(ਸਮਾਜ ਵੀਕਲੀ)
ਜੇ ਸੁਲਝੀ ਨਾ ਉਲਝੀ ਤਾਣੀ
ਤਾਂ ਜੀਵਨ ਦੀ ਖ਼ਤਮ ਕਹਾਣੀ
ਬੂੰਦ ਬੂੰਦ ਬਹੁਤ ਹੈ ਮਹਿੰਗਾ
ਬਚਾ ਲਵੋ ਆਪਣਾ ਪਾਣੀ
ਧਰਤੀ ਨਾ ਬੰਜ਼ਰ ਬਣਜੇ
ਸਾਂਭੀਏ ਰੁੱਖਾਂ ਨਾਲ ਟਾਹਣੀ
ਪਵਣ ਗੁਰੂ ਪਾਣੀ ਪਿਤਾ
ਆਖੇ ਬਾਬੇ ਨਾਨਕ ਦੀ ਬਾਣੀ
ਡੋਰ ਨਾ ਸਾਂਝ ਵਾਲੀ ਟੁੱਟੇ
ਨਫ਼ਰਤ ਨਾ ਕਰੇ ਜੇ ਪ੍ਰਾਣੀ
ਵੈਰ ਮਿਟਾ ਕੇ ਸੱਭ ਨਾਲ ‘ਸੋਹੀ’
ਆਓ ਕੁਦਰਤ ਦੇ ਬਣੀਏ ਹਾਣੀ
![](https://samajweekly.com/wp-content/uploads/2024/06/IMG-20240628-WA0009.jpg)
ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ, ਤਹਿ.-ਧੂਰੀ
ਜ਼ਿਲ੍ਹਾ-ਸੰਗਰੂਰ
M._9217981404