ਸਕੂਲ ਆਫ ਐਮੀਨੈਂਸ ਦੀ ਤਰਜ਼ ‘ਤੇ ਪੰਜਾਬ ਸਰਕਾਰ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਮੁਹਈਆ ਕਰਾਵੇ – ਜੀ ਟੀ ਯੂ

 ਕਪੂਰਥਲਾ,(ਸਮਾਜ ਵੀਕਲੀ)  ( ਕੌੜਾ  ) – ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਦੁਆਰਾ ਵਰਦੀਆਂ ਦੀ ਇਸ ਸਾਲ ਲਈ ਗਰਾਂਟ ਜਾਰੀ ਕੀਤੀ ਗਈ ਹੈ। ਇਹ ਗਰਾਂਟ ਪ੍ਰਤੀ ਬੱਚਾ 600 ਰੁਪਏ ਵਰਦੀ ਲਈ ਜਾਰੀ ਕੀਤੀ ਗਈ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਚਾਹਲ , ਜਰਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਵਿੱਤ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ, ਪ੍ਰੈਸ ਸਕੱਤਰ ਕਰਨੈਲ ਫਿਲੋਰ, ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਨੇ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਨੂੰ 600 ਰੁ ਪ੍ਰਤੀ ਬੱਚਾ ਵਰਦੀ ਦੇ ਲਈ ਗਰਾਂਟ ਜਾਰੀ ਕੀਤੀ ਗਈ ਹੈ। ਪਰ ਇੰਨੀ ਮਹਿੰਗਾਈ ਦੇ ਵਿੱਚ 600 ਰੁਪਏ ਦੇ ਅੰਦਰ ਵਿਦਿਆਰਥੀਆਂ ਨੂੰ ਵਰਦੀਆਂ ਦੇਣਾ ਬਹੁਤ ਮੁਸ਼ਕਿਲ ਹੈ।
       ਆਗੂਆਂ ਨੇ ਕਿਹਾ ਕਿ ਸਰਕਾਰ ਐਮੀਨੈਂਸ ਸਕੂਲਾਂ ਦੀ ਤਰਜ਼ ਤੇ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਮੁਹਈਆ ਕਰਾਵੇ। ਉਹਨਾਂ ਕਿਹਾ ਕਿ ਐਮੀਨੈਂਸ ਸਕੂਲਾਂ ਵਿੱਚ ਪ੍ਰਤੀ ਬੱਚਾ 4000 ਰੁ ਵਰਦੀ ਦੀ ਗਰਾਂਟ ਜਾਰੀ ਕੀਤੀ ਜਾਂਦੀ ਹੈ। ਜਦੋਂ ਕਿ  ਸਰਕਾਰੀ ਸਕੂਲਾਂ ਨੂੰ 600 ਪ੍ਰਤੀ ਬੱਚਾ ਵਰਦੀ ਦੀ ਗਰਾਂਟ ਦਿੱਤੀ ਜਾ ਰਹੀ ਹੈ ਜੋ ਕਿ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਨੀ ਮਹਿੰਗਾਈ ਦੇ ਵਿੱਚ 600 ਰੁ ਦੇ ਵਿੱਚ ਬੱਚਿਆਂ ਨੂੰ ਪੈਂਟ ਕਮੀਜ਼, ਟਾਈ, ਬੈਲਟ,ਸਵੈਟਰ,ਟੋਪੀ, ਕੋਟੀ, ਬੂਟ,ਜਰਾਬਾਂ , ਪਟਕਾ ਦੇਣਾ ਖਰੀਦ ਕੇ ਦੇਣਾ ਅਧਿਆਪਕਾਂ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਲਈ ਸਿਰਦਰਦੀ ਭਰਿਆ ਕੰਮ ਹੈ। ਕਿਸੇ ਵੀ ਕੀਮਤ ਤੇ ਚੰਗੀ ਤੇ ਮਿਆਰੀ ਕੁਆਲਿਟੀ ਦੀਆਂ ਵਰਦੀਆਂ ਬੱਚਿਆਂ ਨੂੰ ਮੁੱਹਈਆ ਨਹੀਂ ਕਰਵਾਈ ਜਾ ਸਕਦੀਆਂ। ਅਧਿਆਪਕ ਆਗੂਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਸੂਬੇ ਅੰਦਰ ਜਿੱਥੇ ਐਮੀਨੈਂਸ ਸਕੂਲਾਂ ਨੂੰ ਵੱਡੇ ਪੱਧਰ ਤੇ  ਵਰਦੀਆਂ ਲਈ ਗਰਾਂਟਾਂ 4000 ਰੁ ਪ੍ਰਤੀ ਬੱਚਿਆਂ ਜਾਰੀ ਕਰ ਰਹੀਆਂ ਹਨ। ਉਸੇ ਤਰ੍ਹਾਂ ਹੋਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਰੇ ਬੱਚਿਆਂ ਦੇ ਲਈ ਐਮੀਨੈਂਸ ਸਕੂਲਾਂ ਦੀ ਤਰਜ਼ ਤੇ ਗਰਾਂਟ ਜਾਰੀ ਕਰੇ ਤਾਂ ਜੋ ਅਧਿਆਪਕ , ਸਕੂਲ ਮੈਨੇਜਮੈਂਟ ਕਮੇਟੀਆਂ ਬਿਨਾਂ ਕਿਸੇ ਦੇਰੀ ਦੇ ਚੰਗੀਆਂ ਵਧੀਆ ਕੁਆਲਿਟੀ ਦੀਆਂ ਵਰਦੀਆਂ ਬੱਚਿਆਂ ਨੂੰ ਉਪਲੱਬਧ ਕਰਵਾ ਸਕਣ।
      ਇਸ ਸਮੇਂ ਬਲਵਿੰਦਰ ਸਿੰਘ ਭੁੱਟੋ ਜਥੇਬੰਧਕ ਸਕੱਤਰ, ਜਸਵਿੰਦਰ ਸਿੰਘ ਸਮਾਣਾ, ਸਹਾਇਕ ਜਥੇਬੰਧਕ ਸਕੱਤਰ, ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾਂ ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ,ਦਿਲਦਾਰ ਭੰਡਾਲ਼ ਤੋ  ਬਿਨਾਂ ਦਿਲਦਾਰ ਭੰਡਾਲ਼, ਗੁਰਦੀਪ ਸਿੰਘ ਬਾਜਵਾ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਭੁੱਟੋ, ਸੁਭਾਸ਼ ਪਠਾਨਕੋਟ ਤੇ ਸੁੱਚਾ ਸਿੰਘ ਟਰਪਈ, ਹਰਿੰਦਰ ਮੱਲੀਆਂ , ਬਲਦੇਵ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ,ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਕੁਲਦੀਪ ਪੁਰੋਵਾਲ, ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ,  ਨੂਰ ਮੁਹੰਮਦ, ਨਰਿੰਦਰ ਸਿੰਘ ਮਾਖਾ, ਜੱਜ ਪਾਲ ਸਿੰਘ ਬਾਜੇ ਕੇ,  ਮਨੋਹਰ ਲਾਲ ਸ਼ਰਮਾ, ਤੋਂ ਜਸਵਿੰਦਰ ਸਿੰਘ ਸਮਾਣਾ, ਰਵਿੰਦਰ ਸਿੰਘ ਪੱਪੀ ਸਿੱਧੂ,  ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮੂਹ ਸੈਂਟਰ ਹੈੱਡ ਟੀਚਰਾਂ ਦੀ ਦਾਖਲਾ ਮੁਹਿੰਮ ਅਤੇ ਮਿਸ਼ਨ ਸਮਰੱਥ ਸੰਬੰਧੀ ਅਹਿਮ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ
Next articleਅਮਰਨਾਥ ਯਾਤਰਾ ਸੇਵਾਵਾਂ ਦੇ 19 ਸਾਲ ਹੋਏ ਸੰਪੂਰਣ – ਅਸ਼ੋਕ ਸੰਧੂ ਮੰਡਲ ਪ੍ਰਧਾਨ