ਪਿੰਡ ਸੱਗਰਾਂ ਦੇ ਦੁਕਾਨਦਾਰ ਨੂੰ ਗੋਲੀ ਮਾਰਨ ਵਾਲੇ ਚਾਰ ਵਿਅਕਤੀਆਂ ਚੋਂ ਇੱਕ ਕਾਬੂ : ਐਸਪੀ ਸਰਬਜੀਤ ਬਾਹੀਆ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਤਹਿਸੀਲ ਦਸੂਹਾ ਅਧੀਨ ਪੈਂਦੇ ਪਿੰਡ ਸੱਗਰਾਂ ‘ਤੇ ਇੱਕ ਦੁਕਾਨਦਾਰ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਣ ਵਾਲੇ ਚਾਰ ਮੋਟਰਸਾਈਕਲ ਸਵਾਰਾਂ ਵਿੱਚੋਂ ਪੁਲਿਸ ਨੇ ਇੱਕ ਨੂੰ ਕਾਬੂ ਕਰ ਕੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਐੱਸਪੀਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ  4 ਵਿਅਕਤੀਆ ਵੱਲੋ ਪਿੰਡ ਸੱਗਰਾਂ ਵਿਖੇ ਕਰਿਆਨੇ ਦੀ ਦੁਕਾਨ ਤੇ ਅੰਮ੍ਰਿਤਪਾਲ ਸਿੰਘ ਨੂੰ ਤੇਜ ਹਥਿਆਰਾਂ ਅਤੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤੀ ਸੀ ਅਤੇ ਬੱਸ ਸਟੈਂਡ ਦਸੂਹਾ ਨਜ਼ਦੀਕ ਕੈਂਥਾਂ ਮੁਹੱਲਾਂ ਵਿਖੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਇਸ ਸੰਬਧੀ ਕੇਸ ਦਰਜ ਕਰ ਕੇ ਇਨ੍ਹਾਂ ਨੂੰ ਟਰੇਸ ਕਰਨ ਲਈ ਉਨ੍ਹਾਂ ਡੀਐੱਸਪੀ ਦਸੂਹਾ ਜਗਦੀਸ ਰਾਜ ਅੱਤਰੀ, ਡੀਐੱਸਪੀ ਹੁਸਿਆਰਪੁਰ ਸ਼ਿਵਦਰਸਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਸੀਆਈਏ ਇੰਚਾਰਜ  ਅਤੇ ਥਾਣਾ ਮੁਖੀ  ਵੱਲੋ ਵੱਖ-ਵੱਖ ਵਿਸ਼ੇਸ਼ ਟੀਮਾਂ ਬਣਾ ਕੇ ਨਾਕਾਬੰਦੀ ਦੌਰਾਨ ਐੱਸਆਈ ਹਰਪਾਲ ਸਿੰਘ ਪੁਲਿਸ ਪਾਰਟੀ ਵੱਲੋਂ 1 ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਸੱਟਾਂ ਲੱਗੀਆਂ ਹੋਈਆਂ ਸਨ।ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਵਿਲ਼ੇ ਦਾਖਲ ਕਰਵਾਇਆ ਗਿਆ ਅਤੇ ਜਿਸਨੇ ਪੁੱਛਗਿੱਛ ਆਪਣਾ ਨਾਮ ਨਵਪ੍ਰੀਤ ਸਿੰਘ ਉਰਫ ਅਭੀ ਪੁੱਤਰ ਕਰਨੈਲ ਸਿੰਘ ਵਾਸੀ ਰਹੀਮਪੁਰ ਥਾਣਾ ਕਰਤਾਰਪੁਰ ਦੱਸਿਆ ਹੈ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਦੇ ਸਾਥੀ ਰਾਜਦੀਪ ਵਾਸੀ ਖੱਸਣ ਥਾਣਾ ਕਪੂਰਥਲਾ, ਅਰੁਨਪ੍ਰੀਤ ਸਿੰਘ ਵਾਸੀ ਰਹੀਮਪੁਰ ਥਾਣਾ ਕਰਤਾਰਪਰ ਜ਼ਿਲਾ ਜਲੰਧਰ ਅਤੇ ਦਸਹਾ ਦੇ ਰਾਜਦੀਪ ਸਿੰਘ, ਅਰੁਨਪ੍ਰੀਤ ਸਿੰਘ ਵਾਸੀ ਰਹੀਮਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਅਤੇ ਦਸੂਹਾ ਦੇ ਰਾਜਦੀਪ ਸਿੰਘ ਨਾਲ ਹਮਸਲਾਹ ਹੋ ਕੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਤੇ ਦੇਵੇਗਾ ਪਹਿਰਾ: ਲੱਖੀ
Next articleਕੋਰਟ ਕੰਪਲੈਕਸ ਦਸੂਹਾ ਨਜ਼ਦੀਕ ਹੋਏ ਕਤਲ ਵਿੱਚ ਲੁੜੀਦੇ ਤਿੰਨ ਦੋਸ਼ੀਆਂ ਨੂੰ ਕੀਤਾ 48 ਘੰਟਿਆ ਅੰਦਰ ਕਾਬੂ : ਐਸਐਸਪੀ ਲਾਂਬਾ