*ਕਿਸਾਨ ਵਰਗ ਨੂੰ ਦੇਸ਼ ਦੀ ਆਰਥਿਕਤਾ ਮਜਬੂਤ ਕਰਨ ਲਈ ਕੀਤਾ ਗਿਆ ਕਾਰਜ ਸ਼ਲਾਘਾਯੋਗ-ਹੈਪੀ ਜੌਹਲ ਖਾਲਸਾ*
ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ)-ਬੀਤੇ ਦਿਨੀਂ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਸੀ, ਕੇਂਦਰ ਸਰਕਾਰ ਨੇ ਸਾਉਣੀ ਦੀਆਂ 14 ਫਸਲਾਂ ’ਤੇ ਐੱਮ. ਐੱਸ ਪੀ ਰੇਟ ’ਚ ਵਾਧਾ ਕਰਕੇ ਕਿਸਾਨਾਂ ਦਾ ਦਿੱਲ ਜਿੱਤ ਲਿਆ ਹੈ। ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਨੇ ਕਿਹਾ ਇਸ ਸਲਾਹੁਣਯੋਗ ਕਾਰਜ ਲਈ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਸ੍ਰੀ ਅਮਿਤ ਸ਼ਾਹ ਤੇ ਲੁਧਿਆਣਾ ਤੋਂ ਕੈਬਨਿਟ ਰਾਜ ਮੰਤਰੀ ਤੇ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨਾਂ ਨੇ ਇਹ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਝੋਨਾ ਆਮ, ਝੋਨਾ ਗ੍ਰੇਡ ਏ, ਮੱਕੀ, ਮੂੰਗੀ, ਬਾਜਰਾ, ਅਰਹਰ, ਤਿਲ , ਮੰਗਫਲੀ, ਸਰੋਂ, ਸੂਰਜਮੁਖੀ, ਸੋਇਆਬੀਨ, ਉੜਦ, ਰਾਗੀ ਤੇ ਜਵਾਰ ਜਿਹੀਆਂ ਫ਼ਸਲਾਂ ਪੂਰੇ ਪੰਜਾਬ ’ਚ ਬੀਜੀਆਂ ਜਾ ਰਹੀਆਂ ਹਨ ਤੇ ਇਸ ਦਾ ਹਰ ਇੱਕ ਕਿਸਾਨ ਨੂੰ ਲਾਭ ਹੋਵੇਗਾ। ਜਿਸ ਨਾਲ ਜਿੱਥੇ ਕਿਸਾਨ ਆਰਥਿਕ ਤੌਰ ’ਤੇ ਹੋਰ ਮਜਬੂਤ ਹੋ ਕੇ ਦੇਸ਼ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਸਕੇਗਾ। ਉਨਾਂ ਫਿਰ ਤੋਂ ਪੂਰੀ ਭਾਜਪਾ ਹਾਈਕਮਾਂਡ ਤੇ ਕੈਬਨਿਟ ਮੰਤਰੀ ਰਵਨੀਤ ਬਿੱਟੂ ਸੰਸਦ ਮੈਂਬਰ ਲੁਧਿਆਣਾ ਦਾ ਇਸ ਫੈਸਲੇ ਨੂੰ ਲਾਗੂ ਕਰਵਾਉਣ ਲਈ ਧੰਨਵਾਦ ਕੀਤਾ।