ਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਇੰਟਰਵਿਊ

ਤਰਲੋਚਨ ਸਿੰਘ ਵਿਰਕ ਅਤੇ ਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ

ਪੰਜਾਬੀ ਲਿਸਨਰਜ ਕਲੱਬ ਦੇ ਤਰਲੋਚਨ ਸਿੰਘ ਵਿਰਕ ਦਾ ਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਇੰਟਰਵਿਊ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਆਪਣੇ ਅਤੇ ਘਰ ਵਾਲਿਆਂ ਬਾਰੇ ਜਾਣਕਾਰੀ ਦੇਣੀ ਜੀ।

ਮੇਰਾ ਜਨਮ ਪਿੰਡ ਡੁਮੇਲੀ, ਜਿਲ੍ਹਾ ਕਪੂਰਥਲਾ ਵਿਖੇ ਪਿਤਾ ਗੁਰਮੇਲ ਸਿੰਘ ਅਤੇ ਮਾਤਾ ਗੁਰਨਾਮ ਕੌਰ ਜੀ ਦੇ ਘਰ 1972 ਨੂੰ ਹੋਇਆ। ਮੇਰੇ ਛੋਟੇ ਭਰਾ ਦਾ ਨਾਮ ਚਰਨਜੀਤ ਸਿੰਘ ਹੈ।

ਆਪ ਜੀ ਨੇ ਕੀਰਤਨ ਅਤੇ ਕਥਾ ਕਿਥੋਂ ਸਿੱਖਿਆ ਸੀ?

ਦਾਸ ਸਿਰਫ ਚਾਰ ਸਾਲ ਦੀ ਉਮਰ ਦਾ ਸੀ ਜਦੋਂ ਮੈਨੂੰ ਪੋਲੀਓ ਦੀ ਬੀਮਾਰੀ ਲੱਗ ਗਈ ਜਿਸ ਕਾਰਨ ਮੈਂ ਚੱਲਣ ਫਿਰਨ ਤੋਂ ਅਸਮਰੱਥ ਹੋ ਗਿਆ। ਮਾਤਾ ਪਿਤਾ ਜੀ ਨੇ ਜਿੱਨਾ ਹੋ ਸਕਿਆ ਮੇਰਾ ਇਲਾਜ ਕਰਵਾਇਆ। ਤਕਰੀਬਨ ਸੱਤ ਕੁ ਸਾਲ ਦੀ ਉਮਰ ਵਿੱਚ ਸਾਡੇ ਪਿੰਡ ਡੁਮੇਲੀ ਵਿਖੇ ਗੰਦਰਵ ਸੰਗੀਤ ਵਿਦਆਲੇ ਵਿਚ ਸੰਤ ਬਾਬਾ

ਗਿਆਨੀ ਪਰਮਜੀਤ ਸਿੰਘ ਡੁਮੇਲੀ, ਗੁਰਦਵਾਰਾ ਗੁਰੂ ਹਰਿਕਰਿਸ਼ਨ ਸਾਹਿਬ ਓਡਬੀ ਲੈਸਟਰ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਅਤੇ ਤਰਲੋਚਨ ਸਿੰਘ ਵਿਰਕ

ਸਰਵਣ ਸਿੰਘ ਜੀ ਅਤੇ ਸੰਤ ਬਾਬਾ ਹਰਬੰਸ ਸਿੰਘ ਜੀ ਕੋਲ ਦਾਸ ਨੂੰ ਛੱਡ ਦਿੱਤਾ ਸੀ। 1982 ਤੋਂ 1997 ਤੱਕ ਉਸ ੳਸਥਾਨ ਉਸ ਵਿਦਆਲੇ ਵਿਖੇ ਰਿਹਾ ਅਤੇ ਉਨ੍ਹਾਂ ਮਹਾਨ ਮਹਾਂਪੁਰਖਾਂ ਕੋਲੋਂ ਦਾਸ ਨੇ ਕੀਰਤਨ, ਕਥਾ ਅਤੇ ਗੁਰਬਾਣੀ ਦੀ ਸਿਿਖਆ ਲਈ। ਜਿੱਥੇ ਦਾਸ ਰਹਿੰਦਾ ਸੀ ਕਥਾ, ਰਾਗਾਂ ਤਾਲਾਂ ਵਿੱਚ ਕੀਰਤਨ, ਗੁਰਬਾਨੀ ਦੀ ਸੰਥੀਆ, ਗੁਰਬਾਨੀ ਦੀ ਕਥਾ ਸਿੱਖੀ। 15 ਸਾਲ ਦੀ ਉਮਰ ਤੱਕ ਉਪਰ ਲਿੱਖਿਆ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਸਿੱਖਿਆ।
ਕੀ ਤੁਸੀਂ ਹਮੇਸ਼ਾ ਕਥਾ ਹੀ ਕਰਦੇ ਰਹੇ ਹੋ ਅਤੇ ਕਥਾ ਕਰਨੀ ਕਿਵੇਂ ਅਰੰਭ ਕੀਤੀ ਸੀ ਜੀ?

ਪਹਿਲਾਂ ਦਾਸ ਕੀਰਤਨ ਕਰਦਾ ਹੁੰਦਾ ਸੀ। ਜਿਆਦਾ ਮੈਂ ਸਿੱਖਿਆ ਵੀ ਕੀਰਤਨ ਹੀ ਸੀ ਅਤੇ ਕਿਤੇ ਕਿਤੇ ਹੀ ਕਥਾ ਕਰਦਾ ਸੀ। 1999 ਤੋਂ ਕਥਾ ਕਰਨੀ ਅਰੰਭ ਕਰ ਦਿੱਤੀ ਸੀ। ਸਾਡੇ ਪਿੰਡ ਦੇ ਨਜਦੀਕ ਹਰਿਆਣਾ ਜੱਟਾਂ ਦਾ ਪਿੰਡ ਹੈ ਜਿੱਥੇ ਗੁਰਦਵਾਰਾ ਕੌਲ ਸਾਹਿਬ ਸਥਿਤ ਹੈ ਜਿੱਥੇ ਦਾਸ ਰਹਿੰਦਾ ਹੁੰਦਾ ਸੀ। ਉਥੋਂ ਦੇ ਸੰਤ ਸਰਵਣ ਸਿੰਘ ਜੀ ਇੱਕ ਦਿੰਨ ਕਹਿਣ ਲੱਗੇ ਕਿ “ਗਿਆਨੀ ਜੀ ਤੁਸੀਂ ਕਥਾ ਕਰਿਆ ਕਰੋ”।

ਫਿਰ ਦਾਸ ਨੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਕਰਨੀ ਅਰੰਭ ਕਰ ਦਿੱਤੀ ਜਿਸ ਦੀ ਤਿੰਨ ਮਹੀਨੇ ਬਾਅਦ ਸਮਾਪਤੀ ਹੋਈ। ਉਪਰੰਤ ਪੰਜ ਬਾਣੀਆਂ ਦੀ ਕਥਾ ਕੀਤੀ, ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਅਰੰਭ ਕੀਤੀ। ਕਥਾ ਦੀ ਅਰੰਭਤਾ ਦਾਸ ਨੇ ਸਾਡੇ ਪਿੰਡ ਡੁਮੇਲੀ ਵਿਖੇ ਹੀ ਕਰ ਦਿੱਤੀ ਸੀ। ਕਥਾ ਕਰਨ ਲਈ ਨਾਲ ਨਾਲ ਮਿਹਨਤ ਚਲਦੀ ਰਹਿੰਦੀ ਹੈ। ਇਕੋ ਬਾਰੀ ਨਹੀਂ ਸਿੱਖੀ ਜਾਂਦੀ। ਅਤੇ ਹੁਣ ਵੀ ਮਿਹਨਤ ਕਰਦੇ ਰਹੀਦਾ ਹੈ। ਆਵਾ ਜਾਈ ਦੀਆਂ ਮੁਸ਼ਕਲਾਂ ਕਾਰਨ ਦਾਸ ਨੇ ਜਿਆਦਾ ਤੌਰ ਤੇ ਕਥਾ ਬਰਤਾਨੀਆ ਵਿੱਚ ਹੀ ਕੀਤੀ ਹੈ ਜਿੱਥੇ ਦਾਸ ਦਸੰਬਰ 2000 ਨੂੰ ਜਹਾਜ ਦੇ ਸਫਰ ਵਿੱਚ ਬਹੁੱਤ ਮੁਸ਼ਕਲ ਨਾਲ ਆਇਆ ਸੀ।

ਆਪ ਜੀ ਦੇ ਮਨਪਸੰਦ ਕਥਾਵਾਚਕ ਕੌਣ ਹਨ?

ਗਿਆਨੀ ਸੰਤ ਸਿੰਘ ਜੀ ਮਸਕੀਨ ਜਿਨ੍ਹਾ ਤੋਂ ਦਾਸ ਕਥਾ ਕਰਨ ਲਈ ਪ੍ਰੇਰਤ ਹੋਇਆ। ਛੋਟੇ ਹੁੰਦੇ ਮਸਕੀਨ ਜੀ ਦੀ ਕਥਾ ਸੁਣਦੇ ਹੁੰਦੇ ਰਹੇ ਅਤੇ ਥੋੜੀ ਕਥਾ ਕਰਨੀ ਸ਼ੁਰੂ ਕੀਤੀ।ਸੰਤ ਮਸਕੀਨ ਜੀ ਤੋਂ ਪ੍ਰੇਰਨਾ ਲੈ ਕੇ ਦਾਸ ਨੇ ਕਥਾ ਅਤੇ ਗੁਰਬਾਣੀ ਦੀ ਡੁੰਗਾਈ ਵਲ ਜਾਣ ਦੀ ਕੋਸ਼ਿਸ਼ ਕੀਤੀ। ਗਿਆਨੀ ਮਾਨ ਸਿੰਘ ਜੀ ਝੋਰ ਤੋਂ ਵੀ ਦਾਸ ਬਹੁੱਤ ਪ੍ਰਭਾਵਤ ਹੋਇਆ ਜਿਨ੍ਹਾ ਤੋਂ ਮੈਨੂੰ ਬਹੁੱਤ ਕੁੱਝ ਸਿੱਖਣ ਨੂੰ ਮਿਿਲਆ?

ਗਿਆਨੀ ਜੀ ਕੀ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ ਸਿੱਖਣੀ ਜਰੂੁਰੀ ਹੈ?

ਸਾਡੀ ਮਾਂ-ਬੋਲੀ ਪੰਜਾਬੀ ਹੈ।ਅਤੇ ਇਹ ਸਿੱਖਣੀ ਬਹੁੱਤ ਜਰੂਰੀ ਹੈ। ਜੇ ਅਸੀਂ ਗੁਰਬਾਣੀ ਨੂੰ ਪੜਨਾ, ਗੁਰਬਾਣੀ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਪੰਜਾਬੀ ਸਿੱਖਣੀ ਬਹੁੱਤ ਜਰੁਰੀ ਹੈ। ਜਿੰਨਾ ਚਿਰ ਅਸੀਂ ਪੰਜਾਬੀ ਬੋਲਣੀ, ਲਿਖਣੀ ਪੜਣੀ ਨਹੀਂ ਸਿੱਖਦੇ ਉਨਾ ਚਿਰ ਅਸੀਂ ਗੁਰਬਾਣੀ ਦਾ ਸ਼ੁੱਧ ਉਚਾਰਨ ਨਹੀਂ ਕਰ ਸਕਦੇ। ਇਸ ਤੋਂ ਬਗੈਰ ਗੁਰਬਾਣੀ ਦੀ ਵਿਆਖਿਆ ਨੂੰ ਵੀ ਨਹੀਂ ਸਮਝ ਸਕਦੇ। ਜੇ ਸਾਨੂੂੰ ਪੰਜਾਬੀ ਆਉਂਦੀ ਹੋਊ ਤਾਂ ਹੀ ਅਸੀਂ ਗੁਰਬਾਣੀ ਉਚਾਰਨ ਸਹੀ ਕਰ ਸਕਾਂਗੇ। ਗੁਰਬਾਣੀ ਦਾ ਵਿਆਕਰਨ ਸਮਝ ਸਕਾਂਗੇ ਅਤੇ ਗੁਰਬਾਣੀ ਦੀ ਗਿਹਰਾਹੀ ਵਿੱਚ ਜਾ ਸਕਾਂਗੇ।

ਸੋ ਸਿੱਧੀ ਜਹੀ ਗੱਲ ਹੈ ਆ, ਜੇ ਅਸੀਂ ਗੁਰਬਾਣੀ ਨਾਲ ਪਿਆਰ ਕਰਦੇ ਹਾਂ, ਗੁਰਬਾਣੀ ਸਮਝਣੀ ਚਾਹੁੰਦੇ ਹਾਂ, ਗੁਰਬਾਣੀ ਦੀ ਵਿਆਖਿਆ ਸਮਝਣਾ ਚਾਹੁੰਦੇ ਹਾਂ ਜਾਂ ਸੁਨਣੀ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਪੰਜਾਬੀ ਸਿੱਖਣੀ ਬਹੁੱਤ ਹੀ ਜਿਅਦਾ ਜਰੂਰੀ ਹੈ। ਪੰਜਾਬੀ ਤੋਂ ਬਿਨਾਂ ਨਾਂ ਅਸੀਂ ਗੁਰਬਾਣੀ ਪੜ ਸਕਦੇ ਹਾਂ ਨਾਂ ਅਸੀਂ ਗੁਰਬਾਣੀ ਨੂੰ ਸਮਝ ਸਕਦੇ ਹਾਂ।

ਬਰਤਾਨੀਆ ਦੇ ਕਿਹੜੇ ਗੁਰਦਵਾਰਾ ਸਾਹਿਬ ਕਥਾ ਕਰ ਚੁੱਕੇ ਹੋ ਜੀ?

ਇੰਗਲੈਂਡ ਦੀਆਂ ਸਾਰੀਆਂ ਹੀ ਵੱਡੀਆਂ ਸਟੇਜਾਂ ਤੋਂ ਦਾਸ ਕਥਾ ਕਰ ਚੁੱਕਾ ਹੈ ਜੀ ਜਿਵੈਂ ਸਿੰਘ ਸਭਾ ਪਾਰਕ ਐਵਨਿਊ ਅਤੇ ਹੈਵਲੌਕ ਰੋਡ ਜਿਸਦਾ ਨਾਮ ਕੁਝ ਸਾਲ ਪਹਿਲਾਂ ਗੁਰੂ ਨਾਨਕ ਵੇ ਹੈ, ਵਿਖੇ ਦਾਸ ਨੇ 15 ਸਾਲ ਕਥਾ ਕੀਤੀ ਹੈ, ਗਰੇਵਜੰਡ ਦੇ ਵੱਡੇ ਗੁਰਦਵਾਰਾ ਸਾਹਿਬ ਗੁਰੂ ਨਾਨਕ ਦਰਬਾਰ , ਕਵੈਂਟਰੀ ਦੇ ਗੁਰੂ ਨਾਨਨਕ ਪਰਕਾਸ਼ ਗੁਰਦਵਾਰਾ, ਵੁਲਵਰਹੈਂਪਟੰਨ, ਵਾਲਸਾਲ, ਵੈਨਸਫਿਲਡ, ਨੌਟਿਘੰਮ, ਡਰਬੀ, ਲੈਸਟਰ ਦੇ ਗੁਰੂ ਨਾਨਕ ਗੁਰਦਵਾਰਾ, ਗੁਰੂ ਤੇਗ ਬਹਾਦਰ ਗੁਰਦਵਾਰਾ, ਓਡਬੀ ਦੇ ਗੁਰਦਵਾਰਾ ਗੁਰੂ ਹਰਿਿਕ੍ਰਸ਼ਨ ਸਾਹਿਬ, ਲੀਡਜ, ਬਰਮਿਘੰਮ, ਵਿਲਨਹਾਲ ਇਨ੍ਹਾ ਸੱਭ ਗੁਰਦਵਾਰਾ ਸਾਹਿਬਾਂ ਵਿਖੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਥਾ ਕਰ ਚੁੱਕਾ ਹਾਂ। ਸਟੇਜ ਤੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ। ਅਤੇ ਸੰਗਤਾਂ ਦੀ ਖੁਸ਼ੀ ਮਿਲੀ ਹੈ ਜੋ ਦਾਸ ਨੂੰ ਕਥਾ ਕਰਨ ਤੋਂ ਬਾਅਦ ਵੀ ਦਿੱਤੇ ਹੋਏ ਕਮਰੇ ਵਿੱਚ ਮਿਲਦੀਆਂ ਸਨ।

ਗਿਆਨੀ ਪਰਮਜੀਤ ਸਿੰਘ ਜੀ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦਵੋ ਜੀ?

ਸ਼ੋਮਵਾਰ 10 ਜੂਨ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਹੈ। ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨਾ ਨੇ ਸਾਨੂੰ ਸ਼ਹੀਦ ਹੋਣ ਦਾ ਬਲ ਅਤੇ ਜਾਂਚ ਸਿਖਾਈ ਹੈ ਕਿ ਆਪਣੇ ਧਰਮ ਵਿੱਚ ਦਿਰੱੜ ਰਿਹਣਾਂ – ਅਣਖ ਵਾਸਤੇ ਇੱਜਤ ਵਾਸਤੇ ਜੇ ਤੱਤੀ ਤਵੀ ਤੇ ਵੀ ਬੈਠਣਾ ਪੈ ਜਾਵੇ ਅਤੇ ਸੀਸ ਉਤੇ ਤੱਤੀ ਰੇਤ ਪਵਾਉਣੀ ਪੈ ਜਾਵੇ, ਦੇਗ ਵਿੱਚ ਉਬਾਲਾ ਲੈਣਾ ਪੈ ਜਾਵੇ ਖਾ ਲਵੀਂ, ਜਿੰਨਾ ਵੀ ਕਸ਼ਟ ਝੱਲਣਾ ਪੈ ਜਾਵੇ ਝੱਲ ਲਵੀਂ ਪਰ ਈਣ ਨਾਂ ਮੰਨੀ ਜਾਵੇ। ਪਰ ਆਪਣਾ ਸਿਰ ਨਾ ਝੁਕਾਈਂ ਆਪਣੀ ਇੱਜਤ ਨੂੰ ਦਾਗ ਨਾ ਲੱਗਣ ਦੇਵੀਂ। ਸਿਰ ਝੁਕਾ ਕੇ, ਨਿਵ ਕੇ, ਕਿਸੇ ਦੇ ਗੁਲਾਮ ਹੋ ਕੇ ਜੀਊਣ ਨੂੰ ਗੁਰੂ ਘਰ ਵਿੱਚ ਕੋਈ ਵੀ ਥਾਂ ਨਹੀਂ ਹੈ। ਗੁਰੂ ਸਾਹਿਬ ਜੀ ਨੇ ਸਪੱਸ਼ਟ ਕਿਹਾ ਹੈ
” ਜੇ ਜੀਵੈ ਪਤਿ ਲਥੀ ਜਾਇ। ਸਭ ਹਰਾਮੁ ਜਤਾ ਕਿਛ ਖਾਇ। ਰਾਜਿ ਰੰਗੁ ਮਾਲਿ ਰੰਗੁ। ਰੰਗਿ ਰਤਾ ਨਚੈ ਨੰਗੁ। ਨਾਨਕ ਠਗਿਆ ਮੁਠਾ ਜਾਇ। ਵਿਣੁ ਨਾਵੈ ਪਤਿ ਗਇਆ ਗਵਾਇ।
ਜੇ ਇੱਜਤ ਗਵਾ ਕੇ ਜੀਉਣਾ, ਸਿਰ ਨੀਵਾਂ ਕਰਕੇ ਜੀਉਣਾ, ਕਿਸੇ ਦੀ ਗੁਲਾਮੀ ਵਿੱਚ ਜੀਉਣਾ ਤਾਂ ਫਿਰ ਜੀਉਣ ਦਾ ਕੋਈ ਅਰਥ ਨਹੀਂ ਹੈ। ਗੁਰੂ ਅਰਜਨ ਦੇਵ ਜੀ ਨੂੰ ਵਕਤ ਦੀ ਹਕੂਮਤ ਝੁਕਾਉਣਾ ਚਾਹੁੰਦੀ ਸੀ ਪਰ ਗੁਰੂ ਸਾਹਿਬ ਝੁਕੇ ਨਹੀਂ। ਗੁਰੂ ਜੀ ਦੀ ਸ਼ਹੀਦੀ ਪਿਛੇ ਹੋਰ ਵੀ ਕਈ ਕਾਰਨ ਹਨ ਕਿਉਂਕਿ ਉਸ ਵੇਲੇ ਦੀ ਹੱਕੂਮਤ ਜਹਾਂਗੀਰ ਬਾਦਸ਼ਾਹ ਸੀ। ਉਹ ਤਾਂ ਗੁਰੂ ਸਾਹਿਬ ਨੂੰ ਝੁਕਾਉਣਾ ਚਾਹੁੰਦਾ ਹੀ ਸੀ ਜਿੱਸ ਵਿੱਚ ਕੋਈ ਛੱਕ ਨਹੀਂ ਸੀ।

ਲੇਕਨ ਇਹਦੇ ਨਾਲ ਨਾਲ ਜਿਹੜੀਆਂ ਇਸਲਾਮਿੱਕ ਜਥੇਬੰਦੀਆ ਸੀ ਉਹ ਵੀ ਗੁਰੂ ਘਰ ਨਾਲ ਵਿਰੋਧ ਵਿੱਚ ਸਨ ਜਿਨ੍ਹਾ ਨੂੰ ਗੁਰੂ ਸਾਹਿਬ ਜੀ ਦੇ ਪ੍ਰਚਾਰ ਤੋਂ ਖਤਰਾ ਮਿਹਸੂਸ ਹੋਣ ਲੱਗ ਪਿਆ ਸੀ ਕਿ ਕਿਤੇ ਐਸਾ ਨਾ ਹੋਵੇ ਪਈ ਅਸੀਂ ਤਾਂ ਇਸਲਾਮ ਵਧਾਉਣਾ ਚਾਹੁੰਦੇ ਹਾਂ ਪਰ ਇੱਥੇ ਤਾਂ ਹੁਣ ਸਿੱਖੀ ਦਾ ਹੜ ਆਈ ਜਾ ਰਿਹਾ ਹੈ। ਉਹ ਵੀ ਗੁਰੂ ਸਾਹਿਬ ਜੀ ਦੇ ਵਿਰੋਧੀ ਹੋ ਗਏ।

ਇਸੀ ਤਰਾਂ ਕਰਮ ਕਂਾਡੀਏ ਉੱਚੀ ਜਾਤ ਵਾਲੇ ਬਰਾਹਮਣ ਜਿਹੜੇ ਕਰਮ ਕਾਂਡਾ ਵਿੱਚ ਵਿਸ਼ਵਾਸ ਰੱਖਦੇ ਸਨ ਵਰਨ ਵੰਡ ਵਿੱਚ ਵਿਸ਼ਵਾਸ ਰੱਖਦੇ ਸਨ ਜਦੋਂ ਉਹਨਾ ਨੇ ਦੇਖਿਆ ਕਿ ਗੁਰੂ ਸਾਹਿਬ ਸਾਰਿਆਂ ਨੂੰ ਇੱਕ ਹੀ ਕਰੀ ਜਾਂਦੇ ਹਨ ਗੁਰੂ ਸਾਹਿਬ ਸਾਰਿਆਂ ਨੂੰ ਇਕੋ ਥਾਂ ਤੇ ਬਿਠਾ ਕੇ ਲੰਗਰ ਸ਼ਕਾੳਂੁਦੇ ਹਨ। ਗੁਰੂ ਸਾਹਿਬ ਸੱਭ ਨੂੰ ਇੱਕ ਥਾਂ ਬਿਠਾ ਕੇ ਉਪਦੇਸ਼ ਦਿੰਦੇ ਹਨ ਅਤੇ ਉਹ ਊਚ ਨੀਚ ਖਤਮ ਕਰੀ ਜਾਂਦੇ ਹਨ, ਵਰਨ ਵੰਡ ਜਾਤ ਪਾਤ ਖਤਮ ਈ ਕਰ ਦਿੱਤੀ। ਏਕਤਾ ਦਾ ਸਬਕ ਸਖਾਉਂਦੇ ਆ ਤਾਂ ਫਿਰ ਉਹ ਵੀ ਗੁਰੂ ਜੀ ਦੇ ਵਿਰੋਧੀ ਬਣ ਗਏ।

ਕੁੱਝ ਗੁਰੂ ਜੀ ਦੇ ਘਰ ਦੇ ਵਿਰੋਧੀ ਸਨ ਜਿਸ ਤਰਾਂ ਬਾਬਾ ਪ੍ਰਿਥੀ ਚੰਦ ਸਨ। ਸੋ ਇਹ ਸਾਰੀਆਂ ਵਿਰੋਧੀ ਤਾਕਤਾਂ ਜਿਨ੍ਹਾਂ ਦਾ ਅਕਬਰ ਬਾਦਸ਼ਾਹ ਦੇ ਸਮੇ ਬਹੁਤਾ ਜੋਰ ਨਹੀਂ ਸੀ ਚੱਲਦਾ। ਜਦੋਂ ਅਕਬਰ ਬਾਦਸ਼ਾਹ 1605 ਵਿੱਚ ਝੜਾਈ ਕਰ ਗਿਆ ਤਾਂ ਉਸ ਦਾ ਪੁਤਰ ਜਹਾਂਗੀਰ ਉਸਦੀ ਗੱਦੀ ਤੇ ਬੈਠਾ। ਜਹਾਂਗੀਰ ਨੇ ਬੈਠਦੇ ਸਾਰ ਹੀ ਆਪਣੇ ਪੁੱਤਰ ਖੁਜਰੋ ਨੂੰ ਫੜ ਕੇ ਮਾਰਿਆ ਤੇ ਫਿਰ ਉਸਨੇ ਗੁਰੂ ਸਾਹਿਬ ਉਪਰ ਇਹੀ ਇਲਜਾਮ ਲਾਇਆ ਕਿ ਇਨ੍ਹਾ ਨੇ ਇੱਕ ਬਾਗੀ ਨੂੰ ਪਨਾਹ ਦਿੱਤੀ ਹੈ ਗੁਰੂ ਸਾਹਿਬ ਉਪਰ ਝੁਠਾ ਇਲਜਾਮ ਲਾ ਕੇ ਗੁਰੂ ਸਾਹਿਬ ਨੂੰ ਗਿਰਫਤਾਰ ਕੀਤਾ।

ਓਧਰ ਚੰਦੂੰ ਲਹੌਰ ਦਾ ਗਵਰਨਰ ਆਪਣੀ ਲੜਕੀ ਦੇ ਰਿਸ਼ਤੇ ਲਈ ਗੁਰੂ ਜੀ ਨੂੰ ਮਨਾਉਣਾ ਚਾਹੁੰਦਾ ਸੀ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਮੈਨੂੰ ਹੀ ਦਵੋ। ਪਰ ਗੁਰੂ ਸਾਹਿਬ ਜੀ ਨੇ ਨਾਂ ਕਰ ਦਿੱਤੀ ਕਿਉਂਕਿ ਉਸਨੇ ਗੁਰੂ ਘਰ ਨੂੰ ਮੋਰੀ ਅਤੇ ਆਪਣੈ ਆਪ ਨੂੰ ਚੁਬਾਰਾ ਕਿਹਾ ਸੀ। ਗੁਰੂ ਸਾਹਿਬ ਜੀ ਨੇ ਆਖਿਆ ਤੇਰੇ ਵਰਗੇ ਹੰਕਾਰੀ ਦਾ ਰਿਸ਼ਤਾ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਸੋ ਚੰਦੂੰ ਆਪਣੀ ਲੜਕੀ ਦਾ ਰਿਸ਼ਤਾ ਕਰਾਉਣਾ ਚਾਹੁੰਦਾ ਸੀ, ਜਹਾਂਗੀਰ ਰਾਜਨੀਤਕ ਸੀ, ਉਸਨੇ ਸਾਰਾ ਭਾਂਡਾ ਚੰਦੂੰ ਦੇ ਸਿਰ ਭੰਨ ਦਿੱਤਾ ਤਾਂ ਕਿ ਚੰਦੂੰ ਹੀ ਬਦਨਾਮ ਹੋਵੇ। ਚੰਦੂੰ ਆਪਣੀ ਕਿਿਰਆ ਕੱਢਦਾ ਸੀ, ਬਰਾਹਮਣ ਵੀ ਗੁਰੂ ਸਾਹਿਬ ਤੋਂ ਤੰਗ ਸਨ ਸੋ ਇਹ ਸੱਭ ਕਾਰਨ ਸਨ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ। ਜੋ ਵਕਤ ਦੀ ਹਕੂਮਤ ਸੀ ਉਹ ਵੀ ਗੁਰੂ ਸਾਹਿਬ ਜੀ ਨੂੰ ਝੁਕਾਉਣਾ ਚਾਹੁੰਦੇ ਸੀ, ਇਸਲਾਮਿੱਕ ਜੱਥੇਬੰਦੀਆਂ ਵੀ ਗੁਰੂ ਜੀ ਦੇ ਵਿਰੋਧ ਵਿੱਚ ਸਨ, ਜੋ ਜਾਤ ਪਾਤ ਵਰਨ ਵੰਡ ਵਿੱਚ ਵਿਸ਼ਵਾਸ ਰੱਖਦੇ ਸੀ ਉਹ ਵੀ ਵਿਰੋਧੀ ਸਨ। ਇਨ੍ਹਾ ਸਾਰੀਆਂ ਵਿਰੋਧੀ ਤਾਕਤਾਂ ਨੂੰ ਇੱਕ ਮੌਕਾ ਮਿਲ ਗਿਆ ਸੀ ਜਦੋਂ ਜਹਾਂਗੀਰ ਬਾਦਸ਼ਾਹ ਤਖਤ ਤੇ ਬੈਠਾ ਜਿਸ ਨੇ ਗੁਰੂ ਸਾਹਿਬ ਤੇ ਇਹ ਵੀ ਇਲਜਾਮ ਲਾਏ ਕਿ ਮੁਹੱਮਦ ਸਾਹਿਬ ਦੀ ਤੁਹੀਮ ਕੀਤੀ ਹੈ ਜਾਂ ਤਾਰੀਫ ਨਹੀਂ ਕੀਤੀ।

ਗੁਰੂ ਅਰਜਨ ਦੇਵ ਮਹਾਰਾਜ ਦੀ ਜੋ ਸ਼ਹੀਦੀ ਸੀ ਇਸ ਦਾ ਮੁੱਖ ਦੋਸ਼ੀ ਉਸ ਸਮੇ ਦਾ ਬਾਦਸ਼ਾਹ ਜਹਾਂਗੀਰ ਸੀ। ਇਸ ਦੀ ਗਵਾਹੀ ਉਹਦੀ ਆਪਣੀ ਕਿਤਾਬ ‘ਤੁਜਕੇ ਜਹਾਂਗੀਰੀ; ਹੈ, ਭਾਵ ਕੇ ਜਿਹੜੀ ਉਹਦੀ ਆਪਣੀ ਜੀਵਨੀ ਹੈ। ਉਹਨੇ ਖੁੱਦ ਇਸ ਕਿਤਾਬ ਵਿੱਚ ਇਹ ਮੰਨਿਆ ਹੈ। ਇਸ ਲਈ ਉਹਦੀ ਆਪਣੀ ਲਿਖਤ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਮੁੱਖ ਦੋਸ਼ੀ ਹੈ।

ਇਸ ਤਰਾਂ ਦੇ ਇਲਜਾਮ ਲਾ ਕੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਪਰ ਗੁਰੂ ਸਾਹਿਬ ਜੀ ਨੇ ਸਿਰ ਨਹੀਂ ਝੁਕਾਇਆ, ਈਣ ਨਹੀਂ ਮੰਨੀ, ਗੁਰੂ ਜੀ ਨੇ ਸਾਰੇ ਕਸ਼ਟ ਸਹਾਰਨੇ ਮਨਜੂਰ ਕਰ ਲਏ ਅਤੇ ਸ਼ਹੀਦੀ ਪਾ ਲਈ ਅਤੇ ਗੁਰੂ ਸਾਹਿਬ ਜੀ ਨੇ ਸਾਨੂੰ ਵੀ ਇੱਜਤ, ਅਣਖ, ਧਰਮ ਵਿਚ ਬਰਕਰਾਰ ਰਿਹਣ ਦਾ ਸਬਕ ਸਿਖਾ ਦਿੱਤਾ।

ਗਿਆਨੀ ਜੀ ਹੋਰ ਕੁੱਝ ਕਿਹਣਾ ਚਾਹੂੁੰਗੇ?

ਮਾਂ-ਬੋਲੀ ਪੰਜਾਬੀ ਸਿੱਖਣੀ ਬਹੁੱਤ ਜਰੂਰੀ ਹੈ, ਪੰਜਾਬੀ ਦੀਆਂ ਅਖਬਾਰਾਂ, ਧਾਰਮਿਕ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ। ਤਰਲੋਚਨ ਸਿੰਘ ਜੀ ਆਪ ਜੀ ਦਾ ਬਹੁੱਤ ਧੰਨਵਾਦ ਕਰਨਾ ਚਾਹੂੰਦਾ ਹਾਂ ਜੋ ਤੁਸੀਂ ਮਾਂ-ਬੋਲੀ ਪੰਜਾਬੀ ਦੀ ਕਈ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਹੋ ਅਤੇ ਇਸ ਇੰਟਰਵਿਊ ਰਾਹੀਂ ਗੁਰੂ ਇਤਹਾਸ ਹੋਰਨਾ ਕੋਲ ਪਹੁੰਚਾ ਰਹੇ ਹੋ ਦਵਿੰਦਰ ਚੰਦਰ ਜੀ ਦਾ ਵੀ ਧੰਨਵਾਦ ਜੀ ਜੋ ਬਹੁੱਤ ਲੰਮੇ ਸਮੇ ਤੋਂ ਮਾਂ-ਬੋਲੀ ਪੰਜਾਬੀ ਦੀ ਸਮਾਜ ਵੀਕਲੀ ਅਖਬਾਰ ਰਾਹੀਂ ਸੇਵਾ ਕਰ ਰਹੇ ਹਨ।

ਗਿਆਨੀ ਪਰਮਜੀਤ ਸਿੰਘ ਜੀ ਇੰਟਰਵਿਊ ਦੇਣ ਦਾ ਬਹੁੱਤ ਧੰਨਵਾਦ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥

Previous articleਐਕਸਪ੍ਰੈਸ ਪ੍ਰਿੰਟ ਅਤੇ ਸਾਈਨਜ ਦੀ ਗਰੈਂਡ ੳਪਨਿੰਗ ਸੈਰਾਮਨੀ
Next articleਕਨੇਡਾ ਟੂਰ ਤੇ ਆਈ ਪੰਜਾਬੀ ਲੋਕ ਗਾਇਕਾ ਬਲਜਿੰਦਰ ਰਿੰਪੀ