ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ

ਕੰਵਲਜੀਤ ਕੌਰ
(ਸਮਾਜ ਵੀਕਲੀ) ਆਪ ਸਭ ਤੇ ਸਹਿਯੋਗ ਨਾਲ ਪਹਿਲੀ ਪੁਸਤਕ ਕਾਪੀ ਪੇਸਟ ਸੰਗ੍ਰਹਿ ਬਹੁਤ ਸਫ਼ਲ ਰਿਹਾ ਤੇ ਆਪ ਸਭ ਦਾ ਦਿਲੋਂ ਧੰਨਵਾਦ ਹੈ ,ਹੁਣ ਇਕ ਨਵੇਂ ਪੁਸਤਕ ਤਿਆਰ ਕੀਤੀ ਜਾ ਰਹੀ ਹੈ ,’ਮਾਲ ਮਾਲਕ ਦਾ ਮਸ਼ਹੂਰੀ ਕੰਪਨੀ ਦੀ’ ਇਸ ਵਿੱਚ ਤੁਸੀਂ ਸਭ ਨੇ ਪੰਜ ਪੰਜ ਸੌ ਰੁਪਏ  ਪਾਉਣੇ ਹਨ ਆਪਣੀ ਫੋਟੋ(ਗਲਤੀ ਨਾਲ ਮੌਲਿਕ ਵਾਲੇ ਦੀ ਨਾ ਪਾ ਦੇਣੀ) ਮੋਬਾਇਲ ਨੰਬਰ ਤੇ ਬਾਇਓਡਾਟਾ ਤਾਂ ਅਸੀਂ ਆਪ ਬਣਾ ਲਾਂਗੇ ਉਹ ਦੀ ਚਿੰਤਾ ਨਾ ਕਰੋ, ਬਾਕੀ ਰਹੀ ਗੱਲ ਕਿ ਇਸ ਕਿਤਾਬ ਦੇ ਵਿੱਚ ਸਿਰਫ ਮੈਨੂੰ ਜ਼ਰੂਰਤ ਹੈ ਇੱਕ ਸੰਪਾਦਕ ਦੀ ਜੋ ਰਚਨਾਵਾਂ ਦੇ ਉੱਤੇ ਕੁਝ ਸੋਹਣਾ ਵਧੀਆ ਲਿਖ ਸਕੇ , ਸੰਪਾਦਕ ਨੂੰ ਮੂੰਹ ਮੰਗੀ ਸੇਵਾ ਦਿੱਤੀ ਜਾਵੇਗੀ ਤੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ,ਉਮੀਦ ਹੈ ਇਹ ਵਾਲਾ ਫੰਕਸ਼ਨ ਪਹਿਲੇ ਨੂੰ  ਵੀ ਪਾਰ ਕਰੇਗਾ ,ਆਪ ਦੀਆਂ ਅਸੀਸਾਂ ਦੀ ਬਹੁਤ ਜ਼ਰੂਰਤ ਹੈ , ਤੁਸੀਂ ਮੇਰੇ ਪਰਸਨਲ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ, ਵਧੇਰੇ ਜਾਣਕਾਰੀ ਲਈ।
ਸ਼ੁਭਕਾਮਨਾਵਾਂ ਸਹਿਤ
ਕੰਵਲਜੀਤ ਕੌਰ
Previous articleਵਿਸ਼ਵ ਜੋਤੀ
Next articleਗ਼ਜ਼ਲ