ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਸਥਾਪਿਤ ਕੀਤੀ ਜਾਵੇਗੀ ਵਿਸ਼ੇਸ਼ ਅਡਾਪਸ਼ਨ ਏਜੰਸੀ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਅਡਾਪਸ਼ਨ ਏਜੰਸੀ (SAA) ਸਥਾਪਿਤ ਕੀਤੀ ਜਾਣੀ ਹੈ। ਇਹ ਏਜੰਸੀ ਬੱਚਿਆਂ ਨੂੰ ਗੋਦ ਲੈਣ ਵਿੱਚ ਸਹਾਇਤਾ ਕਰਦੀ ਹੈ। ਗੋਦ ਲੈਣ ਦੀ ਸਹੂਲਤ ਲਈ ਵਿਸ਼ੇਸ ਗੋਦ ਲੈਣ ਵਾਲੀਆਂ ਏਜੰਸੀਆਂ ਅਹਿਮ ਭੂਮਿਕਾ ਨਿਭਾਉਦੀਆ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਏਜੰਸੀ ਦਾ ਕੰਮ ਗੋਦ ਲੈਣ ਦੀ ਉਡੀਕ ਕਰ ਰਹੇ ਬੱਚਿਆ ਦੇ ਪਾਲਣ ਪੋਸ਼ਣ ਲਈ ਇੱਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ, ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸੰਭਾਵੀ ਗੋਦ ਲੈਣ ਵਾਲੇ ਮਾਤਾ- ਪਿਤਾ ਇੱਕ ਕਾਨੂਨੀ ਅਤੇ ਨੈਤਿਕ ਗੋਦ ਲੈਣ ਦੀ ਪ੍ਰਕਿਰਿਆ ਨੂੰ ਅਪਣਾਉਦੇ ਹੋਏ ਬੱਚਾ ਗੋਦ ਲੈਣ। ਜਿਲ੍ਹੇ ਵਿੱਚ ਅਜਿਹੀ ਏਜੰਸੀ ਦੀ ਮੌਜ਼ੂਦਗੀ ਨਾ ਸਿਰਫ ਬੱਚਿਆਂ ਨੂੰ ਗੋਦ ਲੈਣ ਦੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਵੇਗੀ, ਬਲਕਿ ਸਮੁੱਚੀਆਂ ਬਾਲ ਭਲਾਈ ਸੇਵਾਵਾਂ ਨੂੰ ਵੀ ਉਤਸ਼ਾਹਿਤ ਕਰੇਗੀ। ਇੱਕ ਵਿਸ਼ੇਸ ਗੋਦ ਲੈਣ ਵਾਲੀ ਏਜੰਸੀ ਦੀ ਸਥਾਪਨਾ ਅਨਾਥ ਛੱਡੇ ਗਏ ਅਤੇ ਸਮਰਪਣ ਕੀਤੇ ਬੱਚਿਆਂ ਦੀ ਭਲਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਜਿਹੜੀਆਂ ਬੱਚਿਆ ਦੀ ਭਲਾਈ ਲਈ ਕੰਮ ਕਰ ਰਹੀਆਂ ਹੋਣ ਨੂੰ ਵਿਸ਼ੇਸ ਗੋਦ ਲੈਣ ਵਾਲੀ ਏਜੰਸੀ ਵਜੋਂ ਰਜਿਸਟਰ ਹੋਣ ਲਈ ਅਰਜ਼ੀਆ ਦੀ ਮੰਗ ਕੀਤੀ ਗਈ ਹੈ। ਸੰਸਥਾ ਨੂੰ ਅਡਾਪਸ਼ਨ ਏਜੰਸੀ/ਗੋਦ ਲੈਣ ਵਾਲੀ ਏਜੰਸੀ ਵੱਲੋ ਰਜਿਸਟਰ ਕਰਵਾਉਣ ਲਈ ਸੰਸਥਾ ਦੇ ਦਸਤਾਵੇਜ਼ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਕਮਰਾ ਨੰ. 413, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਪੰਰਕ ਕਰ ਸਕਦੇ ਹਨ ਅਤੇ ਆਪਣੇ ਦਸਤਾਵੇਜ ਜਮ੍ਹਾ ਕਰਵਾ ਸਕਦੇ ਹਨ ਤਾਂ ਜੋ ਜਿਲ੍ਹੇ ਵਿੱਚ ਅਡਾਪਸ਼ਨ ਏਜੰਸੀ ਸਥਾਪਿਤ ਕਰਨ ਸਬੰਧੀ ਕਾਰਵਾਈ ਕੀਤੀ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਲ ਵਿਭਾਗ ਵਿੱਚ ਪਏ ਪੈਡਿੰਗ ਕੰਮਾਂ ਨੂੰ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇ – ਵਧੀਕ ਡਿਪਟੀ ਕਮਿਸ਼ਨਰ (ਜ)
Next articleਲਾਇਨਜ਼ ਕਲੱਬ ਐਕਸ਼ਨ ਨੇ ਖੇਡ ਮੈਦਾਨ ਵਿੱਚ ਪੌਦੇ ਲਗਾਏ