ਕਪੂਰਥਲਾ,(ਸਮਾਜ ਵੀਕਲੀ) (ਕੌੜਾ)-ਇਲਾਕੇ ਦੇ ਟੀਚਰ ਮੇਕਰ ਵਜੋਂ ਜਾਣੇ ਜਾਂਦੇ ਪਿੰਡ ਟਿੱਬਾ ਦੇ ਲੈਕਚਰਾਰ ਗੁਰਮੀਤ ਸਿੰਘ ਚਾਨਾ ਜਿਹਨਾਂ ਦਾ ਅਚਾਨਕ ਦੇਹਾਂਤ ਹੋ ਗਿਆ ਸੀ । ਉਹਨਾਂ ਦੇ ਦੇਹਾਂਤ ਤੇ ਈ. ਟੀ. ਟੀ. ਅਧਿਆਪਕ ਯੂਨੀਅਨ (ਪੰਜਾਬ) ਇਕਾਈ ਕਪੂਰਥਲਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਈ ਟੀ ਟੀ ਅਧਿਆਪਕ ਯੂਨੀਅਨ ਦੇ
ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ, ਰੇਸ਼ਮ ਸਿੰਘ ਬੂੜੇਵਾਲ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਅਮਨਦੀਪ ਸਿੰਘ ਖਿੰਡਾ, ਲਖਵਿੰਦਰ ਸਿੰਘ ਟਿੱਬਾ, ਸ਼ਿੰਦਰ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਹੈਬਤਪੁਰ,ਕੰਵਲਪ੍ਰੀਤ ਸਿੰਘ ਕੌੜਾ ਬੂਲਪੁਰ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿੱਬਾ, ਅਮਨਦੀਪ ਸਿੰਘ ਬਿਧੀਪੁਰ, ਪਰਮਿੰਦਰ ਸਿੰਘ ਸੈਦਪੁਰ, ਗੁਰਪ੍ਰੀਤ ਸਿੰਘ ਮੰਗੂਪੁਰ, ਸਤੀਸ਼ ਕੁਮਾਰ ਟਿੱਬਾ, ਗੁਰਪ੍ਰੀਤ ਸਿੰਘ ਬੂਲਪੁਰ ਧਰਮਵੀਰ, ਪ੍ਰਦੀਪ ਸਿੰਘ, ਮਨਦੀਪ ਕੁਮਾਰ ਤਲਵੰਡੀ ਚੌਧਰੀਆਂ ਆਦਿ ਨੇ ਕਿਹਾ ਕਿ ਲੈਕਚਰਾਰ ਗੁਰਮੀਤ ਸਿੰਘ ਜੀ ਦੇ ਦੇਹਾਂਤ ਨਾਲ ਇਲਾਕੇ , ਸਮਾਜ ਤੇ ਸਮੁੱਚੇ ਅਧਿਆਪਕ ਵਰਗ ਦੇ ਨਾਲ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਦੌਰਾਨ ਅਧਿਆਪਕ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜ਼ਿਕਰਯੋਗ ਹੈ, ਕਿ ਲੈਕਚਰਾਰ ਗੁਰਮੀਤ ਸਿੰਘ ਚਾਨਾ ਦੁਆਰਾ ਇਲਾਕੇ ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਇਸ ਸਮੇਂ ਈ ਟੀ ਟੀ ਅਧਿਆਪਕ ਦੇ ਤੌਰ ਤੇ ਸੇਵਾਵਾਂ ਦੇਣ ਵਾਲੇ ਸੈਂਕੜੇ ਅਧਿਆਪਕ ਗੁਰਮੀਤ ਸਿੰਘ ਚਾਨਾ ਤੋਂ ਕੋਚਿੰਗ ਪ੍ਰਾਪਤ ਕਰ ਚੁੱਕੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly