ਔਰਤ

ਕਿਰਨਦੀਪ ਕੌਰ 
(ਸਮਾਜ ਵੀਕਲੀ)
ਔਰਤ ਦੀ ਕਿਉਂ ਕਦਰ ਨਹੀਂ ਹੁੰਦੀ,
ਇਹ ਤਾਂ ਜਨਮ ਤੋਂ ਹੀ ਪਰਾਈ ਹੁੰਦੀ,
 ਫਿਰ ਸਹੁਰੇ ਘਰ ਵੀ ਪਰਾਈ,
 ਕੈਸੀ ਰੱਬ ਨੇ ਜਿੰਦਗੀ,
 ਔਰਤ ਦੀ ਬਣਾਈ।
 ਸਭਦੀਆਂ ਸੁਣਦੀ, ਸਹਿੰਦੀ,
 ਫਿਰ ਵੀ ਕਿਸੇ ਨੂੰ ਕੁੱਝ ਨਾ ਕਹਿੰਦੀ,
 ਇਕੱਲੀ ਬੈਠ ਰੋਂ ਲੈਂਦੀ,
 ਉਹ ਤਾਂ ਇਸ ਜੱਗ ਦੀ ਜਨਨੀ ਜਾਈ,
 ਕੈਸੀ ਰੱਬ ਨੇ ਜਿੰਦਗੀ,
 ਔਰਤ ਦੀ ਬਣਾਈ।
 ਔਰਤ ਨੂੰ ਜੱਗ ਇਹ ਸਮਝ ਨਹੀਂ ਪਾਉਂਦਾ,
 ਬਹੁਤ ਬੁਰੇ ਦੁੱਖ ਪਹੁੰਚਾਉਂਦਾ,
  ਇੱਜ਼ਤ,ਕਦਰ ਤਾਂ ਕੀ ਕਰਨੀ,
  ਨਾ ਮਰਨ ਦਿੰਦਾ, ਨਾ ਜਿਉਂਣ ਦਿੰਦਾ,
  ਔਰਤ ਕੋਈ ਸਕਾ ਨਹੀਂ ਭਾਈ ,
  ਕੈਸੀ ਰੱਬ ਨੇ ਜਿੰਦਗੀ,
  ਔਰਤ ਦੀ ਬਣਾਈ।
   ਮੰਨਿਆ! ਕਿਸੇ-ਕਿਸੇ ਥਾਂ,
   ਸਹੀ ਨੀ ਹੁੰਦੀ,
   ਕਿਉਂ!ਪਿਆਰ ਨਾਲ ਸਮਝਾ ਨਹੀਂ ਹੁੰਦੀ,
   ਕਰਦੇ ਔਰਤ ਸੰਗ ਲੜਾਈ,
   ਕੈਸੀ ਰੱਬ ਨੇ ਜਿੰਦਗੀ,
   ਔਰਤ ਦੀ ਬਣਾਈ।
   ਭਰੂਣ ਹੱਤਿਆ ਇੱਥੇ ਹੋਵੇ,
   ਦਾਜ ਦੇ ਲੋਕ ਭੁੱਖੇ ਹੋ ਗਏ,
   ਹੱਤਿਆ,ਰੇਪ, ਖੁਦਕੁਸ਼ੀ,
   ਜਿਹੀ ਫੈਲ ਰਹੀ ਬੁਰਾਈ,
   ਕੈਸੀ ਰੱਬ ਨੇ ਜਿੰਦਗੀ,
   ਔਰਤ ਦੀ ਬਣਾਈ।
    ਮਰਦ ਪ੍ਰਧਾਨ ਸਮਾਜ ਅੱਤਿਆਚਾਰ ਹੈ,
    ਉਸ ਨਾਲ ਕਰਦਾ,
    ਫਿਰ ਵੀ ਗ਼ਲਤ, ਬਦਨਾਮੀ ਦਾ ,
    ਮਿਹਣਾ ਔਰਤ ‘ਤੇ ਹੀ ਲੱਗਦਾ,
    ਕੀ ਕਰਨੀ ਤੁਹਾਡੀ ਕੰਜਕਾਂ ਦੀ ਖੁਆਈ,
    ਕੈਸੀ ਰੱਬ ਨੇ ਜਿੰਦਗੀ,
    ਔਰਤ ਦੀ ਜ਼ਿੰਦਗੀ ਬਣਾਈ।
    ਕਿਰਨਦੀਪ ਕੌਰ 
    ਪਿੰਡ ਤੇ ਡਾਕ ਹੰਬੜਾਂ( ਲੁਧਿਆਣਾ) 
Previous article“ਸਾਵਣ ਮਹੀਨਾ”
Next articleਪਦਮਸ਼੍ਰੀ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ, ਸੁਰਜੀਤ ਪਾਤਰ ਜੀ ਦੀਆਂ ਪਾਈਆਂ ਲੀਹਾਂ ਸਾਡੇ ਲਈ ਪ੍ਰੇਰਨਾ ਸ੍ਰੋਤ – ਜਸਪ੍ਰੀਤ ਕੌਰ