ਬਾਬਰੀ ਮਸਜਿਦ ਵਰਗੇ ਰਾਹ ’ਤੇ ਪਿਆ ਕੇਸ: ਓਵਾਇਸੀ

ਹੈਦਰਾਬਾਦ (ਸਮਾਜ ਵੀਕਲੀ):ਏਆਈਐੱਮਆਈਐੱਮ ਦੇ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਗਿਆਨਵਾਪੀ ਮਸਜਿਦ ਕੇਸ ’ਤੇ ਸੁਣਵਾਈ ਜਾਰੀ ਰੱਖਣ ਦੇ ਫ਼ੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਹ ਕੇਸ ਵੀ ਬਾਬਰੀ ਮਸਜਿਦ ਵਾਲੇ ਰਾਹ ’ਤੇ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ’ਚ ਅਸਥਿਰਤਾ ਦਾ ਮਾਹੌਲ ਪੈਦਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਗਿਆਨਵਾਪੀ ਮਸਜਿਦ ਬਾਰੇ ਆਏ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪੂਜਾ ਅਸਥਾਨਾਂ ਬਾਰੇ 1991 ਦੇ ਐਕਟ ਦਾ ਮਕਸਦ ਨਾਕਾਮ ਹੋ ਜਾਵੇਗਾ।

Previous articleਦੇਸ਼ ’ਚ ਏਕਤਾ ਦਾ ਮਾਹੌਲ ਬਣੇਗਾ: ਉਮਾ ਭਾਰਤੀ
Next articleਅਹਿਮਦਾਬਾਦ ਪੁਲੀਸ ਨੇ ਸਾਡੇ ਗੁਜਰਾਤ ਵਿਚਲੇ ਡੇਟਾ ਮੈਨੇਜਮੈਂਟ ਦਫ਼ਤਰ ’ਤੇ ਛਾਪਾ ਮਾਰਿਆ: ‘ਆਪ’