ਕਾਂਗਰਸ-ਭਾਜਪਾ ਦੇ ਰਾਜ ’ਚ ਮਹਿੰਗਾਈ ਘਟਨ ਦੀ ਬਜਾਏ ਵਧੀ : ਐਡਵੋਕੇਟ ਬਲਵਿੰਦਰ ਕੁਮਾਰ

(Samajweekly)

ਜਲੰਧਰ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ’ਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਸੱਤਾ ’ਚ ਰਹੀਆਂ ਕਾਂਗਰਸ ਤੇ ਭਾਜਪਾ ਸਰਕਾਰਾਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈਆਂ ਹਨ। ਖਾਣ-ਪੀਣ ਦੀਆਂ ਚੀਜ਼ਾਂ, ਗੈਸ, ਪੈਟਰੋਲ-ਡੀਜ਼ਲ ਆਦਿ ਦੀਆਂ ਕੀਮਤਾਂ ਉਚ ਪੱਧਰ ’ਤੇ ਪਹੁੰਚ ਚੁੱਕੀਆਂ ਹਨ। ਵਧਦੀ ਮਹਿੰਗਾਈ ਕਰਕੇ ਲੋਕਾਂ ਦੇ ਘਰਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ ਤੇ ਉਹ ਚਿੰਤਾ ’ਚ ਹਨ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਲੰਮੇ ਸਮੇਂ ਤੱਕ ਕੇਂਦਰ ਦੀ ਸੱਤਾ ’ਤੇ ਕਾਬਿਜ ਰਹੀ ਹੈ। ਕਾਂਗਰਸ ਖੋਖਲੇ ਮੈਨੀਫੈਸਟੋ ਜਾਰੀ ਕਰਕੇ ਤੇ ਮਹਿੰਗਾਈ ਹਟਾਉਣ ਦੇ ਲਾਰੇ ਲਗਾ ਕੇ ਲੋਕਾਂ ਦੀਆਂ ਵੋਟਾਂ ਲੈਂਦੀ ਰਹੀ, ਪਰ ਉਸਦੇ ਰਾਜ ’ਚ ਮਹਿੰਗਾਈ ਖਤਮ ਨਹੀਂ ਹੋਈ, ਸਗੋਂ ਹੋਰ ਵਧਦੀ ਗਈ। ਮਹਿੰਗਾਈ ਕਰਕੇ ਲੋਕਾਂ ਦੀਆਂ ਜੇਬਾਂ ਖਾਲੀ ਹੋ ਰਹੀਆਂ ਹਨ ਤੇ ਘਰਾਂ ਦਾ ਬਜਟ ਬੁਰੀ ਤਰ੍ਹਾਂ ਹਿੱਲ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਵਾਂਗ ਭਾਜਪਾ ਨੇ ਵੀ ਵਾਅਦਾ ਤਾਂ ਮਹਿੰਗਾਈ ਖਤਮ ਕਰਨ ਦਾ ਕੀਤਾ ਸੀ, ਪਰ ਉਸਦੇ ਸੱਤਾ ’ਚ ਆਉਣ ਤੋਂ ਬਾਅਦ ਮਹਿੰਗਾਈ ਹੋਰ ਵਧ ਗਈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਦੋਵੇਂ ਪਾਰਟੀਆਂ ਨੇ ਮਹਿੰਗਾਈ ਖਤਮ ਕਰਨ ਦੇ ਨਾਂ ’ਤੇ ਸਿਰਫ ਲਾਰੇ ਲਗਾਏ ਤੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ। ਜਿਨ੍ਹਾਂ ਪਾਰਟੀਆਂ ਨੇ ਪਿਛਲੇ 75 ਸਾਲਾਂ ਤੋਂ ਲੋਕਾਂ ਨੂੰ ਧੋਖਾ ਦਿੱਤਾ, ਉਨ੍ਹਾਂ ਤੋਂ ਹੁਣ ਜਲੰਧਰ ਵਾਸੀਆਂ ਨੂੰ ਕੋਈ ਆਸ ਨਹੀਂ ਰਹੀ। ਇਸ ਲਈ ਇਸ ਵਾਰ ਉਹ ਬਸਪਾ ਨੂੰ ਬਦਲ ਦੇ ਰੂਪ ’ਚ ਜਲੰਧਰ ਲੋਕਸਭਾ ਸੀਟ ਤੋਂ ਜਿਤਾਉਣਗੇ।

Previous articleSAMAJ WEEKLY = 10/05/2024
Next articleकांग्रेस-भाजपा के शासन में महंगाई कम होने की बजाय बढ़ी : एडवोकेट बलविंदर कुमार