ਐਕਸਪ੍ਰੈਸ ਪ੍ਰਿੰਟ ਅਤੇ ਸਾਈਨਜ ਦੀ ਗਰੈਂਡ ੳਪਨਿੰਗ ਸੈਰਾਮਨੀ

ਐਕਸਪ੍ਰੈਸ ਪ੍ਰਿੰਟ ਅਤੇ ਸਾਈਨਜ ਦੀ ਗਰੈਂਡ ੳਪਨਿੰਗ ਸੈਰਾਮਨੀ
ਸਾਂਸਦ ਸੁੱਖ ਧਾਲੀਵਾਲ, ਬੀ.ਸੀ. ਦੇ ਮੰਤਰੀ ਜਗਰੂਪ ਬਰਾੜ, ਕੌਂਸਲਰ ਲਿਂਡਾ ਐਨਸ ਵੀ ਪੁੱਜੇ

(ਸਮਾਜ ਵੀਕਲੀ)-

ਵੈਨਕੂਵਰ (ਮਲਕੀਤ ਸਿੰਘ)- ਸਰੀ ਦੀ 130 ਸਟਰੀਟ ਅਤੇ 76 ਐਵੀਨਿਊ ਦੇ ਪਲਾਜੇ ਚ ਐਕਸਪ੍ਰੈਸ ਪ੍ਰਿੰਟ ਅਤੇ ਸਾਈਨਜ਼ ਦੀ ਗਰੈਂਡ ੳਪਨਿੰਗ ਸੈਰਾਮਨੀ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਸਰੀ-ਨਿਊਟਨ ਸੰਸਦੀ ਹਲਕੇ ਤੋਂ ਮੌਜੂਦਾ ਸਾਂਸਦ ਸੁੱਖ ਧਾਲੀਵਾਲ, ਬੀ.ਸੀ. ਦੇ ਮੰਤਰੀ ਜਗਰੂਪ ਬਰਾੜ ਅਤੇ ਕੌਂਸਲਰ ਲਿਂਡਾ ਐਨਸ ਵਲੋਂ ਰਿਬਨ ਕੱਟ ਕੇ ਸਾਂਝੇ ਤੌਰ ਤੇ ਇਸਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਤੇ ਗਲਬਾਤ ਕਰਦਿਆਂ ਐਕਸਪ੍ਰੈਸ ਪ੍ਰਿੰਟ ਅਤੇ ਸਾਈਨਜ ਦੇ ਸੰਚਾਲਕਾਂ ਪ੍ਰੈਟੀ ਰਸੂਲਪੁਰ (ਰਿਆਲਟਰ) ਰਾਜ ਸੰਧੂ ਅਤੇ ਵਿੱਕੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅਜਿਹੀ ਪ੍ਰਿੰਟਿਗ ਮਸ਼ੀਨਰੀ ਲਗਾਉਣੀ ਉਨ੍ਹਾਂ ਦੀ ਚਿਰੋਕਣੀ ਇੱਛਾ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਪੰਜਾਬੀ ਅਤੇ ਹੋਰਨਾ ਪ੍ਰਮੁੱਖ ਭਾਸ਼ਾਵਾਂ ’ਚ ਮੈਟਰ ਨੂੰ ਕੰਪੋਜ ਕਰਵਾ ਕੇ ਉਨ੍ਹਾਂ ਨੂੰ ਲੋੜੀਦੀ ਰੂਪ ’ਚ ਜਿਵੇਂ ਵਿਆਹ ਦੇ ਸੱਦਾ ਪੱਤਰ, ਕਾਰੋਬਾਰੀ ਲਿਟਰੇਚਰ ਅਤੇ ਵੱਖ-ਵੱਖ ਲੋਗੋ ਨਾਲ ਸਜਾਏ ਜਾਣ ਵਾਲੇ ਵੱਖ-ਵੱਖ ਅਕਾਰ ਦੇ ਵਿਜ਼ੀਟਿੰਗ ਕਾਰਡ ਆਦਿ ਤਿਆਰ ਕਰਵਾਉਣ ਲਈ ਪੰਜਾਬੀ ਕਮਿਊਨਟੀ ਦੇ ਨਾਲ ਦੂਸਰੇ ਭਾਈਚਾਰੇ ਨੂੰ ਸਸਤੀ ਸਹੂਲਤ ਮਿਲ ਸਕੇ। ਹੋਰਾਨਾਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਇਸ ਮੌਕੇ ’ਤੇ ਕੌਂਸਲਰ ਸੁਰਜੀਤ ਨਾਗਰਾ, ਕੰਸਰਵੇਟਿਵ ਆਗੂ ਤੇਗਜੋਤ ਬੱਲ, ਕ੍ਰਿਪਾਲ ਮਾਂਗਟ, ਬਰਿੰਦਰ ਢਿੱਲੋਂ, ਇੰਦਰਜੀਤ, ਰੋਮੀ, ਲਾਡੀ ਸੰਧੂ, ਰਾਜ ਕੰਗ, ਰਵੀ ਰਟੌਲ, ਲਾਡੀ ਰਟੌਲ, ਕਮਲ ਥਿੰਦ ਆਦਿ ਹਾਜਰ ਸਨ। ਅਖੀਰ ’ਚ ਮਾਸਟਰ ਦਵਿੰਦਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਅਤੇ ਬਾਕੀ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ

                                 ਗਰੈਂਡ ੳਪਨਿੰਗ ਸੈਰਾਮਨੀ ਦੀਆਂ ਵੱਖ-ਵੱਖ ਝਲਕੀਆਂ

Previous articleਪੱਛਮੀ ਹਲਕੇ ‘ਚ 10 ਜੁਲਾਈ ਨੂੰ ਵੋਟਿੰਗ, 14 ਤੋਂ 21 ਜੂਨ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਣਗੀਆਂ, 24 ਜੂਨ ਨੂੰ ਹੋਵੇਗੀ ਪੜਤਾਲ
Next articleਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਬਾਰੇ ਇੰਟਰਵਿਊ