ਜੱਥੇਬੰਦੀ ਵਿਰੋਧੀ ਗਤੀਵਿਧੀਆਂ ਕਰਨ ਤੇ ਪੱਤਰਕਾਰ ਸੁਨੀਲ ਲਾਖਾਂ ਨੂੰ ਜਥੇਬੰਦੀ ਦੀ ਮੁੱਢਲੀ ਮੈਬਰਸਿਪ ਤੋ ਕੀਤਾ ਬਰਖਾਸਤ
ਹੁਸ਼ਿਆਰਪੁਰ, (ਸਮਾਜ ਵੀਕਲੀ)( ਤਰਸੇਮ ਦੀਵਾਨਾ )
“ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ” ਦੀ ਇੱਕ ਅਹਿਮ ਤਿਮਾਹੀ ਮੀਟਿੰਗ ਜਿਲ੍ਹਾ ਪ੍ਰਧਾਨ ਵਿਕਾਸ ਸੂਦ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਸ਼ਰਮਾ ਸਵੀਟ ਸ਼ਾਪ, ਭਰਵਾਈ ਰੋਡ, ਹੁਸ਼ਿਆਰਪੁਰ ਵਿਖੇ ਹੋਈ, ਜਿਸ ਵਿੱਚ ਜਿਲ੍ਹੇ ਭਰ ਤੋਂ ਪੱਤਰਕਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ,ਜਾਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ, ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੀ ਆਰੰਭਤਾ ‘ਚ ਮੁਕੇਰੀਆਂ ਦੇ ਪੱਤਰਕਾਰ ਦਲਬੀਰ ਸਿੰਘ ਚਰਖਾ ਦੇ ਵੱਡੇ ਭਰਾ, ਮੁਕੇਰੀਆਂ ਦੇ ਪੱਤਰਕਾਰ ਰਮਨ ਤੰਗਰਾਲੀਆਂ ਦੇ ਚਚੇਰੇ ਭਰਾ ਅਤੇ ਪੱਤਰਕਾਰ ਚੰਦਰਪਾਲ ਹੈਪੀ ਸਾਂਈ ਦੀ ਚਾਚੀ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਓ.ਪੀ. ਰਾਣਾ ਨੇ ਜੱਥੇਬੰਦੀ ਵਲੋਂ ਪਿਛਲੇ ਸਮੇਂ ‘ਚ ਕੀਤੀਆਂ ਜਥੇਬੰਦਕ ਕਾਰਵਾਈਆਂ ਬਾਰੇ ਜਾਣੂ ਕਰਵਾਇਆ ਉਪਰੰਤ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਅਜੰਡੇ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਪੱਤਰਕਾਰ ਸੁਨੀਲ ਲਾਖਾ, ਸੀਨੀਅਰ ਮੀਤ ਪ੍ਰਧਾਨ ਵਲੋਂ ਲੰਮੇ ਸਮੇਂ ਤੋਂ ਜੱਥੇਬੰਦੀ ਦੀਆਂ ਮੀਟਿੰਗਾਂ ਤੋ ਗੈਰਹਾਜਰ ਰਹਿਣ, ਨਿਯਮਾਂ ਨੂੰ ਵਾਰ ਵਾਰ ਭੰਗ ਕਰਨ, ਸੀਨੀਅਰ ਆਗੂਆਂ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਜਾਣਬੁੱਝ ਕੇ ਉਲੰਘਣਾ ਕਰਨ ਪ੍ਰਸਾਸ਼ਨਿਕ, ਸਮਾਜਿਕ ਅਤੇ ਪੱਤਰਕਾਰੀ ਹਲਕਿਆਂ ਵਿੱਚ ਜੱਥੇਬੰਦੀ ਦੀ ਵਾਰ ਵਾਰ ਬਦਨਾਮੀ ਕਰਨ, ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਸੀਨੀਅਰ ਆਗੂਆਂ ਖਿਲਾਫ ਬੇ-ਬੁਨਿਆਦ ਤੇ ਗਲਤ ਬਿਆਨਬਾਜੀ ਕਰਕੇ ਜਥੇਬੰਦੀ ਨੂੰ ਬਦਨਾਮ ਕਰਨ ਦੇ ਗੰਭੀਰ ਇਲਜਾਮਾਂ ਅਧੀਨ ਪੱਤਰਕਾਰ ਸੁਨੀਲ ਲਾਖਾ ਨੂੰ ਤਿੰਨ ਸਾਲਾਂ ਲਈ ਜੱਥੇਬੰਦੀ ਦੇ ਅਹੁਦੇ ਅਤੇ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਮੀਟਿੰਗ ਵਿੱਚ ਹਾਜਰ ਸਾਥੀਆਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਦੂਸਰੇ ਮਤੇ ਰਾਹੀ ਜਥੇਬੰਦੀ ਦੇ ਮੈਬਰ ਪੱਤਰਕਾਰਾਂ ਦੀ ਐਕਸੀਡੈਂਟਲ ਇੰਸਯੂਰੈਂਸ ਕਰਵਾਉਣ ਸੰਬੰਧੀ ਜੱਥੇਬੰਦੀ ਦੇ ਸੂਬਾਈ ਮੀਤ ਚੇਅਰਮੈਨ ਗੁਰਬਿੰਦਰ ਸਿੰਘ ਪਲਾਹਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਅਧਾਰਿਤ ਕਮੇਟੀ ਬਣਾਈ ਗਈ ਹੈ ਜੋ ਉਪਰੋਕਤ ਸਬੰਧੀ ਸਾਰੀ ਜਾਣਕਾਰੀ ਇਕੱਤਰ ਕਰਕੇ ਅਗਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨਗੇ ਅਤੇ ਤੀਸਰੇ ਮਤੇ ਰਾਹੀਂ ਪੰਜਾਬ ਅਤੇ ਕੇਂਦਰੀ ਸਰਕਾਰਾਂ ਨਾਲ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਦਬਾਅ ਬਣਾਉਣ ਲਈ ਪੰਜਾਬ ਪੱਧਰ ਤੇ ਵੱਖ ਵੱਖ ਜ਼ਿਲਿਆਂ ਵਿੱਚ ਬਣੀਆਂ ਜੱਥੇਬੰਦੀਆਂ ਨੂੰ ਸੂਬਾ ਪੱਧਰ ਤੇ ਸ਼ਕਤੀਸ਼ਾਲੀ ਕੋਆਰਡੀਨੇਸ਼ਨ ਕਮੇਟੀ / ਸਾਂਝਾ ਮੋਰਚਾ ਬਣਾਉਣ ਲਈ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ: ਪੰਜਾਬ, ਇੰਡੀਆ” ਵਲੋਂ ਪਹਿਲ ਕਦਮੀ ਕਰਕੇ ਪੰਜਾਬ ਪੱਧਰ ਤੇ ਸਰਗਰਮੀ ਆਰੰਭ ਕਰਨ ਦਾ ਫ਼ੈਸਲਾ ਕੀਤਾ ਗਿਆ ਇਨ੍ਹਾਂ ਸਾਰੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਵਿੱਚ ਵੱਖ-ਵੱਖ ਸਾਥੀਆਂ ਨੇ ਪੰਜਾਬ ਸਰਕਾਰ ਵੱਲੋਂ ਪੀਲੇ ਕਾਰਡ ਬਣਾਉਣ ਵਿੱਚ ਕੀਤੇ ਜਾ ਰਹੇ ਵਿਤਕਰੇ ਤੇ ਨਿਰਧਾਰਿਤ ਕੀਤੀਆਂ ਸਖਤ ਸ਼ਰਤਾਂ ਸਮੇਤ ਖੇਤਰ ਵਿੱਚ ਕੰਮ ਕਰਨ ਦੌਰਾਨ ਆਪਣੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ। ਇਸ ਸਬੰਧੀ ਇਹ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ ਅਸ਼ਵਨੀ ਸ਼ਰਮਾ, ਦਲਵਿੰਦਰ ਸਿੰਘ ਮਨੋਚਾ,ਨੀਤੂ ਬਾਲਾ, ਹਰਵਿੰਦਰ ਸਿੰਘ ਭੂੰਗਰਨੀ, ਜਸਵੀਰ ਸਿੰਘ ਕਾਜਲ, ਗੌਰਵ ਕੁਮਾਰ, ਗਰੁਪਾਲ ਸਿੰਘ, ਰਾਕੇਸ਼ ਵਰਮਾ, ਮਨਬੀਰ ਸਿੰਘ ਬਡਲਾ, ਬਲਵੀਰ ਸਿੰਘ ਗੜ੍ਹਦੀਵਾਲ, ਸੁਖਵਿੰਦਰ ਸਿੰਘ ਰਮਦਾਸਪੁਰ, ਇੰਦਰਜੀਤ ਤੇ ਸੁਖਵਿੰਦਰ ਸਿੰਘ ਮੁਕੇਰੀਆਂ, ਸ਼ਰਮਿੰਦਰ ਸਿੰਘ, ਦਿਲਬਾਗ ਸਿੰਘ, ਭੁਪਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਮੱਟੂ ਸਮੇਤ ਵੱਡੀ ਗਿਣਤੀ ਚ ਪਤਰਕਾਰ ਹਾਜ਼ਿਰ ਹੋਏ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly