ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਟਰ ਸਾਈਕਲ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ

ਸ਼ਹੀਦ ਊਧਮ ਸਿੰਘ

ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਛਾਬੜਾ)- ਮਹਿਤਪੁਰ ਵਿਖੇ 31 ਜੁਲਾਈ ਨੂੰ ਫਖ਼ਰੇ ਵਤਨ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੇ ਜਾ ਰਹੇ ਮੋਟਰ ਸਾਇਕਲ ਮਾਰਚ ਦੀ ਤਿਆਰੀ ਸਬੰਧੀ ਨੌਜਵਾਨ ਭਾਰਤ ਸਭਾ ਦੀ ਇਲਾਕਾ ਪੱਧਰੀ ਮੀਟਿੰਗ ਸੁਖਦੇਵ ਮੰਡਿਆਲਾ ਦੀ ਪ੍ਰਧਾਨਗੀ ਵਿਚ ਕੀਤੀ ਗਈ। ਜਿਸ ਵਿਚ ਸਭਾ ਦੇ ਸੂਬਾਈ ਆਗੂ ਕਰਮਜੀਤ ਮਾਣੂੰਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਜਿਸ ਵਿਚ 9 ਮੈਂਬਰੀ ਐਡਹਾਕ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ।ਇਸ ਮੌਕੇ ਸੋਨੂੰ ਅਰੋੜਾ ਨੂੰ ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਸਮੇਂ ਹਾਜ਼ਰ ਆਗੂਆਂ  ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦਾ ਨਾਂ ਵਰਤ ਕੇ ਸੱਤਾ ‘ਚ ਆਈ ਹੈ। ਇਹ ਆਪਣੀ ਗੱਲ  ਸ਼ਹੀਦ ਭਗਤ ਸਿੰਘ ਦੇ ਨਾਂ ਤੋਂ ਸ਼ੁਰੂ ਕਰਦੇ ਹਨ। ਪਰ ਦੂਜੇ ਪਾਸੇ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਗੁਪਤ ਟਿਕਾਣਾ ਫਿਰੋਜਪੁਰ ਤੂੜੀ ਬਾਜ਼ਾਰ ਵਿਚ ਰੁਲ ਰਿਹਾ ਹੈ। ਕੁਝ ਮਹੀਨੇ ਪਹਿਲਾਂ ਸਭਾ ਨੇ ਗੁਪਤ ਟਿਕਾਣੇ ਤੋਂ ਨਜਾਇਜ ਕਬਜਾ ਛੁਡਾਇਆ ਸੀ। ਪਰ ਪੁਲਿਸ ਦੀ ਸ਼ੈਅ ‘ਤੇ ਨਜਾਇਜ਼ ਕਬਜ਼ਾਧਾਰੀਆਂ ਨੇ ਦੁਬਾਰਾ ਕਬਜਾ ਕਰ ਲਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਭ ਆਸਰਾ ਪਡਿਆਲਾ ਵਿਖੇ ਲੱਗੇ ਹੋਮਿਓਪੈਥਿਕ ਚੈੱਕਅਪ ਕੈਂਪ ਵਿੱਚ 157 ਮਰੀਜ਼ਾਂ ਨੇ ਉਠਾਇਆ ਲਾਭ
Next article‘ਹੀਰੇ ਦੀ ਤਲਾਸ਼ ਖ਼ਤਮ’ ਲੋਕ ਅਰਪਣ 28 ਜੁਲਾਈ ਨੂੰ