(ਸਮਾਜ ਵੀਕਲੀ)
ਮਾਡਰਨ ਯੁੱਗ ਦੇ ਲੋਕੋ
————————
ਨਿੱਤ ਨਵੇਂ ਨਵੇਂ ਚੋਚਲੇ ਹਾਂ ਸੁਣਦੇ ,
ਜਦੋਂ ਦਾ ਫੋਨ ਆਈ ਹੋ ਗਿਆ ।
ਘਰ ਘਰ ਦਾ ਮਹੌਲ ਓਸ ਦਿਨ ਦਾ,
ਜਮਾਂ ਹੀ ਵਾਈ ਫਾਈ ਹੋ ਗਿਆ।
ਜਿਹੜੇ ਰਿਸ਼ਤੇ ਲਈ ਜੀਵਨ ਹੈ ਥੋੜ੍ਹਾ,
ਉਹਦੇ ਲਈ ਬੱਸ ਇੱਕ ਦਿਨ ਹੀ ;
ਥੋਡੇ ਬਾਪੂ ਦਾ ਦਿਹਾੜਾ ਵੇਖ ਸੁਣ ਕੇ ,
ਹੈ ਰੁਲ਼ਦੂ ਸ਼ੁਦਾਈ ਹੋ ਗਿਆ ।
ਅਸਲੀ ਚੋਣ
————–
ਲੋਕ ਤੰਤਰ ਦੇ ਮੰਦਰ ਅੰਦਰ ,
ਛੱਬੀ ਨੂੰ ਇੱਕ ਫੈਸਲਾ ਹੋਣੈਂ ।
ਕਿਸ ਨੇ ਕੀ ਕੁੱਝ ਪਾ ਲੈਣਾ ਹੈ ,
ਤੇ ਕਿਸ ਕਿਸ ਨੇ ਕੀ ਕੁੱਝ ਖੋਣੈਂ ।
ਇਨ੍ਹਾਂ ਅੱਠ ਨੌਂ ਦਿਨਾਂ ਦੇ ਅੰਦਰ ,
ਜਿੰਨੇਂ ਮੂੰਹ ਓਨੀਆਂ ਹੀ ਗੱਲਾਂ ;
ਐਪਰ ਕੌਣ ਕਦੋਂ ਵਿਕ ਜਾਵੇ ,
ਬੱਸ ਏਸੇ ਹੀ ਗੱਲ ਦਾ ਰੋਣੈਂ ।
ਗਰਮੀ ਦੀਆਂ ਛੁੱਟੀਆਂ ਅਤੇ ਬੱਚਿਆਂ ਦਾ ਭਵਿੱਖ
———————————————-
ਅਚਨਚੇਤ ਐਲਾਨ ਹੋਇਆ ਸੀ ,
ਹੋਮ ਵਰਕ ਨਾ ਮਿਲ ਸਕਿਆ ਸੀ ।
ਅਣਭੋਲ ਉਮਰ ਨੇ ਇਸ ਗੱਲ ਦਾ ,
ਪੂਰਾ ਪੂਰਾ ਫਾਇਦਾ ਚੱਕਿਆ ਸੀ ।
ਸਵਾ ਮਹੀਨੇ ਵਿੱਚ ਵਿਦਿਆਰਥੀ ,
ਹਨ ਕੋਰੇ ਕਾਗਜ਼ਾਂ ਵਰਗੇ ਹੋ ਗਏ ;
ਸਾਡਾ ਭੋਲ਼ਾ ਬਚਪਨ ਦਿਨੇ ਰਾਤ ਨਾ ,
ਫਿਲਮਾਂ ਵੇਖ ਵੇਖ ਕੇ ਅੱਕਿਆ ਸੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly