ਅਮਿਤ ਬੰਗਾ ਦੀ ਅਗਵਾਈ ਵਿਚ ਨਵੀਂ ਟੀਮ ਦੀ ਚੋਣ ਹੋਈ

ਅਮਿਤ ਬੰਗਾ ਦੀ ਅਗਵਾਈ ਵਿਚ ਨਵੀਂ ਟੀਮ ਦੀ ਚੋਣ ਹੋਈ

(ਸਮਾਜ ਵੀਕਲੀ)- ਚੰਡੀਗੜ੍ਹ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਸਾਲ 2024-25 ਲਈ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਵੱਲੋ ਅਮਿਤ ਬੰਗਾ ਨੂੰ ਪ੍ਰਧਾਨ, ਦਿਨੇਸ਼ ਦਈਆ ਚੇਅਰਮੈਨ, ਅਨਮੋਲ ਵਾਈਸ ਚੇਅਰਮੈਨ, ਵਿਨੇ ਵਾਈਸ ਪ੍ਰਧਾਨ, ਗਰੀਮਾ ਜਨਰਲ ਸੈਕਟਰੀ, ਤਨੀਸ਼ਾ ਨੂੰ ਜੁਆਇੰਟ ਸੈਕਟਰੀ ਦੇ ਤੌਰ ਤੇ ਚੁਣਿਆ ਗਿਆ।

ਨਵੇਂ ਬਣੇ ਪ੍ਰਧਾਨ ਅਮਿਤ ਬੰਗਾ ਨੇ ਕਿਹਾ ਕਿ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਸਟੂਡੈਂਟ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਅਤੇ ਅਸੀਂ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ ਤੇ ਆਪਣੇ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਲੈ ਕੇ ਜਾਵਾਂਗੇ। ਚੇਅਰਮੈਨ ਦਿਨੇਸ਼ ਦਈਆ ਨੇ ਕਿਹਾ ਅਸੀਂ ਸਟੂਡੈਂਟਸ ਦੇ ਹੱਕਾਂ ਲਈ ਹਮੇਸ਼ਾ ਅੱਗੇ ਖੜੇ ਮਿਲਾਂਗੇ ਤੇ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸ ਮੌਕੇ ਤੇ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੌਤਮ ਬੌਰੀਆ, ਸਾਬਕਾ ਚੇਅਰਮੈਨ ਦੀਪਕ ਤੇ ਹੋਰ ਸਟੂਡੈਂਟ ਹਾਜ਼ਰ ਸਨ।

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਦੌਰ ‘ਚ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ
Next articleजब तक विचार परिवर्तन नही होगा तब तक व्यवस्था परिवर्तन होना असम्भव है