ਨਸੀਅਤ 

         (ਸਮਾਜ ਵੀਕਲੀ)    

ਆ ਗਈ ਗਰਮੀਂ ਕੋਠੇ ਤੇ ਰੱਖ ਪਾਣੀ

ਚੋਗਾ ਪਾ ਦਿਓ ਨਾਲੇ  ਬਨੇਰਿਆਂ ਤੇ
ਵਸਦਾ ਰੱਬ ਵੀ  ਬੇਜ਼ੁਬਾਨ  ਦੇ ਵਿਚ
ਘਰ  ਭਰੀਏ ਨਾ ਸਦਾ ਲੁਟੇਰਿਆਂ ਦੇ
ਜੀਅ  ਦਿਆਂ ਨੂੰ ਸਿੱਖ ਪ੍ਰਵਾਨ ਕਰਨਾ
ਜ਼ੁਲਮ ਕੀਤੇ ਆ ਉਪਰ ਬਥੇਰਿਆਂ  ਦੇ
ਦਰਖਤ ਲਾ ਕੇ ਮਾਣੀ  ਦੀ  ਛਾ ਠੰਡੀ
ਰੋਣਕ ਆ ਜਾਂਦੀ ਉਪਰ ਚੇਹਰਿਆਂ ਦੇ
ਵਾਤਾਵਰਨ ਨੂੰ ਅੱਗ ਨਾ ਲਾ ਕਾਫ਼ਰ
ਹਿਸਾਬ ਹੋਣਗੇ ਗੁਨਾਹਾਂ ਤੇਰਿਆਂ ਦੇ
ਬੰਦਾ ਬਣਕੇ ਤੂੰ ਕੰਮ ਕਰ ਬੰਦਿਆ ਦੇ
ਕੰਮ ਆਉਣੇ ਜੋ ਤੇਰਿਆਂ ਮੇਰਿਆ  ਦੇ
ਚੰਦੀ,ਚਾਨਣੇ ਤੁਰਨ ਦੀ ਜਾਂਚ ਸਿੱਖੀਏ
ਠੇਡੇ ਖਾਈਏ ਨਾ  ਘੁੱਪ  ਹਨੇਰਿਆਂ  ਦੇ
ਲੇਖਕ ਹਰਜਿੰਦਰ ਚੰਦੀ ਮਹਿਤਪੁਰ 
9814601638

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਂਝੇ ਅਧਿਆਪਕ ਮੋਰਚੇ ਦੇ ਵਫਦ ਦੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਹੋਈ ਅਹਿਮ ਮੀਟਿੰਗ 
Next articleਪੰਜਾਬੀ ਗ਼ਜ਼ਲ