ਪਖੰਡੀ ਬਾਬੇ

(ਸਮਾਜ ਵੀਕਲੀ)
ਆਏ ਦਿਨ ਕੋਈ ਨਾ ਕੋਈ ਮੁੱਦਾ ਭਖਿਆ ਰਹਿੰਦਾ ਹੈ ਸੋਸ਼ਲ ਮੀਡੀਆ ਉਤੇ, ਇਸ ਵਾਰ ਮੁੱਦਾ ਸਾਧ ਦੇ ਹੋਏ ਕੁਟਾਪੇ ਦਾ ਹੈ। ਕੁੱਝ ਬੀਬੀਆਂ ਰਲ ਕੇ ਸਾਧ ਦੀ ਕਟਾਈ ਕੀਤੀ, ਜੋ ਕਿ ਬਹੁਤ ਵਾਇਰਲ ਹੋ ਰਹੀ ਹੈ। ਇਸ ਘਟਨਾਕ੍ਰਮ ਵਿੱਚ ਕੌਣ ਸਹੀ ਹੈ ਕੌਣ ਗਲਤ ਇਹ ਤਾਂ ਇੱਕ ਵੱਖਰੀ ਗੱਲ ਹੈ।
ਪਰ ਸਾਡੇ ਲੋਕ ਕਦੋਂ ਸੁਧਰਨਗੇ ਇਹਨਾਂ ਸਾਧਨਾਂ ਦੇ ਡੇਰਿਆਂ ਤੇ ਜਾਣ ਤੋਂ, ਪੜੇ ਲਿਖੇ ਨੌਜਵਾਨ ਕੁੜੀਆਂ ਮੁੰਡੇ ਜਦੋਂ ਇਹਨਾਂ ਡੇਰਿਆਂ ਤੇ ਜਾ ਕੇ ਨਮਸਤਕ ਹੁੰਦੇ ਹਨ ,ਉਦੋਂ ਬਹੁਤ ਦਿਲ ਨੂੰ ਠੇਸ ਪਹੁੰਚਦੀ ਹੈ। ਸਾਡੀ ਮਾਨਸਿਕ ਸਥਿਤੀ ਕਿਹੋ ਜਿਹੀ ਹੋ ਗਈ ਹੈ,ਜੋ ਪੜੇ ਲਿਖੇ ਨੌਜਵਾਨ ਇਹਨਾਂ ਦੇ ਡੇਰਿਆਂ ਤੇ ਜਾ ਕੇ ਆਪਣੀ ਮਿਹਨਤ ਤੇ ਯਕੀਨ ਨਾ ਕਰਕੇ,ਇਹਨਾਂ ਕੋਲੋਂ ਆਪਣੇ ਪਾਸਪੋਰਟ, ਪੇਪਰਾਂ  ਵਿਚੋ ਪਾਸ ਹੋਣ ਲਈ,ਇਹਨਾਂ ਕੋਲ ਟੂਣਾ ਟੋਟਕਾ ਕਰਾਉਂਦੇ ਹਨ ।
ਫਿਰ ਦਿਮਾਗ ਵਿੱਚ ਇਹ ਗੱਲ ਖੜਕਦੀ ਹੈ??
ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਉੱਤੇ ਯਕੀਨ ਨਹੀਂ ਰਿਹਾ,ਜੋ ਇਹਨਾਂ ਸਾਧਾਂ ਦੇ ਪੈਰਾਂ ਵਿੱਚ ਜਾ ਕੇ ਡਿੱਗਦੇ ਹਨ । ਜਦ ਕਿ ਮਿਹਨਤ ਤੇ ਯਕੀਨ ਰੱਖਣਾ ਚਾਹੀਦਾ ਹੈ।ਇਹਨਾਂ ਅਨਪੜ ਸਾਧਾਂ ਨੇ ਤੁਹਾਨੂੰ ਕੀ ਦੇਣਾ, ਜੋ ਆਪ ਤੁਹਾਡੇ ਪੈਸੇ ਉਤੇ ਨਿਰਭਰ ਰਹਿੰਦੇ ਹਨ। ਇਹਨਾਂ ਦਾ ਵੀ ਕਿਤੇ ਨਾ ਕਿਤੇ ਟੁਲਾ ਲੱਗ ਜਾਂਦਾ ਹੈ, ਤੇ ਲੋਕ ਸੋਚਦੇ ਹਨ ਕੀ ਸਾਧ ਬਹੁਤ ਕਰਾਮਾਤੀ ਹੈ। ਜੋ ਇਸ ਦੇ ਫੂਕ ਮਾਰਨ ਨਾਲ ਸਾਡਾ ਕੰਮ ਬਣ ਗਿਆ ,ਪਰ ਸਮਝ ਤੋਂ ਕੰਮ ਲੈਣ ਦੀ ਲੋੜ ਹੈ, ਕਿ ਇਸ ਤਰਹਾਂ ਹੋ ਸਕਦਾ??
 ਕੁੱਝ ਨੀ ਇਹਨਾਂ ਦੇ ਕੋਲ ਇਹ ਤਾਂ ਸਿਰਫ ਆਮ ਜਨਤਾ ਤੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ । ਜੇ ਇਹਨਾਂ ਦੇ ਕੋਲ ਕੁੱਝ ਹੁੰਦਾ ਤਾਂ ਇਹ ਆਪ ਨਾ ਕਿਸੇ ਪਾਸੇ ਲੱਗਦੇ। ਥਾਂ ਥਾਂ ਜਾ ਕੇ ਨਮਸਤਕ ਹੋਣਾ ਵੀ ਸਹੀ ਨਹੀਂ। ਇਹ ਸਾਰੇ ਪਖੰਡ ਆਪਣੇ ਹਿੰਦੁਸਤਾਨ ਦੀ ਧਰਤੀ ਤੇ ਹੀ ਨੇ,ਬਾਹਰ ਵਿਦੇਸ਼ਾਂ ਵਿੱਚ ਇਹੋ ਜਿਹੇ ਪਖੰਡ ਕਿਉਂ ਨਹੀਂ ਹੁੰਦੇ??ਕਿਉਂਕਿ ਲੋਕ ਪੜੇ ਲਿਖੇ ਤੇ ਸਮਝਦਾਰ ਹਨ ।ਸਾਡੇ ਲੋਕ ਵੀ ਪੜ੍ਹ ਲਿਖ ਕੇ ਇਹਨਾਂ ਬਾਬਿਆਂ ਦੇ ਚੱਕਰਾਂ ਵਿਚ ਪੈ ਜਾਂਦੇ ਹਨ। ਸਾਡੇ  ਆਸ ਪਾਸ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਹੁੰਦਾ, ਬੀਬੀਆਂ ਇਕ ਦੂਸਰੇ ਨੂੰ ਮਿਲ ਕੇ ਕਹਿਣ ਗਿਆ, ਭੈਣੇ ਅਸੀਂ ਉਸ ਡੇਰੇ ਤੇ ਗਏ,ਤਾਂ ਸਾਡੀ ਮੰਨੋਕਾਮਾਣਾ ਪੂਰੀ ਹੋ ਗਈ।ਫੇਰ ਵੇਖੋ ਵੇਖੀ ਇਹ ਡੇਰੇ ਜਾਣ ਲੱਗ ਪੈਂਦੇ ਹਨ। ਇਹਨਾਂ ਪਖੰਡੀਆਂ ਦੇ ਕੋਲ ਜਾ ਕੇ ਮੱਥੇ ਟੇਕਣੇ ਪੈਂਦੇ ਹਨ ਚੌਂਕੀਆਂ ਭਰਨੀਆਂ ਪੈਂਦੀਆਂ ਹਨ,ਤੇ ਇਹਨਾਂ ਸਾਧਾਂ ਦੀ ਲਾਟਰੀ ਲੱਗ ਜਾਂਦੀ ਹੈ ।ਕਿਉਂਕਿ ਇਹਨਾਂ ਨੂੰ ਬੱਕਰਾ ਮਿਲ ਜਾਂਦਾ ਹੈ,ਹਲਾਲ ਕਰਨ ਲਈ ਜੇ ਇਨੀ ਇਹ ਗੁੜ ਗੁਰੀ ਗਿਆਨੀ ਹੋਣ ਤਾਂ ਇਹ ਆਉਣ ਵਾਲੇ ਸਮੇਂ ਦਾ ਭਵਿੱਖ ਕਿਓ ਨਹੀਂ ਦੱਸ ਸਕਦੇ??ਹੁਣ ਪੰਜਾਬ ਵਿੱਚ ਇੰਨੇ ਘਟਨਾਕ੍ਰਮ (ਦੁਰਘਟਨਾਵਾਂ)ਵਰਤ ਰਹੀਆਂ ਹਨ,ਫਿਰ ਇਹ ਪਹਿਲਾਂ ਦੱਸ ਕੇ ਉਹ ਨੁਕਸਾਨ ਹੋਣ ਤੋਂ ਕਿਓ ਨਹੀਂ ਬਚਾ ਸਕਦੇ ।ਇਹਨਾਂ ਦੇ ਕੋਲ ਕੁੱਛ ਨਹੀਂ ਹੈ ਇਹ ਸਿਰਫ ਇੱਕ ਢੌਗ ਕਰਦੇ ਹਨ ਲੋਕਾਂ ਨੂੰ ਲੁੱਟਣ ਦਾ।
ਜਦੋਂ ਲੋਕ ਸਮਝਦਾਰ ਤੇ ਸਿਆਣੇ ਹੁੰਦੇ ਹਨ ਫਿਰ ਇਹਨਾਂ ਵਰਗੇ ਸਾਧੂਆਂ ਦਾ ਕੁਟਾਪਾ ਹੁੰਦਾ ਸਹੀ ਗੱਲ ਹੈ ਕੁਟਾਪਾ ਹੋਣਾ ਵੀ ਚਾਹੀਦਾ। ਕਿਉਂਕਿ ਇਹ ਸਾਧੂ ਪੈਸੇ ਤੇ ਔਰਤਾਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਹਨ। ਇਹਨਾਂ ਪਖੰਡੀਆਂ ਤੋਂ ਬਚਣ ਦੀ ਲੋੜ ਹੈ।ਤੇ ਆਪਣੇ ਦਿਮਾਗ ਨੂੰ ਖੋਲ੍ਹ ਕੇ ਪੜ੍ਹਨ ਲਿਖ ਕੇ ਅੱਗੇ ਵਧਣ ਦੀ ਸੋਚ ਰੱਖਣੀ ਚਾਹੀਦੀ ਹੈ।ਨਾ ਕਿ ਇਹਨਾਂ ਪਖੰਡੀਆਂ ਦੇ ਪੈਰਾਂ ਵਿੱਚ ਡਿੱਗ ਕੇ ਇਹਨਾਂ ਨੂੰ ਮਾਲ਼ਾ ਮਾਲ ਕਰਨ ਦੀ ਲੋੜ ਹੈ।
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
Previous article~~ ਹਸ਼ਰ ਦੀ ਫ਼ਿਕਰ~~
Next articleਛੱਡ,,ਪ੍ਹਰੇ