ਬੁੱਧ ਬਾਣ

ਜਦੋਂ ਵਾੜ ਖੇਤ ਨੂੰ ਖਾਣ ਲੱਗੇ!

(ਸਮਾਜ ਵੀਕਲੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਸਿਆਣੇ ਕਹਿੰਦੇ ਹਨ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਉਜੜ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਾਅਲੀ ਬਿੱਲਾਂ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਘਪਲਾ ਗਿਆਰਾਂ ਕਰੋੜ ਰੁਪਏ ਤੋਂ ਉਪਰ ਦਾ ਹੈ। ਇਹਨਾਂ ਅਧਿਕਾਰੀਆਂ ਨੇ ਸ਼ਰਮ ਘੋਲ ਕੇ ਪੀ ਲਈ ਐ। ਇਹਨਾਂ ਦੇ ਪਰਵਾਰ ਗੰਦ ਖਾ ਕੇ ਪਲਦੇ ਰਹੇ ਹਨ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਉਹਨਾਂ ਨੇ ਇਸ ਕੇਸ ਨੂੰ ਦਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਮਾਮਲਾ ਸਾਹਮਣੇ ਆ ਗਿਆ।
ਇਸੇ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੇਰਾਂ ਮੁਲਾਜ਼ਮ ਸੇਵਾ ਮੁਕਤ ਹੋ ਰਹੇ ਹਨ। ਇਹਨਾਂ ਤੇਰਾਂ ਮੁਲਾਜ਼ਮਾਂ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੀਤੀ ਸੇਵਾ ਦਾ ਅਗਲੇ ਦਿਨਾਂ ਵਿੱਚ ਲੇਖਾ ਜੋਖਾ ਕਰਦੇ ਹਾਂ। ਇਹਨਾਂ ਨੇ ਕੀ ਕੀ ਗੁਲ ਖਿਲਾਰੇ ਹਨ।  ਉਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਲਾਹਨਤਾਂ ਪਾਓ।

ਬੁੱਧ ਸਿੰਘ ਨੀਲੋਂ 

Previous articleSAMAJ WEEKLY = 14/06/2024
Next articleਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸਕਾਊਟਸ ਅਤੇ ਗਾਈਡਾਂ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਪਣੀ ਧਾਂਕ ਜਮਾਈ