵਾਂ ਅਤੇ ਕਾਬਲੀਅਤਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਸੀ ਐੱਥੇ 2024 ਵਿੱਚ ਮਜਬੂਤ ਭਾਗੀਦਾਰੀ ਦੀ ਉਮੀਦ ਕਰਦੇ ਹਾਂ ਅਤੇ ਵਿਦਿਆਰਥੀਆਂ ਨੂੰ ਇੱਕ ਉਜਵਲ ਭਵਿੱਖ ਵੱਲ ਸੇਧ ਦੇਣ ਲਈ ਸਮਰਪਿਤ ਹਾਂ। ਆਪਣੇ 15ਵੇਂ ਸਫਲ ਸਾਲ ਦਾ ਜਸ਼ਨ ਮਨਾਉਂਦੇ ਹੋਏ, ਐੱਥੇ ਦਾ ਉੱਚ ਪ੍ਰਾਪਤੀਆਂ ਨੂੰ ਪਾਲਣ ਦਾ ਇੱਕ ਵਿਲੱਖਣ ਰਿਕਾਰਡ ਹੈ। ਅਪੁਰਵ ਮਹੱਤਵਪੂਰਨ ਪ੍ਰਾਪਤੀਆਂ ਕਰਨ ਵਾਲੇ ਜਿਨਾ ਬੱਚਿਆਂ ਨੇ ਐੱਥੇ ਰਾਹੀਂ ਆਕਾਸ ਵਿੱਚ ਦਾਖਲਾ ਲਿਆ ਅਤੇ ਚੋਟੀ ਦੇ ਰੈਂਕ ਪ੍ਰਾਪਤ ਕੀਤੇ ਹਨ ਇਨ੍ਹਾਂ ਵਿੱਚ ਰਿਸ਼ੀ ਸ਼ੇਖਰ ਸੁਕਲਾ (ਜੇਈਈ ਐਡਵਾਂਸਡ 2024 ਏਅਰ-25); ਰਸਨਾ ਸਾਈ ਸ਼ਿਸ਼ਿਰ (ਜੇਈਈ ਐਡਵਾਂਸਡ 2024 ਏਆਈਆਰ 67), ਅਭਿਸੇਕ ਜੈਨ (ਜੇਈਈ ਐਡਵਾਂਸਡ 2024 ਏਆਈਆਰ 78) ਹੋਰਾਂ ਵਿੱਚ ਨੀਟ 2023 ਵਿੱਚ, ਸਾਡੇ ਚੋਟੀ ਦੇ ਸਕੋਰਰ ਕੌਸਤਵ ਬੌਰੀ (ਏਅਰ 3) ਸਨ; ਧਰੁਵ ਅਡਵਾਨੀ (ਏਅਰ-5); ਸੂਰਿਆ ਸਿਧਾਰਥ ਐਨ(ਏਅਰ-6): ਆਦਿਤਿਆ ਨੀਰਜ ਏਅਰ-27) ਅਤੇ ਆਕਾਸ਼ ਗੁਪਤਾ(ਏਅਰ-28)ਸ਼ਾਮਿਲ ਹਨ।
ਕੀ ਹੈ ਐਂਥੇ ਪ੍ਰੀਖਿਆ :-
ਐੱਥੇ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਇੱਕ ਘੰਟੇ ਦੀ ਪ੍ਰੀਖਿਆ ਹੋਵੇਗੀ ਜਿਸ ਵਿੱਚ ਕੁੱਲ 90 ਅੰਕ ਹੋਣਗੇ ਅਤੇ ਵਿਦਿਆਰਥੀਆਂ ਦੇ ਗ੍ਰੇਡ ਅਤੇ ਸਟ੍ਰੀਮ ਦੀਆਂ ਇੱਛਾਵਾਂ ਦੇ ਆਧਾਰ ‘ਤੇ 40 ਬਹੁ-ਚੋਣ ਵਾਲੇ ਪ੍ਰਸਨ ਹੋਣਗੇ। ਐੱਥੇ 2024 ਦੇ ਨਤੀਜੇ 8 ਨਵੰਬਰ 2024 ਨੂੰ, ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ,13 ਨਵੰਬਰ 2024 ਨੂੰ, ਸੱਤਵੀ ਤੋਂ ਨੌਵੀਂ ਜਮਾਤ ਲਈ, ਅਤੇ 13 ਨਵੰਬਰ 2024 ਨੂੰ ਜਮਾਤ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਐਲਾਨੇ ਜਾਣਗੇ ਅਤੇ ਇਹ ਨਤੀਜੇ ਸਾਡੀ ਐਥੇਵੈੱਬਸਾਈਟ ਐਥੇ ਆਕਾਸ਼ ਏਸੀ ਇੰਨ ‘ਤੇ ਉਪਲਬਧ ਹੋਣਗੇ। ਐੱਥੇ 2024 ਲਈ ਦਾਖਲਾ ਫਾਰਮ ਜਮਾ ਕਰਨ ਦੀ ਆਖਰੀ ਮਿਤੀ ਔਨਲਾਈਨ ਪ੍ਰੀਖਿਆ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾ ਅਤੇ ਔਫਲਾਈਨ ਪ੍ਰੀਖਿਆ ਤੋਂ ਸੱਤ ਦਿਨ ਪਹਿਲਾਂ ਹੈ। ਔਫਲਾਈਨ ਅਤੇ ਔਨਲਾਈਨ ਮੋਡ ਦੋਵਾਂ ਲਈ ਪ੍ਰੀਖਿਆ ਫੀਸ 200 ਰੂਪਏ ਹੈ। ਜੇਕਰ ਵਿਦਿਆਰਥੀ 15 ਅਗਸਤ 2024 ਤੋਂ ਪਹਿਲਾਂ ਰਜਿਸਟ੍ਰੇਸਨ ਕਰਵਾਉਂਦੇ ਹਨ ਤਾਂ ਉਹ ਰਜਿਸਟ੍ਰੇਸਨ ਫੀਸ 150% ਦੀ ਛੂਟ ਦਾ ਵੀ ਲਾਭ ਲੈ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਵੱਧ ਤੋਂ ਵੱਧ ਬੂਟੇ ਲਗਾਉਣ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਮਿਲੇਗਾ : ਡਾ ਆਸ਼ੀਸ਼ ਸਰੀਨ
Next articleਸੰਤ ਧਿਆਨ ਦਾਸ ਦੇ ਬਰਸੀ ਸਮਾਗਮ ਡੇਰਾ ਸੰਤ ਟਹਿਲ ਦਾਸ ਜੀ ਦੇ ਡੇਰੇ ਵਿੱਚ ਬੜੀ ਸ਼ਰਧਾ ਪੂਰਵਕ ਮਨਾਏ