ਵਾਤਾਵਰਣ ਨੂੰ ਬਚਾਉਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ : ਇੰਦਰਜੀਤ ਕੰਗ

-ਬੂਟੇ ਲਗਾਉਣ ਸਮੇਂ ਇੰਦਰਜੀਤ ਕੰਗ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਤੇ ਹੋਰ। ਫੋਟੋ : ਅਜਮੇਰ ਦੀਵਾਨਾ

ਯੂਥ ਅਕਾਲੀ ਦਲ ਵੱਲੋਂ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਵਿਖੇ ਲਗਾਏ ਗਏ ਬੂਟੇ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਇਸ ਲਈ ਸਮਾਜ ਦੇ ਹਰ ਵਰਗ ਨੂੰ ਉੱਦਮ ਕਰਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ, ਇਹ ਪ੍ਰਗਟਾਵਾ ਜਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਵੱਲੋਂ ਇਤਹਾਸਿਕ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਵਿਖੇ ਬੂਟੇ ਲਗਾਉਣ ਸਮੇਂ ਕੀਤਾ ਗਿਆ, ਇਸ ਮੌਕੇ ਉਨ੍ਹਾਂ ਦੇ ਨਾਲ ਕੋਰ ਕਮੇਟੀ ਮੈਂਬਰ ਕੁਲਵਿੰਦਰ ਸਿੰਘ, ਲਵਦੀਪ ਸਿੰਘ ਬੋਦਲ ਮੀਤ ਪ੍ਰਧਾਨ ਯੂਥ ਅਕਾਲੀ ਦਲ, ਤਜਿੰਦਰ ਸਿੰਘ ਬਬਲੂ ਮੀਤ ਪ੍ਰਧਾਨ ਯੂਥ ਅਕਾਲੀ ਦਲ, ਅਵਤਾਰ ਸਿੰਘ ਗੁਰਦੁਆਰਾ ਮੈਨੇਜਰ, ਚੰਦਵੀਰ ਸਿੰਘ ਵੜੈਚ, ਪਲਵਿੰਦਰ ਸਿੰਘ, ਅਮਨ ਗਿੱਲ, ਹਰਮਨਦੀਪ ਸਿੰਘ ਚੀਮਾ, ਜਸਵੀਰ ਸਿੰਘ, ਸਰਬਜੀਤ ਸਿੰਘ ਢੱਟ, ਰਿੱਕੀ, ਕਰਨ,ਮੋਹਿਤ, ਸੋਢੀ ਆਦਿ ਵੀ ਮੌਜੂਦ ਸਨ। ਇਸ ਸਮੇਂ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਜਿਲ੍ਹਾ ਯੂਥ ਅਕਾਲੀ ਦਲ ਵੱਲੋਂ ਬੂਟੇ ਲਗਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਹੈ ਤੇ ਜਿੱਥੇ-ਜਿੱਥੇ ਵੀ ਲੋਕ ਬੂਟੇ ਲਗਾਉਣ ਦਾ ਸੁਨੇਹਾ ਸਾਡੇ ਤੱਕ ਪਹੁੰਚਾ ਰਹੇ ਹਨ ਟੀਮ ਦੇ  ਮੈਂਬਰ ਉੱਥੇ-ਉੱਥੇ ਪਹੁੰਚ ਕੇ ਬੂਟੇ ਲਗਾ ਰਹੇ ਹਨ। ਉਨ੍ਹਾਂ ਕਿਹਾ  ਮੌਸਮ ਵਿੱਚ ਹੋ ਰਹੀਆਂ ਤਬਦੀਲੀਆਂ ਲਈ ਮਨੁੱਖ ਖੁਦ ਹੀ ਜ਼ਿੰੰਮੇਵਾਰ ਹੈ ਤੇ ਹੁਣ ਇਨ੍ਹਾਂ ਤਬਦੀਲੀਆਂ ਨੂੰ ਰੋਕਣਾ ਵੀ ਸਾਡੀ ਸਭ ਦੀ ਸਾਂਝੀ ਜ਼ਿਮੇਵਾਰੀ ਹੈ। ਇੰਦਰਜੀਤ ਕੰਗ ਨੇ ਸਮੂਹ ਪਾਰਟੀ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ-ਆਪਣੇ ਇਲਾਕੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੁਲਬੀਆ ਯੂਨੀਵਰਸਿਟੀ ਜਿੱਥੇ ਜਾ ਕੇ ਬਾਬਾ ਸਾਹਿਬ ਡਾ ਅੰਬੇਡਕਰ ਚਾਰ ਸਾਲ ਪੜ੍ਹੇ ਸਨ ਕਰੀਮਪੁਰੀ ਸਾਹਿਬ ਨੇ ਦਰਸ਼ਨ ਕੀਤੇ
Next articleਜੇਕਰ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ : ਸੰਤ ਸਤਰੰਜਣ ਸਿੰਘ