(ਸਮਾਜ ਵੀਕਲੀ) ਪਿਆਰੇ ਸਾਥੀਓ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਵਿਚ ਟ੍ਰਾਂਸਫਾਰਮਰ, ਕੇਬਲ ਤਾਰ, ਸਟਾਰਟ ਦੀਆਂ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਕਿਸਾਨ ਵੀਰਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਾਵਰਕੌਮ ਕੋਲੋਂ ਮਿਨਤਾਂ ਤਰਲੇ ਅਤੇ ਮੁੱਠੀ ਚਾਪੀ ਕਰਨ ਤੋਂ ਬਾਅਦ ਕਿਤੇ ਜਾ ਕੇ ਕਿਸਾਨ ਨੂੰ ਕਿਸਮਤ ਨਾਲ ਖੇਤਾਂ ਵਿਚ ਫ਼ਸਲ ਦੀ ਸਿੰਜਾਈ ਲਈ ਮੋਟਰ ਕੁਨੈਕਸ਼ਨ ਮਿਲਦਾ ਹੈ। ਅਜੋਕੇ ਸਮੇਂ ਵਿਚ ਕਿਸਾਨ ਨੂੰ ਮੋਟਰ ਕੁਨੈਕਸ਼ਨ ਮਿਲਣ ਦੀ ਖੁਸ਼ੀ ਘਟ ਅਤੇ ਇਸ ਦੀ ਰਖਵਾਲੀ ਦੀ ਚਿੰਤਾਂ ਵੱਧ ਸਤਾ ਰਹੀ ਹੈ। ਅਜੋਕੇ ਸਮੇਂ ਅੰਦਰ ਚੋਰੀ ਦੀ ਘਟਨਾ ਨੂੰ ਲੋਕ ਆਮ ਘਟਨਾ ਦੇ ਤੌਰ ਤੇ ਦੇਖਣ ਲਈ ਮਜਬੂਰ ਹਨ। ਉਹ ਇਸ ਲਈ ਕਿ ਹੁਣ ਤੱਕ ਇਨ੍ਹਾਂ ਘਟਨਾਵਾਂ ਤੋਂ ਪੀੜਤ ਲੋਕਾਂ ਨੂੰ ਇਨਸਾਫ਼ ਆਟੇ ਵਿਚ ਲੂਣ ਬਰਾਬਰ ਹੀ ਮਿਲਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਹੁਣ ਕਿਸਾਨ ਆਏ ਦਿਨ ਚੋਰੀ ਹੁੰਦੇ ਸਟਾਰਟ, ਕੇਬਲ , ਆਦਿ ਦੀ ਪੁਲਿਸ ਰਿਪੋਰਟ ਕਰਵਾਉਣ ਤੋਂ ਵੀ ਸ਼ਰਮ ਮਹਿਸੂਸ ਕਰ ਰਿਹਾ ਹੈ। ਪਰ ਪ੍ਰਸ਼ਾਸਨ ਅਤੇ ਚੋਰਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹ ਇਨ੍ਹਾਂ ਘਟਨਾਵਾਂ ਨੂੰ ਨਸ਼ੇੜੀਆਂ ਦਾ ਕੰਮ ਦੱਸ ਕੇ ਫਾਇਲ ਬੰਦ ਕਰਨ ਨੂੰ ਤਰਜੀਹ ਦਿੰਦੇ ਹਨ। ਜੇਕਰ ਕੋਈ ਚੋਰ ਕਿਸਾਨਾਂ ਵੱਲੋਂ ਫੜ ਕੇ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਤਾਂ ਪੁਲਿਸ ਪਹਿਲਾਂ ਇਹ ਸਪੱਸ਼ਟ ਕਰਦੀ ਹੈ ਕਿ ਇਹ ਚਿੱਟੇ ਦਾ ਆਦੀ ਤਾਂ ਨਹੀਂ। ਜੇਕਰ ਨਸ਼ੇੜੀ ਹੈ ਤਾਂ ਉਸ ਨੂੰ ਦਿਨ ਢਲਦੇ ਥਾਣੇ ਵਿਚੋਂ ਵਿਦਾ ਕਰ ਦਿੱਤਾ ਜਾਂਦਾ ਹੈ। ਕਈ ਵਾਰ ਕਿਸਾਨ ਵੀਰਾਂ ਵੱਲੋਂ ਅੱਕ ਕੇ ਅਜਿਹੇ ਨਸ਼ੇੜੀਆਂ ਜਾ ਚੋਰਾਂ ਤੇ ਹੱਥ ਸਾਫ਼ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿਚ ਕਨੂੰਨ ਹੱਥ ਵਿਚ ਲਏ ਜਾਣ ਦੀ ਦੁਹਾਈ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਮੁਲਾਜਾ ਪ੍ਰਕਿਰਿਆ ਅਰੰਭ ਕੀਤੀ ਜਾਂਦੀ ਹੈ। ਅਤੇ ਨਜਲਾ ਕਿਸਾਨਾਂ ਤੇ ਸੁਟਿਆ ਜਾਂਦਾ ਹੈ ਕਿ ਤੁਸੀਂ ਕੁਟਿਆ ਕਿਓਂ ? ਇਹ ਮਰ ਸਕਦਾ ਸੀ। ਜੇਕਰ ਅਜਿਹਾ ਦੋਸ਼ੀ ਚਲਦੀ ਬਿਜਲੀ ਦੀ ਤਾਰ , ਜਾ ਸਟਾਰਟ, ਜਾ ਟ੍ਰਾਂਸਫਾਰਮਰ ਚੋਰੀ ਕਰਦਾ ਮਰ ਜਾਵੇ ਤਾਂ ਕਿਸਾਨ ਦੀ ਜਾਨ ਤੇ ਬਣ ਜਾਂਦੀ ਹੈ ਕਿ ਕਿਤੇ ਕੋਈ ਝੂਠਾ ਕੇਸ ਉਸ ਤੇ ਹੀ ਨਾ ਦਰਜ ਕਰ ਦਿੱਤਾ ਜਾਵੇ। ਮੈਨੂੰ ਯਾਦ ਹੈ ਇਕ ਕਿਸਾਨ ਦੀ ਮੋਟਰ ਤੋਂ ਸਟਾਰਟ ਚੋਰੀ ਕਰਦਾ ਇਕ ਚੋਰ ਬਿਜਲੀ ਨਾਲ ਚੰਬੜ ਕੇ ਮਰ ਗਿਆ ਉਸ ਦੇ ਪਰਿਵਾਰ ਨੇ ਉਲਟਾ ਕਿਸਾਨ ਤੇ ਐਫ਼ ਆਈ ਆਰ ਦਰਜ਼ ਕਰਵਾ ਦਿੱਤੀ ਕਿ ਇਹ ਕਿਸਾਨ ਦੇ ਕਹਿਣ ਤੇ ਸਟਾਰਟ ਠੀਕ ਕਰਨ ਆਇਆ ਸੀ ਬਿਜਲੀ ਨਾਲ ਚੰਬੜ ਗਿਆ। ਕਿਉਂ ਕਿ ਅਕਸਰ ਇਹ ਚੋਰ ਬਿਜਲੀ ਦੇ ਕੰਮ ਤੋਂ ਜਾਣੂ ਹੁੰਦੇ ਹਨ। ਉਹ ਕਿਸਾਨ ਲੱਖਾਂ ਰੁਪਏ ਦੇ ਕੇ ਛੁਟਿਆ ਸੀ। ਦੋਸਤੋ ਜਾਗਰੂਕ ਹੋਣ ਦੀ ਲੋੜ ਹੈ ਇਨ੍ਹਾਂ ਘਟਨਾਵਾਂ ਤੇ ਚਿੰਤਾ ਦੇ ਨਾਲ ਚਿੰਤਨ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਕਿਸਮ ਵੀਰ ਦੀ ਕੇਬਲ, ਸਟਾਰਟ , ਜਾ ਟ੍ਰਾਂਸਫਾਰਮਰ ਚੋਰੀ ਹੁੰਦਾ ਹੈ ਤਾਂ ਬਿਨਾਂ ਦੇਰ ਇਸ ਦੀ ਪੁਲਿਸ ਪਾਸ ਲਿਖਤੀ ਸਕਾਇਤ ਜ਼ਰੂਰ ਦਰਜ਼ ਕਰਵਾਉ। ਅਤੇ ਮਹਿਕਾਂ ਪਾਵਰਕੌਮ ਤੋਂ ਵੀ ਇਹ ਪੜਤਾਲ ਕਰੋ ਕਿ ਕੀ ਮਹਿਕਮਾ ਪਾਵਰਕੌਮ ਦੇ ਅਧਿਕਾਰੀ ਸਬੰਧਤ ਅਫਸਰ ਵੱਲੋਂ ਵੀ ਪ੍ਰਸ਼ਾਸਨ ਪਾਸ ਕੋਈ ਸਕਾਇਤ ਦਰਜ ਕਰਵਾਈ ਗਈ ਹੈ। ਜੇਕਰ ਨਹੀਂ ਤਾਂ ਕਿਓ ਨਹੀ ਕਰਵਾਈ ਗਈ ਇਹ ਪਾਵਰਕੌਮ ਅਧਿਕਾਰੀਆਂ ਨੂੰ ਜ਼ਰੂਰ ਪੁੱਛੋ। ਕਿਉਂ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਪਾਵਰਕੌਮ ਦੀ ਵੀ ਜਵਾਬਦੇਹੀ ਬਣਦੀ ਹੈ। ਤਾਂ ਕਿ ਪੀੜਤ ਕਿਸਾਨਾਂ ਨੂੰ ਇਨਸਾਫ ਅਤੇ ਅਪਰਾਧ ਨੂੰ ਠੱਲ੍ਹ ਪੈ ਸਕੇ।
https://play.google.com/store/apps/details?id=in.yourhost.samajweekly